ਹੁਣੇ ਹੁਣੇ ਅਮਰੀਕਾ ਚ’ ਪੰਜਾਬੀ ਨੂੰ ਮਿਲੀ ਇਸ ਤਰਾਂ ਮੌਤ ਕਿ ਛਾਈ ਸੋਗ ਦੀ ਲਹਿਰ

ਅੱਜ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਨਹੋਜੇ ਦੀ ਵੈਲੀ ਟ੍ਰਾਂਸਪੌਰਟੇਸ਼ਨ ਅਥਾਰਟੀ (ਵੀ.ਟੀ.ਏ) ਦੇ ਇਕ ਰੇਲ ਯਾਰਡ ਵਿੱਚ ਹੋਏ ਗੋਲੀਕਾਂਡ ਵਿਚ 8 ਲੋਕਾਂ ਦੀ ਮੋਤ ਹੋ ਗਈ। ਉਹਨਾਂ ਵਿੱਚ ਇਕ ਪੰਜਾਬੀ ਭਾਈਚਾਰੇ ਨਾਲ ਸਬੰਧਤ ਤਪਤੇਜ ਸਿੰਘ ਦੀ ਮੌਤ ਦੀ ਵੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ।

ਇਸ ਗੋਲੀਕਾਂਡ ਵਿੱਚ ਘੱਟੋ-ਘੱਟ 8 ਦੇ ਕਰੀਬ ਲੋਕ ਮਾਰੇ ਗਏ ਹਨ ਅਤੇ ਬਾਅਦ ਵਿੱਚ ਹਮਲਾਵਰ ਨੇ ਵੀ ਆਪਣੇ-ਆਪ ਨੂੰ ਗੋਲੀ ਮਾਰ ਕੇ ਖ਼ਤਮ ਕਰ ਲਿਆ।

ਗੋਲੀਬਾਰੀ ਰੇਲ ਕੇਂਦਰ ‘ਤੇ ਹੋਈ ਜੋ ਸਾਂਤਾ ਕਲਾਰਾ ਕਾਊਂਟੀ ਸ਼ੈਰਿਫ ਵਿਭਾਗ ਨਾਲ ਜੁੜਿਆ ਹੋਇਆ ਹੈ। ਇਹ ਇਕ ਆਵਾਜਾਈ ਕੰਟਰੋਲ ਕੇਂਦਰ ਹੈ ਜਿਥੇ ਟਰੇਨਾਂ ਖੜ੍ਹੀਆਂ ਹੁੰਦੀਆਂ ਹਨ ਅਤੇ

ਇਕ ਰੱਖ-ਰਖਾਵ ਯਾਰਡ ਹੈ। ਡੈਵਿਸ ਨੇ ਕਿਹਾ ਕਿ ਪੀੜਤਾਂ ‘ਚ ‘ਵੈਲੀ ਟ੍ਰਾਂਸਪੋਰਟੇਸ਼ਨ ਅਥਾਰਿਟੀ (ਵੀ.ਟੀ.ਏ.) ਦੇ ਮੁਲਾਜ਼ਮ ਵੀ ਸ਼ਾਮਲ ਹਨ। ਵੀ.ਟੀ.ਏ. ਸਾਂਤਾ ਕਲਾਰਾ ਕਾਊਂਟੀ ‘ਚ ਬੱਸ, ਲਾਈਟ ਰੇਲ ਅਤੇ ਹੋਰ ਆਵਾਜਾਈ ਸੇਵਾਵਾਂ ਉਪਲੱਬਧ ਕਰਵਾਉਂਦੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *