ਮਾਂ ਨੇ ਆਸ਼ਕਾਂ ਨਾਲ ਮਿਲ ਕੇ ਆਪਣੇ ਹੀ ਪੁੱਤ ਨੂੰ ਦਿੱਤੀ ਏਨੀਂ ਦਰਦਨਾਕ ਮੌਤ ਕਿ ਦੇਖ ਕੇ ਉੱਡੇ ਹੋਸ਼

ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਝੰਡਾ ਗੁੱਜਰਾਂ ਦੀ ਡਰੇਨ ਨੇੜਿਓਂ ਐਤਵਾਰ ਨੂੰ ਇਕ ਗਲੀ ਸੜੀ ਅੱਧ ਸੜੀ ਲਾਸ਼ ਮਿਲੀ ਸੀ। ਇਸ ਲਾਸ਼ ਦੇ ਮਿਲਣ ਤੋਂ ਬਾਅਦ ਜਿਥੇ ਇਲਾਕੇ ਵਿਚ ਸਨਸਨੀ ਫੈਲ ਗਈ, ਉਥੇ ਥਾਣਾ ਕਾਹਨੂੰਵਾਨ ਦੀ ਪੁਲਿਸ ਅਤੇ ਜ਼ਿਲਾ ਪੁਲਿਸ ਅਧਿਕਾਰੀਆਂ ਲਈ ਵੀ ਇਹ ਇਕ ਵੱਡੀ ਚੁਣੌਤੀ ਬਣ ਗਈ ਸੀ ਪਰ ਥਾਣਾ ਕਾਹਨੂੰਵਾਨ ਦੀ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਇਸ ਚੁਣੌਤੀ ਨੂੰ 24 ਘੰਟਿਆਂ ਦੇ ’ਚ ਹੀ ਸੁਲਝਾਉਣ ਦਾ ਦਾਅਵਾ ਕੀਤਾ ਹੈ।

ਪੁਲਿਸ ਸੂਤਰਾਂ ਤੋਂ ਮਿਲੀ ਸੂਚਨਾ ਅਤੇ ਹਲਕਾ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਨੇ ਜਦੋਂ ਤਫਤੀਸ਼ ਕੀਤੀ ਤਾਂ ਮ੍ਰਿਤਕ ਲੜਕੇ ਰਣਦੀਪ ਸਿੰਘ ਦੀ ਮਾਂ ਉੱਤੇ ਪੁਲਿਸ ਦਾ ਸ਼ੱਕ ਹੋਇਆ ਤਾਂ ਪੁਲਿਸ ਨੇ ਉਸ ਦੀ ਮਾਂ ਰੁਪਿੰਦਰਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਬਲਵੰਡਾ ਨੂੰ ਹਿਰਾਸਤ ਵਿਚ ਲਿਆ।

ਇਸ ਉਪਰੰਤ ਪੁਲਿਸ ਨੇ ਜਦੋਂ ਗੰਭੀਰਤਾ ਨਾਲ ਇਸ ਮਾਮਲੇ ਦੀ ਤਫਤੀਸ਼ ਕੀਤੀ ਤਾਂ ਰੁਪਿੰਦਰਜੀਤ ਕੌਰ ਨੇ ਮੰਨਿਆ ਕਿ ਉਸਨੇ ਆਪਣੇ ਪੁੱਤਰ ਰਣਦੀਪ ਸਿੰਘ ਦਾ ਕਤਲ ਆਪਣੇ ਹੀ ਆਸ਼ਕਾਂ ਸੁਖਵਿੰਦਰ ਸਿੰਘ ਉਰਫ ਗੋਰਾ ਪੁੱਤਰ ਸ਼ਿੰਗਾਰਾ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਚੱਕ ਸ਼ਰੀਫ ਨਾਲ ਮਿਲ ਕੇ ਕੀਤਾ ਹੈ।

ਆਪ ਵਿਧਾਇਕ ਕੁਲਵੰਤ ਪੰਡੋਰੀ ਨੂੰ ਸਦਮਾ, ਮਾਤਾ ਦੀ ਕੋਰੋਨਾ ਨਾਲ ਮੌਤ – ਪੁਲਿਸ ਸੂਤਰਾਂ ਅਨੁਸਾਰ ਰੁਪਿੰਦਰ ਕੌਰ ਜੀਤ ਦਾ ਆਪਣੇ ਪਤੀ ਅਤੇ ਪਰਿਵਾਰ ਦੇ ਨਾਲ ਸਬੰਧ ਸਹੀ ਨਹੀਂ ਸਨ। ਇਨ੍ਹਾਂ ਹਾਲਾਤਾਂ ਵਿਚ ਉਹ ਆਪਣੇ ਪੁੱਤਰ ਰੁਪਿੰਦਰ ਸਿੰਘ ਨੂੰ ਆਪਣੀ ਆਜ਼ਾਦੀ ਵਿਚ ਵੱਡਾ ਰੋੜਾ ਸਮਝਦੀ ਸੀ। ਇਸ ਤੋਂ ਇਲਾਵਾ ਰੁਪਿੰਦਰ ਸਿੰਘ ਨੇ ਕੈਨੇਡਾ ਜਾਣ ਲਈ ਆਪਣੇ ਖਾਤੇ ਵਿਚ 5 ਲੱਖ ਰੁਪਏ ਰੱਖੇ ਹੋਏ ਸਨ ਜੋ ਕਿ ਰੁਪਿੰਦਰਜੀਤ ਕੌਰ ਨੇ ਰੁਪਿੰਦਰ ਨੂੰ ਬਹਿਲਾ ਫੁਸਲਾ ਕੇ ਆਪਣੇ ਖਾਤੇ ‘ਚ ਪੁਆ ਲਏ ਸੀ।

ਆਪਣੀ ਆਜ਼ਾਦੀ ਦੇ ਰੋੜੇ ਨੂੰ ਹਟਾਉਣ ਅਤੇ ਉਨ੍ਹਾਂ ਪੰਜ ਲੱਖ ਰੁਪਈਆਂ ਨੂੰ ਵਾਪਸ ਨਾ ਕਰਨ ਦੀ ਮਾੜੀ ਨੀਅਤ ਨਾਲ ਰੁਪਿੰਦਰ ਕੌਰ ਜੀਤ ਨੇ ਇਸ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਡੀਐੱਸਪੀ ਵਿਰਕ ਨੇ ਦੱਸਿਆ ਕਿ ਰੁਪਿੰਦਰਜੀਤ ਕੌਰ ਅਤੇ ਉਸ ਦੇ ਆਸ਼ਕ ਸੁਖਵਿੰਦਰ ਸਿੰਘ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਉੱਚ ਪੁਲਿਸ ਅਧਿਕਾਰੀਆਂ ਅੱਗੇ ਪੇਸ਼ ਕੀਤਾ ਜਾਵੇਗਾ। ਜਿਥੇ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਹੋਰ ਵੀ ਖੁਲਾਸੇ ਕੀਤੇ ਜਾਣਗੇ। ਇਸ ਸਬੰਧੀ ਐੱਸਐੱਚਓ ਕਾਹਨੂੰਵਾਨ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302,201 ਤਹਿਤ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published.