ਕਰੋਨਾ ਕਾਲ ਚ’ ਸਰਕਾਰ ਨੇ ਇਹਨਾਂ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ-ਹਰ ਪਾਸੇ ਛਾਈ ਖੁਸ਼ੀ

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਸਬਸਕ੍ਰਾਈਬਰਜ਼ ਨੂੰ ਕੋਵਿਡ-19 ਨਾਨ-ਰਿਫੰਡੇਬਲ ਐਂਡਵਾਸ ਦੇ ਰੂਪ ‘ਚ ਦੂਜੀ ਵਾਰ ਪੀਐੱਫ ਖਾਤੇ ਤੋਂ ਪੈਸੇ ਕਢਵਾਉਣ ਦੀ ਸੁਵਿਧਾ ਦੇ ਦਿੱਤੀ ਹੈ। ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਪਣੇ ਸਬਸਕ੍ਰਾਈਬਰਜ਼ ਨੂੰ ਵੱਡੀ ਮਦਦ ਉਪਲਬਧ ਕਰਵਾਉਣ ਲਈ EPFO ਨੇ ਇਹ ਕਦਮ ਚੁੱਕਿਆ ਹੈ।

ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਮਾਰਚ, 2020 ‘ਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (PMGKY) ਤਹਿਤ ਮਹਾਮਾਰੀ ਦੌਰਾਨ ਮੈਂਬਰਾਂ ਦੀ ਵਿੱਤੀ ਲੋੜਾਂ ਨੂੰ ਦੇਖਦਿਆਂ ਕੋਵਿਡ-19 ਨਾਨ-ਰਿਫੰਡੇਬਲ ਐਂਡਵਾਸ ਦੇ ਰੂਪ ‘ਚ ਫੰਡ ਕਢਵਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ।

ਸਰਕਾਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਸੁਵਿਧਾ ਤਹਿਤ ਕੋਈ ਵੀ EPF Subscriber ਆਪਣੇ ਤਿੰਨ ਮਹੀਨਿਆਂ ਦੇ ਮੂਲ ਸੈਲਰੀ ਤੇ ਮਹਿੰਗਾਈ ਭੱਤੇ ਜਾਂ ਈਪੀਐੱਫ ਅਕਾਊਂਟ ‘ਚ ਜਮ੍ਹਾਂ ਕੁੱਲ ਰਾਸ਼ੀ ਦੇ 75 ਫੀਸਦੀ ਤੋਂ ਜੋ ਘੱਟ ਹੋਵੇ, ਉਸ ਦੀ ਨਿਕਾਸੀ ਨਾਨ-ਰਿਫੰਡੇਬਲ ਐਡਵਾਂਸ ਦੇ ਰੂਪ ‘ਚ ਕਰ ਸਕਦਾ ਹੈ।

EPF Member ਆਪਣੀ ਲੋੜ ਦੇ ਹਿਸਾਬ ਤੋਂ ਘੱਟ ਰਾਸ਼ੀ ਲਈ ਵੀ ਅਪਲਾਈ ਕਰ ਸਕਦੇ ਹਨ।ਦੱਸ ਦੇਈਏ ਕਿ ਮਹਾਮਾਰੀ ਦੇ ਸਮੇਂ ‘ਚ ਕੋਵਿਡ-19 ਐਂਡਵਾਸ ਤੋਂ ਪੀਐੱਫ ਸਬਸਕ੍ਰਾਈਬਰਜ਼ ਨੂੰ ਵੱਡੀ ਰਾਹਤ ਮਿਲੀ। EPFO ਹੁਣ ਤਕ 76.31 ਲੱਖ ਕੋਵਿਡ-19 ਐਂਡਵਾਸ ਕਲੇਮ ਪ੍ਰੋਸੈੱਸ ਕਰ ਚੁੱਕਿਆ ਹੈ। ਇਨ੍ਹਾਂ Claims ਰਾਹੀਂ EPFO ਸਬਸਕ੍ਰਾਈਬਰਜ਼ ਨੂੰ 18,698.15 ਕਰੋੜ ਰੁਪਏ ਦੀ ਕੁੱਲ ