ਹੁਣੇ ਹੁਣੇ ਸੁਪਰੀਮ ਕੋਰਟ ਨੇ ਤੁਰੰਤ ਸੂਬਿਆਂ ਨੂੰ ਇਹ ਕੰਮ ਕਰਨ ਦੇ ਦਿੱਤੇ ਹੁਕਮ-ਦੇਖੋ ਪੂਰੀ ਖ਼ਬਰ

ਸੁਪਰੀਮ ਕੋਰਟ ਨੇ ਕੋਰੋਨਾ ਮਹਾਮਾਰੀ ’ਚ ਅਨਾਥ ਹੋਏ ਬੱਚਿਆਂ ਦੀ ਦੇਖਭਾਲ ਤੇ ਸਥਿਤੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਸ਼ੁੱਕਰਵਾਰ ਨੂੰ ਕੋਰਟ ਨੇ ਮਹਾਮਾਰੀ ਦੌਰਾਨ ਬੱਚਿਆਂ ਦੇ ਹਿੱਤ ਸੁਰੱਖਿਅਤ ਰੱਖਣ ਦੇ ਮਸਲੇ ’ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਅਸੀਂ ਕਲਪਨਾ ਨਹੀਂ ਕਰ ਸਕਦੇ ਕਿ ਇਸ ਵੱਡੇ ਦੇਸ਼ ’ਚ ਭਿਆਨਕ ਮਹਾਮਾਰੀ ਨਾਲ ਕਿੰਨੇ ਬੱਚੇ ਅਨਾਥ ਹੋਏ ਹੋਣਗੇ। ਸਾਡੇ ਕੋਲ ਅਜਿਹੇ ਬੱਚਿਆਂ ਦੀ ਠੀਕ ਠਾਕ ਗਿਣਤੀ ਵੀ ਨਹੀਂ ਹੈ।

ਕੋਰਟ ਨੇ ਸੂਬਿਆਂ ਨੂੰ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਸੂਬੇ ਸੜਕ ’ਤੇ ਭੁੱਖੇ ਘੁੰਮਦੇ ਇਨ੍ਹਾਂ ਬੱਚਿਆਂ ਦੀਆਂ ਮੁਸ਼ਕਲਾਂ ਨੂੰ ਸਮਝਣਗੇ ਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅਦਾਲਤਾਂ ਦੇ ਆਦੇਸ਼ ਦਾ ਇੰਤਜ਼ਾਰ ਕੀਤੇ ਬਗੈਰ ਤਤਕਾਲ ਪ੍ਰਭਾਵ ਨਾਲ ਉਨ੍ਹਾਂ ਦੀਆਂ ਮੂਲ ਜ਼ਰੂਰਤਾਂ ਨੂੰ ਪੂਰਾ ਕਰਨ। ਕੋਰਟ ਨੇ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਮਾਰਚ 2020 ਦੇ ਬਾਅਦ ਅਨਾਥ ਹੋਏ ਬੱਚਿਆਂ ਦੀ ਤਤਕਾਲ ਪ੍ਰਭਾਵ ਨਾਲ ਪਛਾਣ ਕਰਨ ਤੇ ਉਨ੍ਹਾਂ ਨੂੰ ਹਿਫਾਜ਼ਤ ਤੇ ਮਦਦ ਮੁਹੱਈਆ ਕਰਾਉਣ। ਕੋਰਟ ਨੇ ਸਾਰੇ ਸੂਬਿਆਂ ਨੂੰ ਕਿਹਾ ਕਿ ਉਹ ਅਜਿਹੇ ਬੱਚਿਆਂ ਦੀ ਜਾਣਕਾਰੀ ਬਾਲ ਕਮਿਸ਼ਨ ਦੇ ਪੋਰਟਲ ’ਤੇ ਵੀ ਸ਼ਨਿਚਰਵਾਰ ਤਕ ਅਪਲੋਡ ਕਰਨ।

