ਪੰਜਾਬ ਚ ਆਉਣ ਵਾਲੇ 24 ਘੰਟਿਆਂ ਦਾ ਇਹੋ ਜਿਹਾ ਰਹੇਗਾ ਮੌਸਮ ਦਾ ਹਾਲ – ਤਾਜਾ ਵੱਡੀ ਖਬਰ

ਭਾਰਤ ਵਿੱਚ ਜਿਥੇ ਚਕਰਵਾਤੀ ਤੂਫਾਨ ਦੇ ਕਾਰਨ ਲੋਕ ਪਹਿਲਾਂ ਹੀ ਦਹਿਸ਼ਤ ਦੇ ਮਾਹੌਲ ਵਿੱਚ ਸਨ। ਉਥੇ ਹੀ ਪੰਜਾਬ ਦੇ ਮੌਸਮ ਵਿੱਚ ਵੀ ਪਿਛਲੇ ਕੁਝ ਦਿਨਾ ਤੋ ਫਿਰ ਤਬਦੀਲੀ ਦਰਜ ਕੀਤੀ ਜਾ ਰਹੀ ਹੈ। ਜਿੱਥੇ ਬਰਸਾਤ ਦੇ ਹੋਣ ਨਾਲ ਉਹ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ ਉੱਥੇ ਹੀ ਬਰਸਾਤ ਨਾ ਹੋਣ ਕਾਰਨ ਲੋਕਾਂ ਨੂੰ ਫਿਰ ਤੋਂ ਤਪਦੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਮੌਸਮ ਵਿਚ ਵਧੇਰੇ ਉਨ੍ਹਾਂ ਲੋਕਾਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ ਜੋ ਮਕਾਨਾਂ ਦੀ ਉਸਾਰੀ ਦਾ ਕੰਮ ਕਰਦੇ ਹਨ ਜਾਂ ਧੁੱਪ ਦੇ ਮੌਸਮ ਵਿਚ ਪੱਧਰੇ ਵਾਤਾਵਰਣ ਵਿਚ ਕੰਮ ਕਰਨਾ ਪੈਂਦਾ ਹੈ।ਇਸ ਗਰਮੀ ਦੇ ਕਾਰਨ ਬਹੁਤ ਸਾਰੇ ਕੰਮਕਾਜ ਵੀ ਪ੍ਰਭਾਵਤ ਹੁੰਦੇ ਹਨ। ਉਥੇ ਹੀ ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਆਉਣ ਵਾਲੇ ਦਿਨਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਮੌਸਮ ਸਬੰਧੀ ਜਾਣਕਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਆਪਣੇ ਆਉਣ ਵਾਲੇ ਦਿਨਾਂ ਦੇ ਪ੍ਰੋਗਰਾਮ ਉਲੀਕ ਸਕਣ।

ਹੁਣ ਪੰਜਾਬ ਵਿੱਚ 24 ਘੰਟਿਆਂ ਦਾ ਇਹੋ ਜਿਹਾ ਰਹੇਗਾ ਮੌਸਮ ਦਾ ਹਾਲ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮਹਾਂਨਗਰ ਲੁਧਿਆਣਾ ਦੇ ਵਿੱਚ ਇਸ ਸਮੇਂ ਤਾਪਮਾਨ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਜਾ ਰਿਹਾ ਹੈਜਿੱਥੇ ਉਦਯੋਗਿਕ ਸ਼ਹਿਰ ਹੋਣ ਕਾਰਨ ਲੋਕਾਂ ਨੂੰ ਗਰਮੀ ਨਾਲ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਸੈਲਸੀਅਸ ਤੇ ਪੁੱਜ ਗਿਆ ਹੈ ਜਿਸਦੇ ਨਾਲ ਲੁਧਿਆਣਾ ਦੇ ਲੋਕਾਂ ਨੂੰ ਸੜਕਾਂ ਤੇ ਇੱਕ ਸੈਕਿੰਡ ਲਈ ਵੀ ਚੱਲਣਾ ਮੁਸ਼ਕਿਲ ਹੋ ਗਿਆ ਹੈ। ਉਥੇ ਹੀ ਇਸ ਲੂਹ ਦੇ ਕਹਿਰ ਕਾਰਨ ਸੜਕਾਂ ਉਪਰ ਲੋਕ ਬੇਹਾਲ ਨਜ਼ਰ ਆ ਰਹੇ ਹਨ। ਜਿਸ ਕਾਰਨ ਸੜਕਾਂ ਤੇ ਸੰਨਾਟਾ ਛਾ ਗਿਆ ਹੈ।

ਉਥੇ ਹੀ ਸਵੇਰ ਦੇ ਸਮੇਂ ਵਿਚ ਹਵਾ ਵਿਚ ਨਮੀ ਦੀ ਮਾਤਰਾ 35 ਫੀਸਦੀ ਅਤੇ ਸ਼ਾਮ ਨੂੰ 10 ਫੀਸਦੀ ਰਿਕਾਰਡ ਕੀਤੀ ਗਈ ਸੀ। ਉਥੇ ਹੀ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਦਾ ਮੌਸਮ ਖੁਸ਼ਕ ਅਤੇ ਗਰਮ ਮਿਜ਼ਾਜ ਵਾਲਾ ਰਹਿ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਘੱਟੋ ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਰਿਹਾ ਹੈ।

Leave a Reply

Your email address will not be published.