ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਏਥੇ ਏਥੇ ਮੀਂਹ ਪੈਣ ਬਾਰੇ ਆਈ ਵੱਡੀ ਖ਼ਬਰ-ਦੇਖੋ ਪੂਰੀ ਜਾਣਕਾਰੀ

ਮੌਨਸੂਨ ਦੇ ਭਾਰਤ ਦੇ ਦੱਖਣੀ ਸੂਬਿਆਂ ਨਾਲ ਜਲਦ ਟਕਰਾਉਣ ਵਾਲਾ ਹੈ। ਮੌਸਮ ਵਿਭਾਗ (ਆਈਐੱਮਡੀ) ਨੇ 31 ਮਈ ਨੂੰ ਮੌਨਸੂਨ ਦੇ ਕੇਰਲ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। ਤਾਜਾ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਨੇ ਕਿਹਾ ਕਿ ਕੇਰਲ ’ਚ ਸੋਮਵਾਰ ਨੂੰ ਮੌਨਸੂਨ ਦੇ ਚੱਲਦੇ ਬਾਰਿਸ਼ ਸ਼ੁਰੂ ਹੋ ਸਕਦੀ ਹੈ।

ਦੱਸਣਯੋਗ ਹੈ ਕਿ ਅੰਡੇਮਾਨ-ਨਿਕੋਬਾਰ ‘ਚ ਮੌਨਸੂਨ 21 ਮਈ ਨੂੰ ਹੀ ਪਹੁੰਚ ਚੁੱਕਾ ਸੀ। ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀਆਂ ਨੇ ਦੱਸਿਆ ਕਿ ਕੇਰਲ ’ਚ 31 ਮਈ ਦੇ ਕਰੀਬ ਦੱਖਣੀ-ਪੱਛਮੀ ਮੌਨਸੂਨ ਦੇ ਲਈ ਹਾਲਤ ਠੀਕ ਹਨ। ਇਸ ਦੇ ਪੰਜ ਜੂਨ ਤਕ ਗੋਆ ਪਹੁੰਚਣ ਦੀ ਉਮੀਦ ਹੈ। ਇਸ ਤੋਂ ਬਾਅਦ ਇਹ ਹੌਲੀ-ਹੌਲੀ ਉੱਤਰ ਭਾਰਤ ਵੱਲ ਕੂਚ ਕਰੇਗਾ। ਇਸ ਦੌਰਾਨ 12 ਜਾਂ 13 ਜੂਨ ਨੂੰ ਇਸ ਦੇ ਬਿਹਾਰ ’ਚ ਪ੍ਰਵੇਸ਼ ਕਰਨ ਦੀ ਸੰਭਾਵਨਾ ਲੱਗ ਰਹੀ ਹੈ। ਬਿਹਾਰ ’ਚ ਜੂਨ ਤੋਂ ਲੈ ਕੇ ਸਤੰਬਰ ਤਕ ਮੌਨਸੂਨ ਦੀ ਬਾਰਿਸ਼ ਹੁੰਦੀ ਹੈ। ਇਸ ਸਾਲ ਆਮ ਦਿਨਾਂ ਤੋਂ ਵਧ ਬਾਰਿਸ਼ ਹੋਣ ਦੇ ਆਸਾਰ ਹਨ।

ਉੱਥੇ ਹੀ ਸਕਾਈਮੇਟ (Skymet) ਨੇ ਅੰਦਾਜ਼ਾ ਲਗਾਇਆ ਸੀ ਕਿ ਮੌਨਸੂਨ 20 ਮਈ 2021 ਨੂੰ 2 ਦਿਨ ਪਹਿਲਾਂ ਹੀ ਆਵੇਗਾ। ਭਾਰਤੀ ਸਮੁੰਦਰਾਂ ਦੇ ਉੱਪਰ ਦੋ ਚੱਕਰਵਾਤਾਂ ਦੇ ਬਾਵਜੂਦ, ਮੌਨਸੂਨ ਨੇ ਸਕਾਈਮੇਟ ਦੇ ਨਾਲ ਤਰੀਕ ਰੱਖੀ ਤੇ ਇਕ ਜੂਨ ਦੀ ਨਿਯਤ ਤਰੀਕ ਤੋਂ ਦੋ ਦਿਨ ਪਹਿਲਾਂ ਅੱਜ ਕੇਰਲ ’ਚ ਪ੍ਰਵੇਸ਼ ਕੀਤਾ। ਇਸ ਦੇ ਆਉਣ ਤੋਂ ਪਹਿਲਾਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਪ੍ਰੀ-ਮੌਨਸੂਨ ਦੀ ਬਾਰਿਸ਼ ਤੇਜ਼ ਸੀ।

