30 ਤਰੀਕ ਤੋਂ ਪਹਿਲਾਂ ਕਰ ਲਵੋ ਇਹ ਕੰਮ ਨਹੀਂ ਤਾਂ ਲੱਗੇਗਾ ਵੱਡਾ ਝੱਟਕਾ,ਪਵੇਗਾ ਪਛਤਾਉਣਾ

ਭਵਿੱਖ ਸੁਰੱਖਿਅਤ ਕਰਨ ਲਈ FD ਯਾਨੀ ਫਿਕਸਡ ਡਿਪਾਜ਼ਿਟ ਇਕ ਬਹੁਤ ਹੀ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਇਸ ‘ਚ ਤੁਸੀਂ ਇਕ ਨਿਸ਼ਚਿਤ ਰਾਸ਼ੀ ਜਮ੍ਹਾਂ ਕਰਦੇ ਹੋ ਤਾਂ ਆਮ ਖਾਤੇ ਦੀ ਤੁਲਨਾ ‘ਚ ਤੁਹਾਨੂੰ ਜ਼ਿਆਦਾ ਵਿਆਜ ਦਾ ਫਾਇਦਾ ਮਿਲਦਾ ਹੈ। ਕੇਂਦਰੀ ਬੋਰਡ ਨੇ ਹਾਲ ਹੀ ‘ਚ FD ਕਰਵਾਉਣ ਵਾਲੇ ਲੋਕਾਂ ਲਈ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ‘ਚ ਦੱਸਿਆ ਗਿਆ ਹੈ ਕਿ FD ‘ਚ ਪੈਸਾ ਲਾਉਣ ਵਾਲੇ ਲੋਕਾਂ ਨੂੰ 30 ਜੂਨ ਤਕ 15G ਤੇ 15H ਫਾਰਮ ਜਮ੍ਹਾਂ ਕਰਨੇ ਹੋਣਗੇ। ਜੇ ਕੋਈ ਸਮੇਂ ‘ਤੇ ਅਜਿਹਾ ਨਹੀਂ ਕਰਦਾ ਹੈ ਤਾਂ ਬੈਂਕ ਉਸ ਦੇ ਖਾਤੇ ਤੋਂ ਪੈਸੇ ਕਟਣੇ ਸ਼ੁਰੂ ਕਰ ਦੇਣਗੇ।

15G ਤੇ 15H ਫਾਰਮ ਤੋਂ ਟੀਡੀਐੱਸ ਬਚਾਉਣ ‘ਚ ਮਦਦ ਮਿਲਦੀ ਹੈ। ਜ਼ਿਆਦਾ ਵਿਆਜ ਤੇ ਰਿਟਰਨ ਲਈ ਲੋਕ ਐੱਫਡੀ ‘ਚ ਨਿਵੇਸ਼ ਕਰਨਾ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ ਪਰ ਐੱਫਡੀ ‘ਤੇ ਮਿਲਣ ਵਾਲੇ ਰਿਟਰਨ ‘ਤੇ ਤੁਹਾਨੂੰ ਟੈਕਸ ਵੀ ਚੁਕਾਉਣਾ ਹੁੰਦਾ ਹੈ। RBI ਨੇ ਟੈਕਸ ਦੀ ਇਕ ਲਿਮਿਟ ਤੈਅ ਕੀਤੀ ਹੈ ਜਿਸ ਨੂੰ ਕਰਾਸ ਕਰਨ ‘ਤੇ ਤੁਹਾਨੂੰ TDS ਦੇਣਾ ਪੈਂਦਾ ਹੈ।


ਕੀ ਹੈ TDS ਦੀ ਲਿਮਿਟ? ਰਿਜ਼ਰਵ ਬੈਂਕ ਆਫ ਇੰਡੀਆ ਮੁਤਾਬਿਕ, TDS ਦੀ ਥ੍ਰੇਸਹੋਲਡ ਲਿਮਿਟ 40 ਹਜ਼ਾਰ ਰੁਪਏ ਹਨ। ਪਹਿਲਾਂ ਇਹ ਲਿਮਿਟ 10 ਹਜ਼ਾਰ ਰੁਪਏ ਸੀ, ਜਿਸ ਨੂੰ ਇਸ ਵਿੱਤੀ ਸਾਲ ਦੇ ਬਜਟ ‘ਚ ਵਧਾ ਕੇ 40 ਹਜ਼ਾਰ ਕਰ ਦਿੱਤਾ ਗਿਆ ਹੈ। ਇਹ ਲਿਮਿਟ ਪੋਸਟ ਆਫਿਸ ਤੇ ਬੈਂਕਾਂ ‘ਚ ਡਿਪਾਜਿਟ ਲਈ ਹੈ। ਇਨਕਮ ਤੇ ਟੀਡੀਐੱਸ ਕਟੌਤੀ ਤੋਂ ਬਚਣ ਲਈ ਫਾਰਮ 15G ਭਰਦੇ ਹਨ। ਇਸ ਦੀਆਂ 5 ਸ਼ਰਤਾਂ ਹੁੰਦੀਆਂ ਹਨ, ਜਿਨ੍ਹਾਂ ਦੇ ਆਧਾਰ ‘ਤੇ ਇਹ ਫਾਰਮ ਭਰਿਆ ਜਾਂਦਾ ਹੈ।


ਫਾਰਮ ਭਰਦੇ ਸਮੇਂ ਯਾਦ ਰੱਖੋ ਇਹ ਗੱਲਾਂ- ਫਾਰਮ ਭਰਦੇ ਸਮੇਂ ਸਾਰੀ ਜਾਣਕਾਰੀਆਂ ਸਾਵਧਾਨੀ ਨਾਲ ਭਰੋ। ਫਾਰਮ ਭਰਨ ਤੋਂ ਬਾਅਦ ਹੁਣ ਟੈਕਸ ਡਿਕਲੈਰੇਸ਼ਨ ਦੇ ਨਾਲ ਆਪਣੇ ਪੈਨ ਕਾਰਡ ਦੀ ਇਕ ਕਾਪੀ ਅਟੈਚ ਕਰੋ। ਹੁਣ ਆਪਣੇ ਫਾਈਨੈਸ਼ਿਅਰ ਕੋਲ ਇਸ ਫਾਰਮ ਨੂੰ ਸਬਮਿਟ ਕਰੋ। ਇਹ ਦੋਵੇਂ ਫਾਰਮ ਸਿਰਫ਼ ਇਕ ਸਾਲ ਲਈ ਵੈਧ ਹੁੰਦੇ ਹਨ। ਹਰ ਸਾਲ ਦੀ ਸ਼ੁਰੂਆਤ ‘ਚ ਹੀ ਇਹ ਫਾਰਮ ਤੁਹਾਡੇ ਫਾਈਨੈਸ਼ਿਅਰ ਕੋਲ ਜਮ੍ਹਾਂ ਕਰਨੇ ਪੈਂਦੇ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.