ਇਹ ਨਿਰਦੇਸ਼ ਜਸਟਿਸ ਐੱਲ ਨਾਗੇਸ਼ਵਰ ਰਾਓ ਤੇ ਜਸਟਿਸ ਅਨਿਰੁੱਧ ਬੋਸ ਦੇ ਬੈਂਚ ਨੇ ਕੋਰੋਨਾ ਮਹਾਮਾਰੀ ਦੌਰਾਨ ਬੱਚਿਆਂ ਦੀ ਦੇਖਭਾਲ ਤੇ ਸਥਿਤੀ ’ਤੇ ਖ਼ੁਦ ਨੋਟਿਸ ਲੈ ਕੇ ਚੱਲ ਰਹੀ ਸੁਣਵਾਈ ਦੌਰਾਨ ਦਿੱਤੇ। ਇਸ ਤੋਂ ਪਹਿਲਾਂ ਨਿਆਂਮਿੱਤਰ ਗੌਰਵ ਅਗਰਵਾਲ ਨੇ ਕੋਰੋਨਾ ਮਹਾਮਾਰੀ ਦੌਰਾਨ ਮਾਤਾ-ਪਿਤਾ ਨੂੰ ਗੁਆਉਣ ਦੇ ਕਾਰਨ ਅਨਾਥ ਹੋਏ ਬੱਚਿਆਂ ਬਾਰੇ ਦਾਖ਼ਲ ਆਪਣੀ ਅਰਜ਼ੀ ਦਾ ਜ਼ਿਕਰ ਕਰਦੇ ਹੋਏ ਕੋਰਟ ਨੂੰ ਉਸ ’ਤੇ ਆਦੇਸ਼ ਦੇਣ ਦੀ ਮੰਗ ਕੀਤੀ। ਬੈਂਚ ਦੇ ਜਸਟਿਸ ਨਾਗੇਸ਼ਵਰ ਰਾਓ ਨੇ ਕਿਹਾ ਕਿ ਇਸ ਦੌਰਾਨ ਬਹੁਤ ਸਾਰੇ ਬੱਚੇ ਅਨਾਥ ਹੋਏ ਹਨ। ਉਨ੍ਹਾਂ ਅਖ਼ਬਾਰ ’ਚ ਪੜ੍ਹਿਆ ਹੈ, ਸਰਕਾਰ ਕਹਿ ਰਹੀ ਹੈ ਕਿ 577 ਬੱਚੇ ਅਜਿਹੇ ਹਨ ਜਿਨ੍ਹਾਂ ਨੇ ਮਾਤਾ-ਪਿਤਾ ਗੁਆ ਦਿੱਤੇ ਹਨ ਜਦਕਿ ਉਨ੍ਹਾਂ ਕਿਤੇ ਇਹ ਵੀ ਪੜ੍ਹਿਆ ਹੈ ਕਿ ਮਹਾਰਾਸ਼ਟਰ ’ਚ 2900 ਬੱਚਿਆਂ ਨੇ ਆਪਣੇ ਮਾਤਾ ਜਾਂ ਪਿਤਾ ਜਾਂ ਦੋਵਾਂ ਨੂੰ ਗੁਆ ਦਿੱਤਾ ਹੈ।


ਕੇਂਦਰ ਨੇ ਕਿਹਾ, ਸੂਬਿਆਂ ਨੂੰ ਜਾਰੀ ਕੀਤੀ ਐਡਵਾਈਜ਼ਰੀ -ਭਾਰਤੀ ਵਿਗਿਆਨੀਆਂ ਨੇ Covid ਟੈਸਟ ਲਈ ਵਿਕਸਤ ਕੀਤਾ ‘ਸਲਾਈਨ ਗਾਰਗਲ’ ਤਰੀਕਾ, ਤਿੰਨ ਘੰਟਿਆਂ ‘ਚ ਆ ਜਾਵੇਗਾ ਨਤੀਜਾ  ਕੇਂਦਰ ਸਰਕਾਰ ਵਲੋਂ ਪੇਸ਼ ਐਡੀਸ਼ਨਲ ਸਾਲਿਸਟਰ ਜਨਰਲ (ਏਐੱਸਜੀ) ਐਸ਼ਵਰਿਆ ਭਾਟੀ ਨੇ ਕੋਰਟ ਨੂੰ ਕਿਹਾ ਕਿ ਸਰਕਾਰ ਨੇ ਇਸ ਬਾਰੇ ਸਾਰੇ ਸੂਬਿਆਂ ਨੂੰ ਐਡਵਾਈਜ਼ਰੀ ਤੇ ਨਿਰਦੇਸ਼ ਜਾਰੀ ਕੀਤੇ ਹਨ। ਏਨਾ ਹੀ ਨਹੀਂ, ਸਰਕਾਰ ਨੇ ਹਸਪਤਾਲ ’ਚ ਦਾਖ਼ਲ ਹੁੰਦੇ ਸਮੇਂ ਮਾਤਾ-ਪਿਤਾ ਤੋਂ ਇਹ ਐਲਾਨ ਲੈਣ ਲਈ ਵੀ ਕਿਹਾ ਹੈ ਕਿ ਉਨ੍ਹਾਂ ਦੇ ਛੋਟੇ ਬੱਚੇ ਕਿਸ ਕੋਲ ਰਹਿਣਗੇ, ਉਨ੍ਹਾਂ ਦਾ ਸੰਪਰਕ ਨੰਬਰ ਦੇਣ। ਚਾਈਲਡ ਕੇਅਰ ਸਰਵਿਸ ਨੂੰ ਟੀਕਾਕਰਨ ’ਚ ਪਹਿਲ ਦਿੱਤੀ ਗਈ ਹੈ ਤੇ ਕਰੀਬ 50 ਫ਼ੀਸਦੀ ਸਟਾਫ ਦਾ ਟੀਕਾਕਰਨ ਹੋ ਚੁੱਕਾ ਹੈ। ਟੈਲੀ ਮੈਡੀਸਨ ਦੀ ਵੀ ਵਿਵਸਥਾ ਹੈ।


