ਕੋਰਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ 12ਵੀਂ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ, ਵਿਦਿਆਰਥੀ ਇੰਤਜ਼ਾਰ ਕਰ ਰਹੇ ਹਨ ਕਿ ਪ੍ਰੀਖਿਆ ਆਯੋਜਿਤ ਕੀਤੀ ਜਾਏਗੀ ਜਾਂ ਨਹੀਂ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਉੱਚ ਪੱਧਰੀ ਮੰਤਰੀਆਂ ਵਰਚੁਅਲ ਡਿਜੀਟਲ ਪ੍ਰੈਸ ਕਾਨਫਰੰਸ ਦੌਰਾਨ ਕਈ ਰਾਜਾਂ ਦੇ ਸਿੱਖਿਆ ਮੰਤਰੀਆਂ ਨੇ 12ਵੀਂ ਦੀ ਪ੍ਰੀਖਿਆ ਦੇ ਆਯੋਜਨ ਬਾਰੇ ਆਪਣੀ ਰਾਏ ਦਿੱਤੀ।
12ਵੀਂ ਅਤੇ ਦਾਖਲਾ ਪ੍ਰੀਖਿਆ ਲਈ ਡਿਜੀਟਲ ਪ੍ਰੈਸ ਕਾਨਫਰੰਸ ਵਿੱਚ ਕੇਂਦਰ ਸਰਕਾਰ ਦੇ ਦੋ ਬਦਲ ਰੱਖੇ, ਜਦਕਿ ਸੀਬੀਐਸਈ ਨੇ 12ਵੀਂ ਦੀ ਪ੍ਰੀਖਿਆ ਲਈ ਦੋ ਆਪਸ਼ਨਾਂ ਦਾ ਪ੍ਰਸਤਾਵ ਰੱਖਿਆ, ਜਿਸਦੇ ਨਾਲ ਸੀਬੀਐਸਈ ਨੇ ਕਿਹਾ ਕਿ ਰਾਜ ਬੋਰਡਾਂ ਨੂੰ ਆਪਣਾ ਫੈਸਲਾ ਲੈਣ ਦੀ ਇਜਾਜ਼ਤ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਰਾਜਾਂ ਨੂੰ ਕਿਹਾ ਹੈ ਕਿ ਉਹ ਪ੍ਰੀਖਿਆ ਕਰਵਾਉਣ ਲਈ ਲਿਖਤੀ ਸੁਝਾਅ 25 ਮਈ ਤਕ ਕੇਂਦਰ ਨੂੰ ਭੇਜਣ।
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਸਿਰਫ ਵੱਡੇ ਵਿਸ਼ਿਆਂ ਲਈ ਹੀ ਕਰਵਾਉਣ ਦਾ ਪਹਿਲਾ ਆਪਸ਼ਨ ਦਿੱਤਾ ਹੈ। ਬੋਰਡ 12ਵੀਂ ਜਮਾਤ ਦੇ 174 ਵਿਸ਼ਿਆਂ ਵਿਚ ਪ੍ਰੀਖਿਆ ਦਾ ਆਯੋਜਨ ਕਰਦਾ ਹੈ, ਜਿਨ੍ਹਾਂ ਵਿਚੋਂ 20 ਵਿਸ਼ੇ ਸੀਬੀਐਸਈ ਵੱਲੋਂ ਮਹੱਤਵਪੂਰਨ ਮੰਨੇ ਜਾਂਦੇ ਹਨ। ਇਨ੍ਹਾਂ ਵਿੱਚ ਭੌਤਿਕੀ, ਰਸਾਇਣ, ਗਣਿਤ, ਜੀਵ ਵਿਗਿਆਨ, ਇਤਿਹਾਸ, ਰਾਜਨੀਤੀ ਵਿਗਿਆਨ, ਵਪਾਰ ਅਧਿਐਨ, ਅਕਾਊਂਟਸ, ਭੂਗੋਲ, ਅਰਥ ਸ਼ਾਸਤਰ ਅਤੇ ਅੰਗਰੇਜ਼ੀ ਸ਼ਾਮਲ ਹਨ।
ਦੂਸਰੇ ਵਿਕਲਪ ਦੇ ਤਹਿਤ ਜਿਸ ਵਿੱਚ ਸਿਰਫ 45 ਦਿਨ ਲੱਗਣਗੇ, ਸੀਬੀਐਸਈ ਨੇ ਕਿਹਾ ਕਿ 12ਵੀਂ ਜਮਾਤ ਦੇ ਵਿਦਿਆਰਥੀ ਆਪਣੇ ਸਕੂਲ (ਸੈਲਫ ਸੈਂਟਰ) ਵਿਚ ਮਹੱਤਵਪੂਰਣ ਵਿਸ਼ੇ ਦੀ ਪ੍ਰੀਖਿਆ ਦੇ ਸਕਦੇ ਹਨ।ਸੀਬੀਐਸਈ ਨੇ ਕਿਹਾ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਸਕੂਲਾਂ ਵਿਚ ਹੀ ਕਰਵਾਈਆਂ ਜਾਂਦੀਆਂ ਹਨ, ਇਸ ਲਈ ਪ੍ਰੀਖਿਆਵਾਂ 3 ਘੰਟੇ ਦੀ ਬਜਾਏ 1.5 ਘੰਟੇ ਹੋਣੀਆਂ ਚਾਹੀਦੀਆਂ ਹਨ। ਨਾਲ ਹੀ ਕਾਪੀਆਂ ਸਕੂਲ ਵਿੱਚ ਹੀ ਚੈੱਕ ਕੀਤੀਆਂ ਜਾਣ।
ਸੂਤਰਾਂ ਅਨੁਸਾਰ ਇਹ ਪ੍ਰੀਖਿਆ ਜੂਨ ਦੇ ਆਖਰੀ ਹਫਤੇ ਕਰਵਾਈ ਜਾ ਸਕਦੀ ਹੈ ਤੇ ਤਾਰੀਖਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਇਸ ਫਾਰਮੈਟ ਬਾਰੇ ਜਾਣਕਾਰੀ ਦੇਣਗੇ ਕਿ ਪ੍ਰੀਖਿਆ ਕਦੋਂ ਅਤੇ ਕਿਵੇਂ ਲਈ ਜਾਏਗੀ। ਇਸ ਦੇ ਨਾਲ ਹੀ 12ਵੀਂ ਸੀਬੀਐਸਈ ਦੀ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।