ਯਾਸ ਤੂਫ਼ਾਨ ਬਾਰੇ ਆਈ ਵੱਡੀ ਖ਼ਬਰ ਤੇ ਪੰਜਾਬ ਚ’ ਵੀ ਇਸ ਤਰਾਂ ਰਹੇਗਾ ਮੌਸਮ

: ਦੇਸ਼ ਦਾ ਮੌਸਮ ਲਗਾਤਾਰ ਬਦਲ ਰਿਹਾ ਹੈ। ਬੀਤੇ ਦਿਨੀਂ ‘ਤਾਉਤੇ’ ਤੂਫ਼ਾਨ ਦੇ ਚੱਲਦਿਆਂ ਕਈ ਰਾਜਾਂ ਵਿੱਚ ਭਾਰੀ ਵਰਖਾ ਦਾ ਦੌਰ ਵੇਖਣ ਨੂੰ ਮਿਲਿਆ ਸੀ। ਇੰਨਾ ਹੀ ਨਹੀਂ, ਇਸ ਤੂਫ਼ਾਨ ਕਾਰਨ ਜ਼ਿਆਦਾਤਰ ਰਾਜਾਂ ਵਿੱਚ ਭਾਰੀ ਤਬਾਹੀ ਵੀ ਵੇਖਣ ਨੂੰ ਮਿਲੀ ਸੀ। ਹਾਲੇ ਇਸ ਤੂਫ਼ਾਨ ਦਾ ਅਸਰ ਘੱਟ ਵੀ ਨਹੀਂ ਸੀ ਹੋਇਆ ਕਿ ਹੁਣ ਚੱਕਰਵਾਤੀ ਤੂਫ਼ਾਨ ‘ਯਾਸ’ ਦਾ ਖ਼ਤਰਾ ਸਿਰ ’ਤੇ ਆਣ ਪਿਆ ਹੈ।

ਮੌਸਮ ਵਿਭਾਗ ਅਨੁਸਾਰ ਇਹ ਤੂਫ਼ਾਨ 26 ਮਈ ਨੂੰ ਬੰਗਾਲ ਤੇ ਓੜੀਸ਼ਾ ਦੇ ਸਮੁੰਦਰੀ ਕੰਢਿਆਂ ਨਾਲ ਟਕਰਾ ਸਕਦਾ ਹੈ। ਇਸ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੀਖਿਆ ਮੀਟਿੰਗ ਵੀ ਕੀਤੀ ਹੈ।ਤਾਜ਼ਾ ਜਾਣਕਾਰੀ ਅਨੁਸਾਰ ਇਹ ਤੂਫ਼ਾਨ ਦਬਾਅ ਵਾਲੇ ਖੇਤਰ ਤੋਂ ਉੱਤਰ-ਪੱਛਮ ਵੱਲ ਵਧਣ ਲੱਗਾ ਹੈ ਤੇ ਅਗਲੇ 24 ਘੰਟਿਆਂ ਦੌਰਾਨ ਇਹ ਬਹੁਤ ਗੰਭੀਰ ਚੱਕਰਵਾਤ ’ਚ ਤਬਦੀਲ ਹੋ ਸਕਦਾ ਹੈ।

ਇੰਝ ਇਸ ਗੰਭੀਰ ਤੂਫ਼ਾਨ ਦਾ ਅਸਰ ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ਉੱਤੇ ਪੈ ਸਕਦਾ ਹੈ। ਅਨੁਮਾਨ ਹੈ ਕਿ ਇਸ ਤੂਫ਼ਾਨ ਕਾਰਣ ਬਿਹਾਰ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਜ਼ਿਆਦਾਤਰ ਰਾਜਾਂ ਵਿੱਚ ਇੱਕ ਵਾਰ ਫਿਰ ਮੌਸਮ ਬਦਲੇਗਾ।ਉੱਤਰ ਪ੍ਰਦੇਸ਼ ’ਚ ਵੀ ਯਾਸ ਤੂਫ਼ਾਨ ਵੇਖਣ ਨੂੰ ਮਿਲ ਸਕਦਾ ਹੈ। ਪਿਛਲੇ ਕੁਝ ਦਿਨਾਂ ਤੋਂ ਇੱਥੋਂ ਦੇ ਤਾਪਮਾਨ ਤੇ ਮੌਸਮ ਵਿੱਚ ਤਬਦੀਲੀ ਹੁੰਦੀ ਰਹੀ ਹੈ।

27 ਮਈ ਤੋਂ 3 ਦਿਨ ਲਗਾਤਾਰ ਬਰੇਲੀ ਵਿੱਚ ਮੀਂਹ ਪੈ ਸਕਦਾ ਹੈ। ਉੱਧਰ ਬਿਹਾਰ ਵੀ ‘ਤਾਉਤੇ’ ਤੋਂ ਬਾਅਦ ‘ਯਾਸ’ ਦੀ ਲਪੇਟ ਵਿੱਚ ਆ ਸਕਦਾ ਹੈ। ਇੱਥੇ ਵੀ ਇਸ ਦੂਜੇ ਤੂਫ਼ਾਨ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਇਹੋ ਕਾਰਣ ਹੈ ਕਿ 25 ਅਤੇ 26 ਮਈ ਨੂੰ ਬਿਹਾਰ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।

ਬੰਗਾਲ ਦੀ ਖਾੜੀ ’ਚ ਬਣਿਆ ਘੱਟ ਦਬਾਅ ਵਾਲਾ ਖੇਤਰ ਅੱਜ ਭਾਵ ਸੋਮਵਾਰ ਨੂੰ ‘ਯਾਸ’ ਤੂਫ਼ਾਨ ਵਿੱਚ ਤਬਦੀਲ ਹੋ ਜਾਵੇਗਾ। ਅੱਜ ਸ਼ਾਮ ਤੋਂ ਹੀ ਇਸ ਤੂਫ਼ਾਨ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। 25 ਮਈ ਤੋਂ ਬਾਅਦ ਪੰਜਾਬ ਤੇ ਹਰਿਆਣਾ ’ਚ ਮੌਸਮ ਸਾਫ਼ ਹੋ ਜਾਵੇਗਾ ਤੇ ਤਾਪਮਾਨ ’ਚ ਲਗਾਤਾਰ ਵਾਧਾ ਹੋਵੇਗਾ। ਤਾਪਮਾਨ 40 ਤੋਂ 41 ਡਿਗਰੀ ਸੈਲਸੀਅਸ ਤੱਕ ਵੀ ਜਾ ਸਕਦਾ ਹੈ। ਲੂ ਚੱਲਣ ਦੀ ਸੰਭਾਵਨਾ ਹੈ।

Leave a Reply

Your email address will not be published.