ਇਹਨਾਂ ਲੋਕਾਂ ਨੂੰ ਨਹੀਂ ਮਿਲੇਗੀ 2000 ਦੀ ਕਿਸ਼ਤ-ਦੇਖ ਲਵੋ ਕਿਤੇ ਤੁਹਾਡਾ ਨਾਮ ਵੀ ਤਾਂ ਨੀ ਆਉਂਦਾ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ (Pradhan mantri Kisan Samman Nidhi Scheme) ਕੇਂਦਰ ਸਰਕਾਰ ਦੀ ਕਾਫੀ ਹਰਮਨਪਿਆਰੀ ਯੋਜਨਾ ਹੈ। ਇਸ ਸਕੀਮ ਦੇ ਤਹਿਤ ਕੇਂਦਰ ਸਰਕਾਰ ਕਿਸਾਨਾਂ ਦੇ ਖਾਤੇ ’ਚ ਹਰ ਵਿੱਤ ਸਾਲ ’ਚ 6,000 ਰੁਪਏ ਦੀ ਰਕਮ ਭੇਜਦੀ ਹੈ। ਸਰਕਾਰ ਇਹ ਧਨਰਾਸ਼ੀ ਤਿੰਨ ਬਰਾਬਰ ਕਿਸਤਾਂ ’ਚ ਕਿਸਾਨਾਂ ਦੇ ਅਕਾਊਂਟ ’ਚ ਟਰਾਂਸਫਰ ਕਰਦੀ ਹੈ। ਇਸ ਸਕੀਮ ਦਾ ਲਾਭ ਹੁਣ ਸਾਰੇ ਖੇਤੀਬਾੜੀ ਵਾਲੇ ਕਿਸਾਨਾਂ ਨੂੰ ਮਿਲਦਾ ਹੈ। ਇਸ ਸਕੀਮ ਦਾ ਟੀਚਾ ਦੇਸ਼ ਦੇ ਕਿਸਾਨਾਂ ਦੀ ਆਮਦਨ ’ਚ ਵਾਧਾ ਕਰਨਾ ਹੈ। ਹਾਲਾਂਕਿ, ਇਸ ਸਕੀਮ ਦੀਆਂ ਸ਼ਰਤਾਂ ਮੁਤਾਬਕ ਕੁਝ ਲੋਕਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਦਾ ਹੈ, ਭਾਵੇ ਹੀ ਉਹ ਖੇਤੀ-ਕਿਸਾਨੀ ਕਿਉਂ ਨਾ ਕਰਦੇ ਹੋਣ।

ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਪੀਐੱਮ ਕਿਸਾਨ ਸਕੀਮ ਦਾ ਲਾਭ……………………….

– ਡਾਕਟਰ, ਇੰਜੀਨੀਅਰ, ਵਕੀਲ ਤੇ ਆਰਕੀਟੈਕਟ ਆਦਿ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲ ਸਕਦਾ।

– ਪਿਛਲੇ ਮੁਲਾਂਕਣ ਸਾਲ ਦਾ ਇਨਕਮ ਟੈਕਸ ਜਮ੍ਹਾ ਕਰਨ ਵਾਲੇ ਵਿਅਕਤੀ

– ਸਾਰੇ ਸੰਸਥਾਗਤ ਕਿਸਾਨ

– ਮੌਜੂਦਾ ਜਾਂ ਸਾਬਕਾ ਕਾਨੂੰਨੀ ਨੌਕਰੀ ਵਾਲੇ ਵਿਅਕਤੀ

– ਸਾਬਕਾ ਜਾਂ ਮੌਜੂਦਾ ਮੰਤਰੀ / ਸੂਬਾ ਸਰਕਾਰ ’ਚ ਮੰਤਰੀ/ ਲੋਕਸਭਾ ਜਾਂ ਰਾਜਸਭਾ ਜਾਂ ਰਾਜ ਵਿਧਾਨਸਭਾ ਜਾਂ ਰਾਜ ਵਿਧਾਨ ਦਾ ਮੈਂਬਰ

