ਏਥੇ ਸੱਤ ਫੇਰਿਆਂ ਤੋਂ ਕੁੱਝ ਟਾਇਮ ਪਹਿਲਾਂ ਹੀ ਲਾੜੀ ਦੀ ਇਸ ਤਰਾਂ ਹੋਈ ਮੌਤ ਕਿ ਦੇਖ ਕੇ ਲੋਕਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਉੱਤਰ ਪ੍ਰਦੇਸ਼ ’ਚ ਇਟਾਵਾ ਦੇ ਭਰਥਾਨਾ ਇਲਾਕੇ ਦੇ ਸਮਸਪੁਰ ਤੋਂ ਇਕ ਮਾਯੂਸ ਕਰਨ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਵਿਆਹ ਸਮਾਰੋਹ ਦੌਰਾਨ ਮੰਡਪ ਵਿਚ ਹੀ ਸੱਤ ਫੇਰਿਆਂ ਤੋਂ ਪਹਿਲਾਂ ਲਾੜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।

ਲਾੜੀ ਦੀ ਮੌਤ ਦੇ ਕੁਝ ਹੀ ਦੇਰ ਬਾਅਦ ਦੋਹਾਂ ਪੱਖਾਂ ’ਚ ਸਹਿਮਤੀ ਬਣੀ ਕਿ ਲਾੜੀ ਦੀ ਛੋਟੀ ਭੈਣ ਨਿਸ਼ਾ ਨਾਲ ਵਿਆਹ ਦੀਆਂ ਰਸਮਾਂ ਨੂੰ ਕਰਵਾਇਆ ਜਾਵੇ। ਸਹਿਮਤੀ ਤੋਂ ਬਾਅਦ ਮਿ੍ਰਤਕ ਲਾੜੀ ਦੀ ਭੈਣ ਲਾੜੀ ਬਣੀ। ਲਾੜੀ ਦੀ ਭੈਣ ਜੋ ਕੁਝ ਦੇਰ ਪਹਿਲਾਂ ਤੱਕ ਲਾੜੇ ਨੂੰ ਜੀਜਾ ਆਖ ਰਹੀ ਸੀ। ਉਸ ਨਾਲ ਹਫੜਾ-ਦਫੜੀ ਵਿਚ ਉਸ ਦਾ ਵਿਆਹ ਹੋ ਗਿਆ ਅਤੇ ਵਿਦਾ ਕੀਤਾ ਗਿਆ।

ਲਾੜੀ ਦੀ ਅਚਾਨਕ ਵਿਗੜੀ ਸਿਹਤ ਅਤੇ ਕੁਝ ਹੀ ਮਿੰਟਾਂ ’ਚ ਹੋਈ ਮੌਤ— ਦਰਅਸਲ ਵਿਆਹ ਪ੍ਰੋਗਰਾਮ ਪੂਰੇ ਹਿੰਦੂ ਰੀਤੀ ਰਿਵਾਜ ਨਾਲ ਸੰਪੰਨ ਹੋ ਰਿਹਾ ਸੀ। ਬਰਾਤ ਦਾ ਜ਼ੋਰਾਂ-ਸ਼ੋਰਾਂ ਨਾਲ ਸਵਾਗਤ ਹੋਇਆ, ਦਾਵਤ ਸਮੇਤ ਕਈ ਰਸਮਾਂ ਹੋ ਚੁੱਕੀਆਂ ਸਨ। ਲਾੜਾ-ਲਾੜੀ ਨੇ ਇਕ ਦੂਜੇ ਨੂੰ ਸਟੇਜ ’ਤੇ ਜੈਮਾਲਾ ਪਹਿਨਾਈ।

ਲਾੜੀ ਦੀ ਮਾਂਗ ਵੀ ਭਰੀ ਜਾ ਚੁੱਕੀ ਸੀ। ਰਾਤ ਦੇ ਕਰੀਬ ਢਾਈ ਵਜੇ ਮੰਡਪ ਵਿਚ ਸੱਤ ਫੇਰਿਆਂ ਦੀ ਤਿਆਰੀ ਚੱਲ ਰਹੀ ਸੀ। ਲਾੜਾ-ਲਾੜੀ ਮੰਡਪ ਵਿਚ ਬੈਠੇ ਸਨ, ਤਾਂ ਅਚਾਨਕ ਲਾੜੀ ਬੇਹੋਸ਼ ਹੋ ਗਈ ਗਈ ਅਤੇ ਮੰਡਪ ’ਚ ਕੁਝ ਹੀ ਮਿੰਟਾਂ ਵਿਚ ਹੀ ਦਮ ਤੋੜ ਦਿੱਤਾ। ਬੇਹੱਦ ਗਮਗੀਨ ਮਾਹੌਲ ਵਿਚ ਮਿ੍ਰਤਕ ਲਾੜੀ ਦੀ ਛੋਟੀ ਭੈਣ ਨੂੰ ਲਾੜੇ ਨਾਲ ਫੇਰੇ ਕਰਵਾ ਕੇ ਵਿਦਾ ਕਰ ਦਿੱਤਾ ਗਿਆ।

ਮਿ੍ਰਤਕਾ ਦੇ ਭਰਾ ਨੇ ਕਿਹਾ- ਲਾੜੀ ਬਣੀ ਭੈਣ ਨੂੰ ਪਿਆ ਦਿਲ ਦਾ ਦੌਰਾ—
ਓਧਰ ਲਾੜੀ ਦੇ ਭਰਾ ਸੌਰਭ ਜਾਟਵ ਨੇ ਦੱਸਿਆ ਕਿ ਉਸ ਦੀ ਲਾੜੀ ਬਣੀ ਭੈਣ ਸੁਰਭੀ ਦਾ ਵਿਆਹ ਮੰਜੇਸ਼ ਕੁਮਾਰ ਵਾਸੀ ਨਵਾਲੀ ਇਟਾਵਾ ਨਾਲ ਹੋ ਰਿਹਾ ਸੀ। ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਲਾੜਾ-ਲਾੜੀ ਨੇ ਇਕ-ਦੂਜੇ ਨੂੰ ਜੈਮਾਲਾ ਪਹਿਨਾਈ। ਦੋਹਾਂ ਪੱਖਾਂ ਵਲੋਂ ਸੱਤ ਫੇਰਿਆਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਲਾੜੀ ਮੰਡਪ ’ਚ ਹੀ ਬੇਹੋਸ਼ ਹੋ ਗਈ। ਓਧਰ ਡਾਕਟਰ ਮੁਤਾਬਕ ਲਾੜੀ ਦੀ ਮੌਤ ਦਿਲ ਦਾ ਦੌਰ ਪੈਣ ਨਾਲ ਹੋਈ ਹੈ। ਖੁਸ਼ੀ ਦੇ ਮੌਕੇ ’ਤੇ ਲਾੜੀ ਦੀ ਅਚਾਨਕ ਮੌਤ ਕਾਰਨ ਕੋਹਰਾਮ ਮਚ ਗਿਆ। ਸੱਤ ਫੇਰੇ ਲੈਣ ਤੋਂ ਪਹਿਲਾਂ ਲਾੜੀ ਦੀ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

Leave a Reply

Your email address will not be published.