ਮੌਜੂਦਾ ਹਾਲਾਤਾਂ ਕਰਕੇ ਕੇਂਦਰ ਸਰਕਾਰ ਸਰਕਾਰ ਨੇ 15 ਜੂਨ ਤੱਕ ਲਈ ਕਰਤਾ ਇਹ ਐਲਾਨ

ਦੇਸ਼ ਅੰਦਰ ਲੋਕਾਂ ਵੱਲੋਂ ਜਿੱਥੇ ਸੋਨੇ ਦੇ ਗਹਿਣਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਉੱਥੇ ਹੀ ਮੁਸ਼ਕਲ ਦੇ ਸਮੇਂ ਕੰਮ ਆਉਣ ਵਾਲੀ ਇਸ ਚੀਜ਼ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਸੋਨਾ ਇੱਕ ਅਜਿਹੀ ਪੂੰਜੀ ਹੈ ਜੋ ਲੋੜ ਪੈਣ ਤੇ ਕਦੇ ਵੀ ਕੰਮ ਆ ਸਕਦਾ ਹੈ।

ਅੱਜਕਲ੍ਹ ਬਹੁਤ ਸਾਰੀਆਂ ਸਹੂਲਤਾਂ ਇਸ ਸੋਨੇ ਉੱਪਰ ਵੀ ਮਿਲ ਜਾਂਦੀਆਂ ਹਨ। ਜਿਵੇਂ ਕੇ ਗਹਿਣਿਆਂ ਉੱਪਰ ਲੋਨ ਦਾ ਮਿਲਣਾ। ਜਿਸ ਨੂੰ ਇਨਸਾਨ ਮੁਸ਼ਕਿਲ ਤੇ ਦੌਰ ਵਿੱਚ ਵਰਤੋ ਵਿੱਚ ਲਿਆ ਸਕਦਾ ਹੈ। ਇਸ ਸਭ ਲਈ ਸੋਨੇ ਦੇ ਗਹਿਣਿਆਂ ਦੀ ਸ਼ੁਧਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਸ ਦੀ ਅਸਲ ਪਛਾਣ ਲਈ ਗਾਹਕਾਂ ਨੂੰ ਸਮੇਂ-ਸਮੇਂ ਤੇ ਸੁਚੇਤ ਵੀ ਕੀਤਾ ਜਾਂਦਾ ਹੈ। ਮੌਜੂਦਾ ਹਾਲਾਤਾਂ ਕਰਕੇ ਕੇਂਦਰ ਸਰਕਾਰ ਨੇ 15 ਜੂਨ ਤੱਕ ਲਈ ਇਹ ਐਲਾਨ ਕੀਤਾ ਹੈ।

ਸਰਕਾਰ ਵੱਲੋਂ ਗਹਿਣਿਆਂ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਗਹਿਣਿਆਂ ਉੱਪਰ ਹਾਲ ਮਾਰਕਿੰਗ ਪ੍ਰਣਾਲੀ ਨੂੰ ਲਾਜਮੀ ਤੌਰ ਤੇ ਲਾਗੂ ਕੀਤਾ ਜਾ ਰਿਹਾ ਹੈ ਜਿਸ ਦੀ ਆਖਰੀ ਤਰੀਕ 15 ਜੂਨ ਤੱਕ ਕਰ ਦਿੱਤੀ ਗਈ ਹੈ। ਗਹਿਣਿਆਂ ਦੇ ਕਰੋਨਾ ਕਾਲ ਸਮੇਂ ਵਾਧੇ ਦੀ ਮੰਗ ਕਾਰਨ ਇਸ ਨੂੰ ਇੱਕ ਜੂਨ ਤੱਕ ਤਬਦੀਲ ਕੀਤਾ ਗਿਆ ਹੈ। ਇਸ ਬਾਰੇ ਫੈਸਲਾ ਉਪਯੋਗਤਾ ਮਾਮਲਿਆਂ ਬਾਰੇ ਮੰਤਰੀ ਪਿਊਸ਼ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ।

ਇਸ ਮੌਕੇ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਸੋਨੇ ਦੇ ਗਹਿਣਿਆਂ ਦੀ ਦੁਨੀਆਂ ਵਿੱਚ ਸਭ ਤੋਂ ਵਧੀਆ ਮਿਆਰ ਹੋਣੇ ਚਾਹੀਦੇ ਹਨ। ਜਿਸ ਦੀ ਸ਼ੁੱਧਤਾ ਅਤੇ ਗੁਣਵੱਤਾ ਨੂੰ ਵਧਾਉਣ ਲਈ ਹੀ ਗਹਿਣਿਆਂ ਦਾ ਹਾਲਮਾਰਕਿੰਗ ਹੋਣਾ ਜ਼ਰੂਰੀ ਕੀਤਾ ਗਿਆ ਹੈ। ਬੀ ਆਈ ਐਸ ਅਪ੍ਰੈਲ 2000 ਤੋਂ ਸੋਨੇ ਦੇ ਗਹਿਣਿਆਂ ਲਈ ਹਾਲਮਾਰਕਿੰਗ ਸਕੀਮ ਚਲਾ ਰਹੀ ਹੈ। ਇਸ ਸਮੇਂ ਲਗਭਗ 40 ਪ੍ਰਤਿਸ਼ਤ ਸੋਨੇ ਦੇ ਗਹਿਣਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਗੋਇਲ ਨੇ ਕਿਹਾ ਕਿ ਇਹ ਕਦਮ ਭਾਰਤੀਆ ਨੂੰ ਵਿਸ਼ਵ ਵਿੱਚ ਇਕ ਵੱਡੇ ਸੋਨੇ ਦੇ ਬਾਜ਼ਾਰ ਕੇਂਦਰ ਵਜੋਂ ਵਿਕਸਤ ਕਰਨ ਵਿੱਚ ਮਦਦ ਕਰੇਗਾ।

ਉਨ੍ਹਾਂ ਕਿਹਾ ਕਿ 14, 18 ਅਤੇ 22 ਕੈਰਿਟ ਦੇ ਸੋਨੇ ਦੇ ਗਹਿਣਿਆਂ ਦੀ ਵਰਤੋਂ ਕੀਤੇ ਜਾਣ ਦੀ ਆਗਿਆ ਦਿੱਤੀ ਜਾਵੇਗੀ। ਇਸ ਲਈ ਹੀ ਤਾਲਮੇਲ ਨੂੰ ਯਕੀਨੀ ਬਣਾਉਣ ਅਤੇ ਲਾਗੂ ਕਰਨ ਲਈ ਮਸਲਿਆਂ ਦੇ ਹੱਲ ਲਈ ਡਾਇਰੈਕਟਰ ਜਨਰਲ ਆਫ ਇੰਡੀਅਨ ਸਟੈਟਰਡਜ਼ ਪ੍ਰਮੋਦ ਤਿਵਾੜੀ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ।

Leave a Reply

Your email address will not be published. Required fields are marked *