ਹੁਣ ਫ਼ਿਰ ਸਿੱਧਾ ਏਨੇ ਹਜ਼ਾਰ ਸਸਤਾ ਹੋਇਆ ਸੋਨਾ,ਹੁਣ ਸਿਰਫ਼ ਏਨੇ ਹਜ਼ਾਰ ਚ’ ਮਿਲੇਗਾ 1 ਤੋਲਾ-ਦੇਖੋ ਤਾਜ਼ਾ ਰੇਟ

ਬੀਤੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 5 ਅਪ੍ਰੈਲ, 2021 ਵਾਅਦਾ ਸੋਨੇ ਦੀ ਕੀਮਤ MCX ਐਕਸਚੇਂਜ ਉੱਤੇ 71 ਰੁਪਏ ਦੇ ਵਾਧੇ ਨਾਲ 46,197 ਰੁਪਏ ਪ੍ਰਤੀ 10 ਗ੍ਰਾਮ ਉੱਤੇ ਬੰਦ ਹੋਇਆ। ਬੀਤੇ ਹਫ਼ਤੇ ਸੋਨੇ ਦੇ ਵਾਅਦਾ ਭਾਅ ਵਿੱਚ ਚੋਖੀ ਗਿਰਾਵਟ ਦਰਜ ਕੀਤੀ ਗਈ। ਪਿਛਲੇ ਮਹੀਨਿਆਂ ਦੀ ਗੱਲ ਕਰੀਏ, ਤਾਂ ਸੋਨੇ ਦੀ ਕੀਮਤ ਵਿੱਚ ਇਸ ਵੇਲੇ ਕਾਫ਼ੀ ਗਿਰਾਵਟ ਆ ਚੁੱਕੀ ਹੈ।

ਬੀਤੇ ਹਫ਼ਤੇ ਦੇ ਪਹਿਲੇ ਦਿਨ ਭਾਵ ਸੋਮਵਾਰ 15 ਫ਼ਰਵਰੀ ਨੂੰ ਸੋਨੇ ਦੀ ਇਹ ਕੀਮਤ 47,436 ਰੁਪਏ ਪ੍ਰਤੀ 10 ਗ੍ਰਾਮ ਸੀ। ਜੇ ਛੇ ਮਹੀਨੇ ਪਹਿਲਾਂ ਦੇ ਅੰਕੜੇ ਵੇਖੀਏ, ਤਾਂ 7 ਅਗਸਤ, 2020 ਨੂੰ ਸੋਨੇ ਦੀ ਕੀਮਤ 57,100 ਰੁਪਏ ਪ੍ਰਤੀ 10 ਗ੍ਰਾਮ ਸੀ। ਇੰਝ ਸੋਨੇ ਦਾ ਵਾਅਦਾ ਭਾਵ ਪਿਛਲੇ 6 ਮਹੀਨਿਆਂ ਦੌਰਾਨ 10,900 ਰੁਪਏ ਪ੍ਰਤੀ 10 ਗ੍ਰਾਮ ਟੁੱਟ ਚੁੱਕਾ ਹੈ।

ਬੀਤੇ ਹਫ਼ਤੇ ਚਾਂਦੀ ਦੀਆਂ ਕੀਮਤਾਂ ’ਚ ਵੀ ਕਾਫ਼ੀ ਗਿਰਾਵਟ ਵੇਖਣ ਨੂੰ ਮਿਲੀ ਹੈ। ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 5 ਮਾਰਚ, 2021 ਵਾਅਦਾ ਦੀ ਚਾਂਦੀ ਦੀ ਕੀਮਤ MCX ਉੱਤੇ 518 ਰੁਪਏ ਦੀ ਤੇਜ਼ੀ ਨਾਲ 69,102 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਬੰਦ ਹੋਈ। ਪਹਿਲੇ ਕਾਰੋਬਾਰੀ ਦਿਨ ਇਹ 69,300 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਚਾਂਦੀ ਦਾ ਪਿਛਲਾ ਉੱਚ ਪੱਧਰ 10 ਅਗਸਤ, 2020 ਨੂੰ ਵੇਖਣ ਨੂੰ ਮਿਲਿਆ ਸੀ। ਇਸ ਸੈਸ਼ਨ ਵਿੱਚ ਮਾਰਚ 2021 ਵਾਅਦਾ ਦੀ ਚਾਂਦੀ ਦੀ ਕੀਮਤ 79,147 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਬੰਦ ਹੋਇਆ ਸੀ। ਇੰਝ ਚਾਂਦੀ ਦੀ ਕੀਮਤ ਆਪਣੇ ਪਿਛਲੇ ਉੱਚ ਪੱਧਰ ਦੇ ਮੁਕਾਬਲੇ 10,135 ਰੁਪਏ ਪ੍ਰਤੀ ਕਿਲੋਗ੍ਰਾਮ ਟੁੱਟ ਚੁੱਕੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.