ਵੱਡੀ ਖੁਸ਼ਖ਼ਬਰੀ- ਵਿਦੇਸ਼ਾਂ ਚ’ ਜਾਣ ਲਈ ਮੁੱਕਿਆ ਵੀਜ਼ੇ ਦਾ ਝੰਜਟ.ਇਹਨਾਂ 34 ਮੁਲਕਾਂ ਚ’ ਜਾਓ ਬਿਨਾਂ ਵੀਜ਼ੇ ਤੋਂ

ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਦੁਨੀਆ ਭਰ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਭਾਰਤ ਦੀ ਗੱਲ ਕਰੀਏ, ਤਾਂ ਬਿਨਾ ਵੀਜ਼ਾ ਜਾਂ ‘ਵੀਜ਼ਾ ਆਨ ਅਰਾਈਵਲ’ ਜਾਂ ‘ਈਟੀਏ’ (ਈ-ਟ੍ਰੈਵਲ ਅਥਾਰਟੀ) ਦੀ ਸੁਵਿਧਾ ਨਾਲ ਭਾਰਤੀ 53 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਇਨ੍ਹਾਂ 53 ਦੇਸ਼ਾਂ ਵਿੱਚ ਨੇਪਾਲ ਤੇ ਭੂਟਾਨ ਸਮੇਤ 16 ਦੇਸ਼ਾਂ ਵਿੱਚ ਵੀਜ਼ਾ ਦੀ ਜ਼ਰੂਰਤ ਨਹੀਂ ਪਵੇਗੀ। ਇਰਾਨ-ਮਿਆਂਮਾਰ ਸਮੇਤ 34 ਦੇਸ਼ਾਂ ਵਿੱਚ ਜਾਂ ਤਾਂ ‘ਵੀਜ਼ਾ ਆਨ ਅਰਾਈਵਲ’ ਦੀ ਸਹੂਲਤ ਮਿਲ ਰਹੀ ਹੈ ਜਾਂ ਈ-ਵੀਜ਼ਾ ਦੀ ਸਹੂਲਤ।

ਇਨ੍ਹਾਂ 34 ਮੁਲਕਾਂ ‘ਚ ਨਹੀਂ ਵੀਜ਼ੇ ਲਈ ਕੋਈ ਖੁੱਜਲ-ਖੁਆਰੀ-
ਆਰਮੇਨੀਆ (10 ਦਿਨ ਈ-ਵੀਜ਼ਾ)
ਬੋਲੀਵੀਆ (ਪਹੁੰਚਣ ‘ਤੇ ਵੀਜ਼ਾ ਜਾਂ ਈ-ਵੀਜ਼ਾ/90 ਦਿਨਾਂ ਲਈ)
ਕੇਪ ਵਰਡੇ (ਪਹੁੰਚਣ ਤੇ ਵੀਜ਼ਾ)
ਕੋਮੇਰੋਸ (ਆਗਮਨ ਤੇ ਵੀਜ਼ਾ/45 ਦਿਨ)
ਜੀਬੂਟੀ (ਈ-ਵੀਜ਼ਾ)
ਈਥੋਪੀਆ (ਪਹੁੰਚਣ ‘ਤੇ ਵੀਜ਼ਾ/ਈ-ਵੀਜ਼ਾ)
ਗੈਬਨ (ਆਗਮਨ ‘ਤੇ ਵੀਜ਼ਾ ਜਾਂ ਈ-ਵੀਜ਼ਾ / 90 ਦਿਨਾਂ ਲਈ)
ਗਿੰਨੀ (ਈ ਵੀਜ਼ਾ/90 ਦਿਨ)
ਗਿੰਨੀ ਬਿਸਾਉ (ਪਹੁੰਚਣ ‘ਤੇ ਵੀਜ਼ਾ ਜਾਂ ਈ-ਵੀਜ਼ਾ/90 ਦਿਨਾਂ ਲਈ)


ਇਰਾਨ (ਈ-ਵੀਜ਼ਾ/30 ਦਿਨ)
ਕੀਨੀਆ (ਪਹੁੰਚਣ ‘ਤੇ ਵੀਜ਼ਾ ਜਾਂ ਈ-ਵੀਜ਼ਾ/90 ਦਿਨਾਂ ਲਈ)
ਲੈਸੋਥੋ (ਈ ਵੀਜ਼ਾ/14 ਦਿਨ)
ਮੈਡਾਗਾਸਕਰ (ਪਹੁੰਚਣ ‘ਤੇ ਵੀਜ਼ਾ ਜਾਂ ਈ-ਵੀਜ਼ਾ/90 ਦਿਨਾਂ ਲਈ)
ਮਾਲਵੀ (ਈ ਵੀਜ਼ਾ/90 ਦਿਨ)
ਮਾਲਦੀਵ (ਆਗਮਨ ਤੇ ਵੀਜ਼ਾ/30 ਦਿਨ)
ਮੌਰੀਟਾਨੀਆ (ਪਹੁੰਚਣ ‘ਤੇ ਵੀਜ਼ਾ)
ਮਿਆਂਮਾਰ (ਪਹੁੰਚਣ ‘ਤੇ ਵੀਜ਼ਾ ਜਾਂ ਈ-ਵੀਜ਼ਾ/28 ਦਿਨਾਂ ਲਈ)
ਨਾਈਜੀਰੀਆ (ਆਗਮਨ ਤੇ ਪ੍ਰੀ-ਵੀਜ਼ਾ)
ਪਲਾਉ (ਪਹੁੰਚਣ ਤੇ ਵੀਜ਼ਾ/30 ਦਿਨ)
ਰਸ਼ੀਅਨ ਫੈਡਰੇਸ਼ਨ (ਈ ਵੀਜ਼ਾ/15 ਦਿਨ)
ਰਵਾਂਡਾ (ਪਹੁੰਚਣ ‘ਤੇ ਵੀਜ਼ਾ ਜਾਂ ਈ-ਵੀਜ਼ਾ/30 ਦਿਨਾਂ ਲਈ)