ਮੰਗਲਵਾਰ ਨੂੰ ਮੁੜ ਹੋਵੇਗੀ ਸੁਣਵਾਈ – ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵਲੋਂ ਪੇਸ਼ ਵਕੀਲ ਨੇ ਕਿਹਾ ਕਿ ਕਮਿਸ਼ਨ ਦਾ ਇਕ ‘ਬਾਲ ਸਵਰਾਜ’ ਪੋਰਟਲ ਹੈ ਜਿਸਦਾ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਕੋਲ ਪਾਸਵਰਡ ਦੇ ਜ਼ਰੀਏ ਅਕਸੈੱਸ ਹੈ। ਅਜਿਹੇ ਬੱਚਿਆਂ ਦਾ ਵੇਰਵਾ ਤੇ ਗਿਣਤੀ ਉੱਥੇ ਅਪਲੋਡ ਕੀਤੀ ਜਾਵੇ। ਕੋਰਟ ਨੇ ਸਾਰੇ ਸੂਬਿਆਂ ਨੂੰ ਆਦੇਸ਼ ਦਿੱਤਾ ਕਿ ਉਹ ਤਤਕਾਲ ਪ੍ਰਭਾਵ ਨਾਲ ਸ਼ਨਿਚਰਵਾਰ ਤਕ ਵੇਰਵਾ ਪੋਰਟਲ ’ਤੇ ਅਪਲੋਡ ਕਰ ਦੇਣ। ਇਸ ਤੋਂ ਇਲਾਵਾ ਸਾਰੇ ਸੂਬੇ ਅਜਿਹੇ ਬੱਚਿਆਂ ਦੀ ਪਛਾਣ ਕਰ ਕੇ ਵੇਰਵਾ ਨਿਆਂਮਿੱਤਰ ਨੂੰ ਮੁਹੱਈਆ ਕਰਾਉਣਗੇ ਤੇ ਉਹ ਮੰਗਲਵਾਰ ਨੂੰ ਸੁਣਵਾਈ ਦੌਰਾਨ ਨੋਟ ਬਣਾ ਕੇ ਵੇਰਵਾ ਕੋਰਟ ’ਚ ਪੇਸ਼ ਕਰਨਗੇ। ਮਾਮਲੇ ’ਤੇ ਮੰਗਲਵਾਰ ਨੂੰ ਮੁਡ਼ ਸੁਣਵਾਈ ਹੋਵੇਗੀ।
ਮੈਂ ਅਖ਼ਬਾਰ ’ਚ ਪੜ੍ਹਿਆ ਹੈ ਕਿ ਸਰਕਾਰ ਕਹਿ ਰਹੀ ਹੈ ਕਿ 577 ਅਜਿਹੇ ਬੱਚੇ ਹਨ, ਜਿਨ੍ਹਾਂ ਨੇ ਮਾਤਾ-ਪਿਤਾ ਗੁਆ ਦਿੱਤੇ ਹਨ। ਜਦਕਿ ਮੈਂ ਕਿਤੇ ਇਹ ਵੀ ਪੜ੍ਹਿਆ ਹੈ ਕਿ ਮਹਾਰਾਸ਼ਟਰ ’ਚ 2,900 ਬੱਚਿਆਂ ਨੇ ਆਪਣੇ ਮਾਤਾ ਜਾਂ ਪਿਤਾ ਜਾਂ ਦੋਵਾਂ ਨੂੰ ਗੁਆ ਦਿੱਤਾ ਹੈ।

Leave a Reply

Your email address will not be published. Required fields are marked *