ਝੋਨਾ ਲਾਉਣ ਦੀ ਤਿਆਰੀ ਕਰ ਰਹੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ

ਝੋਨਾ ਲਾਉਣ ਦੀ ਤਿਆਰੀ ਕਰ ਰਹੇ ਕਿਸਾਨਾਂ ਲਈ ਖੁਸ਼ਖਬਰੀ ਹੈ। ਇਸ ਵਾਰ ਮਾਨਸੂਨ 31 ਮਈ ਨੂੰ ਹੀ ਕੇਰਲਾ ਪਹੁੰਚਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਮਾਨਸੂਨ ਤੇ ਬੰਗਾਲ ਦੀ ਖਾੜੀ ‘ਚ ਆਏ ਦੋ ਚੱਕਰਵਾਤਾਂ ਤਾਓਤੇ ਤੇ ਯਾਸ ਨਾਲ ਕੋਈ ਪ੍ਰਭਾਵ ਨਹੀਂ ਪਿਆ ਤੇ

ਉਸ ਦਾ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ 31 ਮਈ ਨੂੰ ਹੀ ਕੇਰਲ ਪਹੁੰਚਣਾ ਤੈਅ ਲੱਗ ਰਿਹਾ ਹੈ। ਤਾਓਤੇ ਤੇ ਯਾਸ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਮਾਨਸੂਨ ਦੀ ਆਮਦ ਤੋਂ ਪਹਿਲਾਂ ਹੀ ਬਾਰਸ਼ ਦਰਜ ਕੀਤੀ ਗਈ ਹੈ।

ਆਈਐਮਡੀ ਨੇ ਕਿਹਾ, ‘ਦੱਖਣ ਪੱਛਮੀ ਮਾਨਸੂਨ ਮਾਲਦੀਵ-ਕੋਮੋਰਿਨ ਖੇਤਰ ਦੇ ਕੁਝ ਹੋਰ ਹਿੱਸਿਆਂ ‘ਚ ਅੱਗੇ ਵਧ ਗਿਆ ਹੈ। ਹੁਣ ਇਹ ਬੰਗਾਲ ਦੀ ਖਾੜੀ ਦੱਖਣ ਪੱਛਮ ਤੇ ਪੂਰਵ ਉੱਤਰ ਹਿੱਸੇ ‘ਚ ਦਾਖਲ ਹੋ ਚੁੱਕਾ ਹੈ। ਜਦਕਿ ਖਾੜੀ ਦੱਖਣਪੂਰਬੀ ਤੇ ਕੁਝ ਹਿੱਸਿਆਂ ‘ਚ ਇਹ 27 ਮਈ ਦੀ ਸਵੇਰ ਤਕ ਪਹੁੰਚ ਚੁੱਕਾ ਸੀ।’

ਆਈਐਮਡੀ ਦੇ ਮੁਤਾਬਕ, ‘ਹਾਲਾਤ ਦੱਖਣ ਪੱਛਮੀ ਮਾਨਸੂਨ ਦੇ ਤੈਅ ਸਮੇਂ ਤੋਂ ਪਹਿਲਾਂ ਹੀ 31 ਮਈ ਤਕ ਕੇਰਲ ਦੇ ਉੱਪਰ ਪਹੁੰਚ ਜਾਣ ਦੇ ਪੱਖ ‘ਚ ਬਣੇ ਹੋਏ ਹਨ। ਦੱਸ ਦੇਈਏ ਕਿ ਆਮ ਤੌਰ ਤੇ ਕੇਰਲ ‘ਚ ਮਾਨਸੂਨ ਦੀ ਸ਼ੁਰੂਆਤ ਪਹਿਲੀ ਜੂਨ ਤੋਂ ਹੁੰਦੀ ਹੈ। ਜੋ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਜੂਨ ਤੋਂ ਸਤੰਬਰ ਚਾਰ ਮਹੀਨੇ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਮੰਨੀ ਜਾਂਦਾ ਹੈ।’ ਆਈਐਮਡੀ ਨੇ ਇਸ ਸਾਲ ਪਹਿਲਾਂ ਵਾਂਗ ਹੀ ਮਾਨਸੂਨੀ ਸੀਜ਼ਨ ਦੀ ਭਵਿੱਖਬਾਣੀ ਕੀਤੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *