ਇਹਨਾਂ ਨੂੰ ਲਗਾਤਾਰ ਏਨੇ ਦਿਨ ਹੋਣ ਜਾ ਰਹੀਆਂ ਹਨ ਸਰਕਾਰੀ ਛੁੱਟੀਆਂ-ਦੇਖੋ ਪੂਰੀ ਖ਼ਬਰ

ਮਈ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਹੈ। ਆਖ਼ਰੀ ਹਫ਼ਤੇ ਦੇਸ਼ ਦੇ ਕਈ ਹਿੱਸਿਆਂ ਵਿਚ ਘੱਟੋ-ਘੱਟ ਤਿੰਨ ਦਿਨਾਂ ਲਈ ਬੈਂਕ ਬੰਦ ਰਹਿਣਗੇ। ਹਾਲਾਂਕਿ, ਬੈਂਕਾਂ ਦੀਆਂ ਇਹ ਤਿੰਨੋਂ ਛੁੱਟੀਆਂ ਇਕੱਠੀਆਂ ਨਹੀਂ ਹਨ। ਪਹਿਲਾਂ 23 ਮਈ ਵਾਲੇ ਦਿਨ ਐਤਵਾਰ ਹੋਣ ਕਾਰਨ ਬੈਂਕ ਬੰਦ ਰਹੇ।

ਇਸ ਤੋਂ ਬਾਅਦ 26 ਮਈ ਨੂੰ ਬੁੱਧ ਪੂਰਨਿਮਾ ਵਾਲੇ ਦਿਨ ਬੈਂਕਾਂ ਦੀ ਛੁੱਟ ਰਹੇਗੀ ਤੇ 30 ਮਈ ਵਾਲੇ ਦਿਨ ਐਤਵਾਰ ਹੋਣ ਕਾਰਨ ਬੈਂਕ ਮੁੜ ਬੰਦ ਰਹਿਣਗੇ। ਇਸ ਤੋਂ ਇਲਾਵਾ ਇਸ ਦੌਰਾਨ ਅਕਸ਼ੈ ਤ੍ਰਿਤੀਆ ਵਰਗੇ ਤਿਉਹਾਰ ਕਾਰਨ ਵੀ ਕਈ ਜਗ੍ਹਾ ਬੈਂਕਾਂ ਦੀ ਛੁੱਟੀ ਰਹੇਗੀ।

ਰਿਜ਼ਰਵ ਬੈਂਕ ਆਫ ਇੰਡੀਆ ਦੀ ਗਾਈਡਲਾਈਨ ਅਨੁਸਾਰ ਸਾਰੇ ਪਬਲਿਕ ਸੈਕਟਰ ਦੇ ਬੈਂਕ ਤੇ ਪ੍ਰਾਈਵੇਟ ਬੈਂਕ ਮਹੀਨੇ ਦੇ ਦੂਸਰੇ ਤੇ ਚੌਥੇ ਸ਼ਨਿਚਰਵਾਰ ਨੂੰ ਬੰਦ ਰਹਿੰਦੇ ਹਨ। ਐਤਵਾਰ ਨੂੰ ਵੀ ਬੈਂਕਾਂ ਦੀ ਛੁੱਟੀ ਰਹਿੰਦੀ ਹੈ। ਇਸ ਕਾਰਨ 23 ਮਈ ਤੇ 30 ਮਈ ਨੂੰ ਵੀ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।

ਅਜਿਹੇ ਵਿਚ ਮਈ ਦੇ ਆਖ਼ਰੀ ਹਫ਼ਤੇ ਵਿਚ ਤਿੰਨ ਦਿਨ ਬੈਂਕ ਬੰਦ ਰਹਿਣਗੇ। ਅਜਿਹੇ ਵਿਚ ਮਈ ਦੇ ਆਖ਼ਰੀ ਦੋ ਹਫ਼ਤਿਆਂ ‘ਚ ਤਿੰਨ ਦਿਨ ਬੈਂਕ ਬੰਦ ਰਹਿਣਗੇ।
26 ਮਈ ਨੂੰ ਬੁੱਧ ਪੂਰਨਿਮਾ ਹੈ ਤੇ ਇਹ ਤਿਉਹਾਰ ਦੇਸ਼ ਦੇ ਸਾਰੇ ਸੂਬਿਆਂ ‘ਚ ਓਨੇ ਉਤਸ਼ਾਹ ਨਾਲ ਨਹੀਂ ਮਨਾਇਆ ਜਾਂਦਾ, ਜਿੰਨਾ ਦੱਖਣੀ ਭਾਰਤ ਵਿਚ।

ਇਸ ਕਾਰਨ ਇਸ ਦਿਨ ਅੰਡੇਮਾਨ ਤੇ ਨਿਕੋਬਾਰ, ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਛੱਤੀਸਗੜ੍ਹ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ, ਲੱਦਾਖ, ਮੱਧ ਪ੍ਰਦੇਸ਼, ਮਹਾਰਾਸ਼ਟਰ, ਸਿੱਕਮ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਪੱਛਮੀ ਬੰਗਾਲ ‘ਚ ਬੈਂਕ ਬੰਦ ਰਹਿਣਗੇ।

Leave a Reply

Your email address will not be published. Required fields are marked *