ਬੇਸ਼ਕ ਇਸ ਵਾਰ ਅਪ੍ਰੈਲ ਤੇ ਮਈ ‘ਚ ਮੁਕਾਬਲਤਨ ਗਰਮੀ ਨਹੀਂ ਪਈ ਹੈ, ਪਰ ਮੌਸਮ ਵਿਗਿਆਨੀ ਨੌਤਪਾ (25 ਮਈ ਤੋਂ ਦੋ ਜੂਨ ਤਕ ਦਾ ਸਮਾਂ) ‘ਚ ਜ਼ਬਰਦਸਤ ਗਰਮੀ ਪੈਣ ਦੀ ਸੰਭਾਵਨਾ ਪ੍ਰਗਟਾ ਰਹੇ ਹਨ। ਇਸ ਦਾ ਕਾਰਨ ਨੌਤਪਾ ਸਮੇਂ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।ਅਕਸਰ ਗਰਮੀ ਦੇ ਸੀਜ਼ਨ ਵਿਚ ਅਪ੍ਰੈਲ-ਮਈ ‘ਚ ਹੀ ਸਭ ਤੋਂ ਵਧ ਗਰਮੀ ਪੈਂਦੀ ਹੈ।
ਇਸ ਵਾਰ ਅਪ੍ਰੈਲ ਤੋਂ ਬਾਅਦ ਮਈ ‘ਚ ਵੀ ਕਈ ਪ੍ਰਦੇਸ਼ਾਂ ‘ਚ ਗਰਜ-ਚਮਕ ਦੇ ਨਾਲ ਬੁਛਾਰਾਂ ਪੈਣ ਨਾਲ ਇਸ ‘ਤੇ ਅਸਰ ਪਿਆ ਹੈ। ਮੌਸਮ ਵਿਗਿਆਨੀ ਪੀਕੇ ਸਾਹਾ ਨੇ ਦੱਸਿਆ ਕਿ ਇਸ ਸਾਲ ਫਰਵਰੀ ਤੋਂ ਹੀ ਪੱਛਮੀ ਗੜਬੜੀ ਦੇ ਆਉਣ ਦਾ ਸਿਲਸਿਲਾ ਲਗਾਤਾਰ ਬਣਿਆ ਹੋਇਆ ਹੈ। ਘੱਟ ਉਚਾਈ ‘ਤੇ ਆ ਰਹੀਆਂ ਪੱਛਮੀ ਗੜਬੜੀਆਂ ਕਾਰਨ ਬੁਛਾਰਾਂ ਪੈਣ ਦਾ ਦੌਰ ਜਾਰੀ ਰਿਹਾ।
ਇਸ ਲਈ ਤਪੇਗਾ ਨੌਤਪਾ – ਮੌਸਮ ਵਿਗਿਆਨੀ ਅਜੈ ਸ਼ੁਕਲਾ ਨੇ ਦੱਸਿਆ ਕਿ ਅਰਬ ਸਾਗਰ ‘ਚ ਚੱਕਰਵਾਤੀ ਤੂਫਾਨ ਟਾਕਟੇ ਉੱਠਿਆ ਹੈ। ਇਸ ਦੇ 16 ਮਈ ਨੂੰ ਗੁਜਰਾਤ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਮੱਦ ਪ੍ਰਦੇਸ਼ ਵਿਚ ਕਈ ਥਾਵਾਂ ‘ਤੇ ਬਾਰਿਸ਼ ਹੋਵੇਗੀ। ਤੂਫ਼ਾਨ ਦਾ ਅਸਰ 22 ਮਈ ਤਕ ਬਣਿਆ ਰਹਿ ਜਾਂਦਾ ਹੈ। ਇਸ ਤੋਂ ਬਾਅਦ ਮੌਸਮ ਖੁਸ਼ਕ ਹੋ ਜਾਵੇਗਾ। ਇਸ ਨਾਲ ਵੱਧ ਤੋਂ ਵੱਧ ਤਾਪਮਾਨ ‘ਚ ਤੇਜ਼ੀ ਨਾਲ ਵਾਧਾ ਹੋਣ ਦੇ ਆਸਾਰ ਹਨ।
ਇਸ ਕਾਰਨ ਨੌਤਪਾ ‘ਚ ਪੈਂਦੀ ਹੈ ਜ਼ਿਆਦਾ ਗਰਮੀ – ਅਜੈ ਸ਼ੁਕਲਾ ਨੇ ਦੱਸਿਆ ਕਿ ਨੌਤਪਾ ਵੇਲੇ ਦਿਨ ਵੱਡੇ ਹੁੰਦੇ ਹਨ। ਇਸ ਕਾਰਨ ਦੇਰ ਤਕ ਸੂਰਜ ਦੀ ਊਰਜਾ ਧਰਤੀ ਨੂੰ ਮਿਲਦੀ ਹੈ। ਇਸ ਵੇਲੇ ਦੇਸ਼ ਵਿਚ ਸੂਰਜ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ। ਨਾਲ ਹੀ ਉਸ ਦੀਆਂ ਕਿਰਨਾਂ ਸਿੱਧੀਆਂ ਧਰਤੀ ‘ਤੇ ਪੈਂਦੀਆਂ ਹਨ। ਇਸ ਕਾਰਨ ਤਾਪਮਾਨ ਤੇਜ਼ੀ ਨਾਲ ਵਧਦਾ ਹੈ।
ਨੌਤਪਾ ‘ਚ ਬਾਰਿਸ਼ ਹੋਣ ਦਾ ਮੌਨਸੂਨ ‘ਤੇ ਅਸਰ ਨਹੀਂ – ਕਿਹਾ ਜਾਂਦਾ ਹੈ ਕਿ ਨੌਤਪਾ ‘ਚ ਬਾਰਿਸ਼ ਹੋਣ ‘ਤੇ ਮੌਨਸੂਨ ਕਮਜ਼ੋਰ ਹੋ ਜਾਂਦਾ ਹੈ। ਮੌਸਮ ਵਿਗਿਆਨੀ ਇਸ ਨਾਲ ਇੱਤੇਫਾਕ ਨਹੀਂ ਰੱਖਦੇ। ਅਜੈ ਸ਼ੁਕਲਾ ਦਾ ਕਹਿਣਾ ਹੈ ਕਿ ਬਿਹਤਰ ਮੌਨਸੂਨ ਲਈ ਤਾਪਮਾਨ ਦਾ ਵਧਿਆ ਰਹਿਣਾ ਵੀ ਇਕ ਫੈਕਟਰ ਹੈ, ਪਰ ਸਿਰਫ਼ ਨੌਤਪਾ ਨਾਲ ਉਸ ਦੀ ਤੁਲਨਾ ਕਰਨਾ ਗ਼ਲਤ ਹੈ। ਸਾਲ 2013 ਤੇ 2020 ‘ਚ ਨੌਤਪਾ ਮੁਕਾਬਲਤਨ ਗਰਮੀ ਨਹੀਂ ਪਈ ਸੀ, ਪਰ ਪੂਰੇ ਮੱਧ ਪ੍ਰਦੇਸ਼ ਵਿਚ ਆਮ ਨਾਲੋਂ ਕਾਫੀ ਜ਼ਿਆਦਾ ਬਾਰਿਸ਼ ਹੋਈ ਸੀ।