ਇਸ ਸਾਲ ਕਿਸ ਤਰ੍ਹਾਂ ਦਾ ਰਹੇਗਾ ਮੌਨਸੂਨ? – ਮੌਸਮ ਵਿਭਾਗ ਮੁਤਾਬਕ, ਇਸ ਸਾਲ ਦੱਖਣੀ-ਪੱਛਮੀ ਮੌਨਸੂਨ ਦੇ ਬਰਾਬਰ ਰਹਿਣ ਦੀ ਸੰਭਾਵਨਾ ਹੈ। ਜੂਨ ਤੋਂ ਲੈ ਕੇ ਸਤੰਬਰ ਤਕ ਬਾਰਿਸ਼ ਦੇ ਆਸਾਰ ਜਤਾਏ ਗਏ ਹਨ। ਪਿਛਲੇ ਮਹੀਨੇ ਇਕ ਪਿ੍ਰਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਮਾਧਵਨ ਰਾਜੀਵਨ ਨੇ ਕਿਹਾ ਸੀ ਕਿ ਮੌਨਸੂਨ ਦੀ ਲੰਬੀ ਮਿਆਦ ਦਾ ਔਸਤ 98 ਫ਼ੀਸਦੀ ਹੋਵੇਗਾ, ਜੋ ਆਮ ਸ਼੍ਰੇਣੀ ’ਚ ਆਉਂਦਾ ਹੈ। ਮੌਨਸੂਨ ਦੀ ਲੰਬੀ ਮਿਆਦ ਦਾ ਔਸਤ 1961-2019 ਦੇ ਵਿਚ ਮੌਨਸੂਨ ’ਚ ਹੋਈ ਬਾਰਿਸ਼ ਦਾ ਔਸਤ ਦੱਸਦਾ ਹੈ। ਜੋ ਕਿ 88 ਸੈਂਟੀਮੀਟਰ ਬੈਠਦਾ ਹੈ। 98 ਫ਼ੀਸਦੀ ਦੇ ਅਨੁਮਾਨ ਮੁਤਾਬਕ ਇਸ ਸਾਲ ਮੌਨਸੂਨ ਸੀਜ਼ਨ ਦੌਰਾਨ ਕਰੀਬ 86.2 ਸੈਂਟੀਮੀਟਰ ਬਾਰਿਸ਼ ਹੋਵੇਗੀ।

ਦਿੱਲੀ ’ਚ ਮੌਨਸੂਨ ਕਦੋਂ ਤਕ? – ਪਿਛਲੇ ਮਹੀਨੇ, ਇਕ ਨਿੱਜੀ ਮੌਸਮ ਵਿਭਾਗ ਏਜੰਸੀ ਸਕਾਈਮੇਟ ਵੇਦਰ ਨੇ ਕਿਹਾ ਸੀ ਕਿ ਦਿੱਲੀ ’ਚ ਜੂਨ ਦੇ ਅੰਤ ਤਕ ਮੌਨਸੂਨ ਪਹੁੰਚ ਸਕਦਾ ਹੈ। ਸਤੰਬਰ ਦੇ ਮਹੀਨੇ ’ਚ ਦਿੱਲੀ ’ਚ ਜ਼ਿਆਦਾ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਬਾਕੀ ਸੀਜ਼ਨ ਦੌਰਾਨ ਬਾਰਿਸ਼ ’ਚ 10-15 ਫ਼ੀਸਦੀ ਦੀ ਕਮੀ ਦਾ ਅਨੁਮਾਨ ਲਗਾਇਆ ਗਿਆ ਹੈ। ਪਿਛਲੇ ਸਾਲ ਮੌਨਸੂਨ 30 ਸਤੰਬਰ ਨੂੰ ਗਿਆ ਸੀ ਤੇ ਬਾਰਿਸ਼ 20 ਫ਼ੀਸਦੀ ਘੱਟ ਹੋਈ ਸੀ।

Leave a Reply

Your email address will not be published.