ਵਿਆਹ ਵਾਲੇ ਘਰ ਡੀ.ਜੀ ਮੌਕੇ ਹੋਇਆ ਕੁੱਝ ਅਜਿਹਾ ਕਿ ਮਾਸੂਮ ਦੀ ਇਸ ਤਰਾਂ ਹੋਈ ਦਰਦਨਾਕ ਮੌਤ-ਦੇਖੋ ਪੂਰੀ ਖ਼ਬਰ

ਪੱਟੀ ‘ਚ ਪੈਂਦੇ ਪਿੰਡ ਦੁੱਬਲੀ ਵਿਚ ਵਿਆਹ ਵਾਲੇ ਘਰ ਵਿਚ ਡੀ. ਜੀ. ‘ਤੇ ਚਲਾਈ ਗੋਲ਼ੀ ਵਿਚ ਇਕ 13 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸ਼ਨਦੀਪ ਸਿੰਘ (13) ਪੁੱਤਰ ਹਰਜਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਦੁੱਬਲੀ ਦੇ ਸੁਖਵੰਤ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਪੁੱਤਰ ਯਾਦਵਿੰਦਰ ਸਿੰਘ ਦਾ ਵਿਆਹ ਸੀ। ਜਿਸ ਦੀ ਖੁਸ਼ੀ ਵਿਚ ਘਰ ਵਿਚ ਡੀ. ਜੇ. ਲਗਾਇਆ ਗਿਆ ਸੀ।

ਇਸ ਦੌਰਾਨ ਰਾਤ ਸਮੇਂ ਖੁਸ਼ੀ ਦੇ ਮਾਹੌਲ ਵਿਚ ਸਾਰੇ ਨੱਚ-ਟੱਪ ਰਹੇ ਸਨ ਤਾਂ ਇਸ ਦੌਰਾਨ ਗੁਰਲਾਲ ਸਿੰਘ ਨਾਮਕ ਵਿਅਕਤੀ ਨੇ ਆਪਣੀ ਦੋਨਾਲੀ ‘ਚੋਂ ਤਿੰਨ-ਚਾਰ ਫਾਇਰ ਕੀਤੇ। ਇਸ ਦੌਰਾਨ ਇਕ ਗੋਲੀ ਜਸ਼ਨਦੀਪ ਸਿੰਘ ਦੇ ਜਾ ਲੱਗੀ ਜਦਿਕ ਇਕ ਹੋਰ ਬੱਚਾ ਜੋਗਿੰਦਰ ਸਿੰਘ ਵੀ ਗੋਲ਼ੀ ਦੇ ਛਰੇ ਲੱਗਣ ਕਾਰਣ ਜ਼ਖਮੀ ਹੋ ਗਿਆ।

ਇਸ ਦੌਰਾਨ ਦੋਵੇਂ ਬੱਚੇ ਖੂਨ ਨਾਲ ਲਥਪਥ ਹੋ ਕੇ ਜ਼ਮੀਨ ‘ਤੇ ਡਿੱਗ ਗਏ। ਪਰਿਵਾਰਕ ਮੈਂਬਰ ਵਲੋਂ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਜਸ਼ਨਦੀਪ ਸਿੰਘ ਦੀ ਮੌਤ ਹੋ ਗਈ। ਜਦਕਿ ਜੋਗਿੰਦਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਇਸ ਦਾ ਇਲਾਜ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.