ਹੁਣੇ ਹੁਣੇ 12 ਦੀ ਪ੍ਰੀਖਿਆ ਬਾਰੇ ਆਈ ਵਿਦਿਆਰਥੀਆਂ ਲਈ ਬਹੁਤ ਜਰੂਰੀ ਖ਼ਬਰ

ਸੈਂਟਰਲ ਬੋਰਡ ਆਫ ਸੀਨੀਅਰ ਐਜੂਕੇਸ਼ਨ (ਸੀਬੀਐੱਸਈ) ਦੀ 12ਵੀਂ ਦੀ ਬੋਰਡ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਘੱਟੋ-ਘੱਟ ਡੇਢ ਮਹੀਨੇ ਦਾ ਸਮਾਂ ਲੱਗੇਗਾ।ਫਿਲਹਾਲ ਸਿੱਖਿਆ ਮੰਤਰਾਲੇ ਤੇ ਸੀਬੀਐੱਸਈ ਪ੍ਰੀਖਿਆ ਦੇ ਜਿਸ ਪਲਾਨ ਨੂੰ ਆਖਰੀ ਰੂਪ ਦੇਣ ‘ਚ ਲੱਗੇ ਹੋਏ ਹਨ, ਉਸ ਵਿਚ ਪ੍ਰੀਖਿਆ ਦੇ ਐਲਾਨ ਤੋਂ ਬਾਅਦ ਵੀ ਵਿਦਿਆਰਥੀਆਂ ਨੂੰ ਤਿਆਰੀ ਲਈ ਡੇਢ ਮਹੀਨੇ ਦਾ ਸਮਾਂ ਲੱਗੇਗਾ।

ਅਜਿਹੇ ‘ਚ ਪ੍ਰੀਖਿਆ ਨੂੰ ਜੁਲਾਈ ਦੇ ਆਖਰੀ ਹਫਤੇ ਤੋਂ ਸ਼ੁਰੂ ਕਰਨ ਤੇ 15 ਅਗਸਤ ਤਕ ਪੂਰਾ ਕਰਨ ਦੀ ਯੋਜਨਾ ਹੈ। ਮਤਲਬ ਪੂਰੀ ਪ੍ਰਰੀਖਿਆ 20 ਦਿਨਾਂ ‘ਚ ਹੋ ਜਾਵੇਗੀ।ਪ੍ਰੀਖਿਆ ਨਾਲ ਜੁੜੀ ਇਸ ਯੋਜਨਾ ਨੂੰ ਫਿਲਹਾਲ ਸੀਬੀਐੱਸਈ ਦੇ ਪ੍ਰੀਖਿਆ ਕਰਵਾਉਣ ਦੇ ਉਸ ਪੈਟਰਨ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ, ਜਿਸ ‘ਚ ਸਿਰਫ਼ ਮੁੱਖ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾਵੇਗੀ।

ਬਾਕੀ ਵਿਸ਼ਿਆਂ ‘ਚ ਉਸ ਦੇ ਔਸਤ ਦੇ ਆਧਾਰ ‘ਤੇ ਹੀ ਨੰਬਰ ਦਿੱਤੇ ਜਾਣਗੇ। ਸੂਤਰਾਂ ਮੁਤਾਬਕ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਪ੍ਰੀਖਿਆ ਪੂਰੇ ਤਿੰਨ ਘੰਟੇ ਦੀ ਤੇ ਪੁਰਾਣੇ ਪ੍ਰਸ਼ਨ ਪੱਤਰ ਦੇ ਮੁਤਾਬਕ ਹੋਵੇਗੀ। ਜਾਂ ਫਿਰ ਇਹ ਡੇਢ ਘੰਟੇ ਤੇ ਮਲਟੀਪਲ ਚੁਆਇਸ (ਬਹੁ-ਬਦਲਵੀਂ ਚੋਣ) ਸਵਾਲਾਂ ‘ਤੇ ਆਧਾਰਤ ਹੋਵੇਗੀ।

