ਹੁਣੇ ਹੁਣੇ ਸਿੱਧਾ ਏਨਾਂ ਸਸਤਾ ਹੋਇਆ ਸੋਨਾ,ਏਦੋਂ ਵਧੀਆ ਮੌਕਾ ਨੀ ਮਿਲਣਾ,ਚੱਕਲੋ ਫਾਇਦਾ

ਸੋਨਾ ਖ਼ਰੀਦਣ ਜਾ ਰਹੇ ਹੋ ਤਾਂ ਚੰਗੀ ਖ਼ਬਰ ਹੈ, ਇਸ ਦੀ ਕੀਮਤ ਇਕ ਵਾਰ ਫਿਰ ਘੱਟ ਕੇ 48 ਹਜ਼ਾਰ ਰੁਪਏ ਦੇ ਨਜ਼ਦੀਕ ਆ ਗਈ ਹੈ, ਇਸ ਤੋਂ ਪਹਿਲਾਂ ਕਿ ਮੰਗ ਵਧਣ ਨਾਲ ਇਹ 50 ਹਜ਼ਾਰ ਨੂੰ ਛੂਹ ਜਾਵੇ ਹੁਣ ਹੀ ਇਸ ਨੂੰ ਖ਼ਰੀਦਣ ਦਾ ਵਿਚਾਰ ਕਰ ਲੈਣਾ ਚਾਹੀਦਾ ਹੈ। ਗਹਿਣੇ ਖ਼ਰੀਦਣ ਵਾਲੇ ਹੋ ਤਾਂ 22 ਕੈਰੇਟ ਸੋਨਾ ਇਸ ਤੋਂ ਥੋੜ੍ਹਾ ਸਸਤਾ ਪਵੇਗਾ। ਖ਼ਾਸ ਗੱਲ ਇਹ ਹੈ ਕਿ ਗਲੋਬਲ ਪੱਧਰ ‘ਤੇ ਸੋਨੇ ਦੀ ਕੀਮਤ 1,880 ਡਾਲਰ ਪ੍ਰਤੀ ਔਂਸ ਤੋਂ ਪਾਰ ਪਹੁੰਚ ਗਈ ਹੈ, ਜਿਸ ਕਾਰਨ ਇੱਥੇ ਵੀ ਅੱਗੇ ਕੀਮਤਾਂ ਵਧਣ ਦਾ ਖ਼ਦਸ਼ਾ ਹੈ।

24 ਕੈਰੇਟ ਸੋਨੇ ਦੀ ਕੀਮਤ ਇਸ ਸਮੇਂ ਰਿਕਾਰਡ ਤੋਂ 8,200 ਰੁਪਏ ਘੱਟ ਚੱਲ ਰਹੀ ਹੈ। ਦਿੱਲੀ ਸਰਾਫਾ ਬਾਜ਼ਾਰ ਵਿਚ ਅੱਜ ਸੋਨਾ 48,025 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਿਆ। ਮੌਜੂਦਾ ਹਾਲਾਤ ਵਿਚ ਮਾਹਰ ਸੋਨੇ ਦੀ ਕੀਮਤ 50 ਹਜ਼ਾਰ ‘ਤੇ ਪਹੁੰਚਣ ਦਾ ਅਨੁਮਾਨ ਕਈ ਵਾਰ ਜਤਾ ਚੁੱਕੇ ਹਨ।

ਉੱਥੇ ਹੀ, ਚਾਂਦੀ 269 ਰੁਪਏ ਘੱਟ ਕੇ 70,810 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਪਿਛਲੇ ਸੈਸ਼ਨ ਵਿਚ ਚਾਂਦੀ 71,079 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ। ਸੋਨਾ ਪਿਛਲੇ ਸੈਸ਼ਨ ਵਿਚ 48,127 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਐੱਚ. ਡੀ. ਐੱਫ. ਸੀ. ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਏ ਵਿਚ ਮਜਬੂਤੀ ਨਾਲ 24 ਕੈਰੇਟ ਸੋਨੇ ਦੀ ਕੀਮਤ ਵਿਚ ਅੱਜ ਗਿਰਾਵਟ ਆਈ।ਗਲੋਬਲ ਪੱਧਰ ‘ਤੇ ਸੋਨਾ ਤੇਜ਼ੀ ਨਾਲ 1,882.50 ਡਾਲਰ ਪ੍ਰਤੀ ਔਂਸ ‘ਤੇ ਟ੍ਰੇਡ ਕਰ ਰਿਹਾ ਸੀ, ਜਦੋਂ ਕਿ ਚਾਂਦੀ ਲਗਭਗ ਸਥਿਰ 27.67 ਡਾਲਰ ਪ੍ਰਤੀ ਔਂਸ ‘ਤੇ ਸੀ। ਗੌਰਤਲ ਹੈ ਕਿ ਭਾਰਤੀ ਕਰੰਸੀ ਇਸ ਮਹੀਨੇ ਵਿਚ ਕਈ ਵਾਰ ਚੜ੍ਹ ਚੁੱਕੀ ਹੈ। ਇਸ ਨਾਲ ਡਾਲਰ ਦਾ ਮੁੱਲ 73 ਰੁਪਏ ਤੋਂ ਘੱਟ ਗਿਆ ਹੈ।

ਮੰਗਲਵਾਰ ਨੂੰ ਰੁਪਏ ਨੇ 19 ਪੈਸੇ ਦੀ ਬੜ੍ਹਤ ਦਰਜ ਕੀਤੀ ਅਤੇ ਡਾਲਰ ਦਾ ਮੁੱਲ 72.77 ਰੁਪਏ ‘ਤੇ ਬੰਦ ਹੋਇਆ। ਵਿਦੇਸ਼ੀ ਬਾਜ਼ਾਰਾਂ ਵਿਚ ਅਮਰੀਕੀ ਕਰੰਸੀ ਦੇ ਨਰਮ ਹੋਣ ਨਾਲ ਰੁਪਏ ਨੂੰ ਸਮਰਥਨ ਮਿਲਿਆ। ਸੋਮਵਾਰ ਡਾਲਰ ਦਾ ਮੁੱਲ 72.96 ਰੁਪਏ ਸੀ। ਵਿਸ਼ਵ ਪੱਧਰ ‘ਤੇ ਪ੍ਰਮੁੱਖ 6 ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਸੂਚਕ ਅੰਕ ਅੱਜ 0.26 ਫ਼ੀਸਦੀ ਡਿੱਗ ਕੇ 89.61 ‘ਤੇ ਸੀ।

Leave a Reply

Your email address will not be published.