ਸੇਂਟ ਲੂਸੀਆ (ਆਗਮਨ ਤੇ ਵੀਜ਼ਾ/42 ਦਿਨ)
ਸਮੋਆ (ਪਹੁੰਚਣ ਤੇ ਵੀਜ਼ਾ/60 ਦਿਨ)
ਸੇਸ਼ੇਲਸ (ਯਾਤਰੀ ਰਜਿਸਟ੍ਰੇਸ਼ਨ/90 ਦਿਨ)
ਸੀਅਰਾ ਲਿਓਨ (ਆਉਣ ਤੇ ਵੀਜ਼ਾ/30 ਦਿਨ)
ਸੋਮਾਲੀਆ (ਆਗਮਨ ਤੇ ਵੀਜ਼ਾ/30 ਦਿਨ)
ਦੱਖਣੀ ਸੁਡਾਨ (ਈਵੀਸਾ)
ਸੂਰੀਨਾਮ (ਈ-ਟੂਰਿਸਟ ਕਾਰਡ/90 ਦਿਨ)
ਤਨਜ਼ਾਨੀਆ (ਪਹੁੰਚਣ ਤੇ ਵੀਜ਼ਾ/ਈ ਵੀਜ਼ਾ)
ਟੋਗੋ (ਪਹੁੰਚਣ ਤੇ ਵੀਜ਼ਾ/7 ਦਿਨ)
ਤੁਵਾਲੂ (ਪਹੁੰਚਣ ਤੇ ਵੀਜ਼ਾ/30 ਦਿਨ)
ਯੂਗਾਂਡਾ (ਪਹੁੰਚਣ ਤੇ ਵੀਜ਼ਾ/ਈ ਵੀਜ਼ਾ)
ਉਜ਼ਬੇਕਿਸਤਾਨ (ਈ ਵੀਜ਼ਾ/30 ਦਿਨ)
ਜ਼ਿੰਬਾਬਵੇ (ਆਉਣ ਤੇ ਵੀਜ਼ਾ/90 ਦਿਨ)

ਇਸ ਤੋਂ ਇਲਾਵਾ ਸ੍ਰੀ ਲੰਕਾ ਸਮੇਤ 3 ਦੇਸ਼ਾਂ ਦੀ ਯਾਤਰਾ ਲਈ ਈਟੀਏ ਸਹੂਲਤ ਉਪਲਬਧ ਹੈ। ਈਟੀਏ ਵੀਜ਼ਾ ਨਹੀਂ ਹੁੰਦਾ, ਸਗੋਂ ਇਹ ਯਾਤਰਾ ਤੋਂ ਪਹਿਲਾਂ ਅਥਾਰਟੀ ਦੀ ਮਨਜ਼ੂਰੀ ਹੁੰਦੀ ਹੈ।

3 ਦੇਸ਼ਾਂ ਵਿੱਚ ਈਟੀਏ
ਆਈਵਰੀ ਕੋਸਟ (ਪ੍ਰੀ-ਐਨਰੋਲਮੈਂਟ)
ਜਮਾਏਕਾ
ਸ਼੍ਰੀ ਲੰਕਾ (ETA / 30 ਦਿਨ)

ਦੱਸ ਦਈਏ ਕਿ 145 ਦੇਸ਼ਾਂ ਵਿੱਚੋਂ ਅਫ਼ਗ਼ਾਨਿਸਤਾਨ, ਚੀਨ, ਇਰਾਕ, ਸਿੰਗਾਪੁਰ ਤੇ ਅਮਰੀਕਾ ਸਮੇਤ ਕਈ ਦੇਸ਼ ਸ਼ਾਮਲ ਹਨ, ਜਿੱਥੇ ਜਾਣ ਲਈ ਵੀਜ਼ਾ ਦੀ ਜ਼ਰੂਰਤ ਪਵੇਗੀ। ਇਸ ਤੋਂ ਇਲਾਵਾ ਇਨ੍ਹਾਂ 145 ਦੇਸ਼ਾਂ ਵਿੱਚ ਫ਼ਰਾਂਸ, ਜਰਮਨੀ, ਇੰਡੋਨੇਸ਼ੀਆ, ਮਲੇਸ਼ੀਆ, ਨਿਊ ਜ਼ੀਲੈਂਡ, ਸਵਿਟਜ਼ਰਲੈਂਡ ਤੇ ਵੀਅਤਨਾਮ ਸਮੇਤ ਕਈ ਦੇਸ਼ ਅਜਿਹੇ ਹਨ, ਜਿੱਥੇ ਕੋਰੋਨਾ ਕਰਕੇ ਬੈਨ ਲੱਗਾ ਹੋਇਆ ਹੈ ਤੇ ਉੱਥੇ ਕਿਸੇ ਵਿਦੇਸ਼ੀ ਦੇ ਜਾਣ ਦੀ ਮਨਾਹੀ ਹੈ।

Leave a Reply

Your email address will not be published. Required fields are marked *