ਖਾਸ ਗੱਲ ਇਹ ਹੈ ਕਿ ਸੀਬੀਐੱਸਈ ਨੇ ਹਾਲੀਆ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ‘ਚ ਸੂਬਿਆਂ ਨਾਲ ਹੋਈ ਬੈਠਕ ‘ਚ ਸੂੁਬਿਆਂ ਨੂੰ ਪ੍ਰਰੀਖਿਆ ਦੇ ਦੋ ਬਦਲ ਸੁਝਾਏ ਸਨ। ਜਿਸ ‘ਚ ਪਹਿਲਾ ਪ੍ਰਰੀਖਿਆ ਪੂਰੇ ਤਿੰਨ ਘੰਟੇ ਦੀ ਤੇ ਪੁਰਾਣੇ ਪ੍ਰਸ਼ਨ ਪੱਤਰ ਮੁਤਾਬਕ ਹੋਵੇਗੀ। ਦੂਜੀ ਡੇਢ ਘੰਟੇ ਦੀ ਹੋਵੇਗੀ ਤੇ ਪ੍ਰਸ਼ਨ ਪੱਤਰ ਦਾ ਪੈਟਰਨ ਬਹੁ-ਬਦਲਵਾਂ ਹੋਵੇਗਾ। ਫਿਲਹਾਲ ਸੀਬੀਐੱਸਈ ਨੇ ਦੋਵੇਂ ਹੀ ਬਦਲਾਂ ‘ਚ ਪ੍ਰਰੀਖਿਆ ਸਿਰਫ਼ ਮੁੱਖ ਵਿਸ਼ਿਆਂ ਦੀ ਹੀ ਕਰਵਾਉਣ ਦੀ ਤਜਵੀਜ਼ ਰੱਖੀ ਸੀ। ਇਨ੍ਹਾਂ ‘ਚ ਜ਼ਿਆਦਾਤਰ ਸੂੁਬਿਆਂ ਨੇ ਦੂਜੇ ਬਦਲ ਨੂੰ ਪਸੰਦ ਕੀਤਾ ਸੀ।

ਸੂਤਰਾਂ ਮੁਤਾਬਕ ਪ੍ਰਰੀਖਿਆਵਾਂ ‘ਤੇ ਸਾਰੇ ਸੂਬਿਆਂ ਦੇ ਸੁਝਾਅ ਆਉਣ ਤੋਂ ਬਾਅਦ ਵੀਰਵਾਰ ਨੂੰ ਸਿੱਖਿਆ ਮੰਤਰਾਲੇ ਤੇ ਸੀਬੀਐੱਸਈ ਦੇ ਆਹਲਾ ਅਧਿਕਾਰੀਆਂ ਨੇ ਇਸ ‘ਤੇ ਲੰਬੀ ਵਿਚਾਰ ਕੀਤੀ ਹੈ। ਨਾਲ ਹੀ ਇਸ ਦੇ ਪੂਰੇ ਰੋਡਮੈਪ ਨੂੰ ਅੰਤਿਮ ਰੂਪ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਬੰਧੀ ਛੇਤੀ ਹੀ ਪੀਐੱਮਓ ਨੂੰ ਵੀ ਜਾਣਕਾਰੀ ਦਿੱਤੀ ਜਾਵੇਗੀ ਜਿੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਜਿੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਦੌਰਾਨ ਸਿਰਫ਼ ਮੁੱਖ ਵਿਸ਼ਿਆਂ ਦੀ ਹੀ ਪ੍ਰਰੀਖਿਆ ਕਰਵਾਉਣ ਪਿੱਛੇ ਜਿਹੜੀ ਦਲੀਲ ਦਿੱਤੀ ਜਾ ਰਹੀ ਹੈ, ਉਸ ‘ਚ ਆਈਆਈਟੀ ਤੇ ਐੱਨਆਈਟੀ ਵਰਗੇ ਅਦਾਰਿਆਂ ‘ਚ ਦਾਖਲੇ ਲਈ ਇਨ੍ਹਾਂ ਵਿਸ਼ਿਆਂ ਦੀ ਅਹਿਮੀਅਤ ਹੈ।

Leave a Reply

Your email address will not be published.