– Municipal Corporation ਦੇ ਸਾਬਕਾ ਤੇ ਮੌਜੂਦਾ ਮੇਅਰ ਤੇ ਜ਼ਿਲ੍ਹਾ ਪੰਚਾਇਤ ਦੇ ਸਾਬਕਾ ਜਾਂ ਮੌਜੂਦਾ ਚੇਅਰਪਰਸਨ

– ਕੇਂਦਰ ਜਾਂ ਸੂਬਾ ਸਰਕਾਰਾਂ ਦੇ ਮੌਜੂਦਾ ਜਾਂ ਮਲਟੀ ਟਾਸਕਿੰਗ ਸਟਾਫ

– ਸਾਰੇ ਸੇਵਾਮੁਕਤ ਪੈਨਸ਼ਨਰ ਜਿਨ੍ਹਾਂ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਤੋਂ ਜ਼ਿਆਦਾ ਪੈਨਸ਼ਨ ਮਿਲਦੀ ਹੋਵੇ।

ਜੇ ਤੁਸੀਂ ਵੀ ਇਸ ਸ਼੍ਰੇਣੀ ’ਚ ਆਉਂਦੇ ਹੋ ਤਾਂ ਤੁਹਾਨੂੰ ਪੀਐੱਮ ਕਿਸਾਨ ਸਕੀਮ ਦਾ ਲਾਭ ਨਹੀਂ ਮਿਲੇਗਾ।

ਇਸ ਤਰ੍ਹਾਂ ਕਰੋ ਚੈੱਕ………………

1. PM Kisan ਦੀ ਆਧਿਕਾਰਤ ਵੈੱਬਸਾਈਟ ’ਤੇ pmkisan.gov.in/ ‘ਤੇ Log ਇਨ ਕਰੋ।

2. ਇੱਥੇ ਖੱਬੇ ਪਾਸੇ ‘Farmers Corner’ ਦੇ ਅੰਤਰਗਤ ‘Beneficiary Status’ ’ਤੇ ਕਲਿੱਕ ਕਰੋ।

3. ਇਸ ਪੇਜ ’ਤੇ ਆਧਾਰ ਨੰਬਰ, ਅਕਾਊਂਟ ਨੰਬਰ ਜਾਂ ਮੋਬਾਈਲ ਨੰਬਰ ’ਚੋਂ ਕਿਸੇ ਇਕ ਆਪਸ਼ਨ ਨੂੰ Select ਕਰੋ।

4. ਹੁਣ Get Data ’ਤੇ ਕਲਿੱਕ ਕਰੋ।

5. ਹੁਣ ਤੁਹਾਡੇ ਸਾਹਮਣੇ ਹਰ ਕਿਸਤ ਦੀ ਜਾਣਕਾਰੀ ਹੋਵੇਗੀ।

ਕੇਂਦਰ ਸਰਕਾਰ ਕਿਸੇ ਵੀ ਸਮੇਂ ਪੀਐੱਮ ਕਿਸਾਨ ਸਕੀਮ ਦੀ 8ਵੀਂ ਕਿਸਤ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਭੇਜ ਸਕਦੀ ਹੈ। ਸਰਕਾਰ ਹਰ ਵਿੱਤ ਸਾਲ ’ਚ ਹਰ ਚਾਰ ਮਹੀਨੇ ’ਚ ਪੀਐੱਮ ਕਿਸਾਨ ਸਕੀਮ ਦੀ ਕਿਸਤ ਕਿਸਾਨਾਂ ਦੇ ਖਾਤਿਆਂ ’ਚ ਟਰਾਂਸਫਰ ਕਰਦੀ ਹੈ। ਇਸ ਹਿਸਾਬ ਨਾਲ ਅਪ੍ਰੈਲ ਤੋਂ ਜੁਲਾਈ ਦੇ ਵਿਚ ਸਰਕਾਰ ਪਹਿਲੀ ਕਿਸਤ ਕਿਸਾਨਾਂ ਦੇ ਖਾਤੇ ’ਚ ਭੇਜਦੀ ਹੈ।

Leave a Reply

Your email address will not be published. Required fields are marked *