ਸੰਘਣੀ ਧੁੰਦ ਦੇ ਨਾਲ ਇਹਨਾਂ ਥਾਂਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾਂ-ਦੇਖੋ ਪੂਰੀ ਜਾਣਕਾਰੀ ਤੇ ਸ਼ੇਅਰ ਕਰੋ

ਦਿੱਲੀ-ਐੱਨਸੀਆਰ ’ਚ ਮੌਸਮ ਨੇ ਇਕ ਵਾਰ ਫਿਰ ਕਰਵਟ ਲਿਆ ਹੈ। ਦਿਨ ’ਚ ਪੈ ਰਹੀ ਤੇਜ਼ ਧੁੱਪ ਨਾਲ ਲੋਕਾਂ ਨੂੰ ਸਰਦੀ ਤੋਂ ਰਾਹਤ ਮਿਲੀ ਹੋਈ ਹੈ। ਉਥੇ, ਸਵੇਰੇ ਤੇ ਰਾਤ ਦੌਰਾਨ ਸੰਘਣੀ ਧੁੰਦ ਛਾ ਜਾਣ ਨਾਲ ਮੌਸਮ ਠੰਢਾ ਹੋ ਜਾਂਦਾ ਹੈ। ਸ਼ਨਿੱਚਰਵਾਰ ਸਵੇਰੇ ਧੁੰਦ ਦੀ ਮੋਟੀ ਚਾਦਰ ਦਿੱਲੀ ’ਚ ਛਾ ਗਈ, ਜਿਸ ਦੀ ਵਿਜ਼ੀਬਿਲਟੀ ਸਵੇਰੇ 8.30 ਵਜੇ ਸਫਦਰਜੰਗ ’ਚ 50 ਮੀਟਰ ਤੇ ਪਾਲਮ ’ਚ 250 ਮੀਟਰ ਦਰਜ ਕੀਤੀ ਗਈ।

ਦਿੱਲੀ ਦਾ ਘੱਟੋਂ-ਘੱਟ ਤਾਪਮਾਨ 10.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਿਆਦਾਤਰ ਤਾਪਮਾਨ 27 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਠੰਢ ਦੀ ਵਾਪਸੀ ਦੇ ਵਿਚ ਰਾਸ਼ਟਰੀ ਰਾਜਧਾਨੀ ’ਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ’ਚ ਦਰਜ ਕੀਤੀ ਗਈ ਹੈ। ਉਥੇ, ਪੱਛਮੀ ਗੜਬੜੀਆਂ ਕਾਰਨ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਚਾਲ ਪ੍ਰਦੇਸ਼ ਤੇ ਉੱਤਰਾਖੰਡ ਦੇ ਕਈ ਇਲਾਕਿਆਂ ’ਚ ਬਰਫਬਾਰੀ ਤੇ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ।

ਮੌਸਮ ਵਿਭਾਗ ਅਨੁਸਾਰ 15 ਫਰਵਰੀ ਤੋਂ ਬਾਅਦ ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ, ਝਾਰਖੰਡ, ਮਹਾਰਾਸ਼ਟਰ, ਤੇਲੰਗਾਨਾ ਤੇ ਤਮਿਲਨਾਡੂ ’ਚ ਬੇਮੌਸਮੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਸਾਰੇ ਰਾਜਾਂ ’ਚ 16 ਤੋਂ 20 ਫਰਵਰੀ ਦੇ ਵਿਚ ਗਰਜ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਉੱਤਰ ਪ੍ਰਦੇਸ਼ ਦਾ ਸ਼ਾਹਜਹਾਂਪੁਰ ਰਿਹਾ ਸਭ ਤੋਂ ਠੰਢਾ ਸ਼ਹਿਰ -ਮੌਸਮ ਵਿਭਾਗ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ’ਚ ਮੌਸਮ ਪੂਰੇ ਰਾਜ ਦੇ ਵੱਖ-ਵੱਖ ਸਥਾਨਾਂ ’ਤੇ ਸੰਘਣੀ ਧੁੰਦ ਦੇਖੀ ਗਈ।

ਯੂਪੀ ਦੀ ਰਾਜਧਾਨੀ ਲਖਨਊ ਦਾ ਘੱਟੋ-ਘੱਟ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਾਹਜਹਾਂਪੁਰ ਰਾਜ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ, ਜਿਥੇ ਪਾਰਾ 8 ਡਿਗਰੀ ਸੈਲਸੀਅਸ ਤਕ ਡਿੱਗ ਗਿਆ। ਐਤਵਾਰ ਸੂਬੇ ਦੇ ਵੱਖ-ਵੱਖ ਸਥਾਨਾਂ ’ਤੇ ਸਵੇਰ ਸਮੇਂ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ। ਐਤਵਾਰ ਤੇ ਸੋਮਵਾਰ ਨੂੰ ਸੂਬੇ ’ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

 

 

Leave a Reply

Your email address will not be published.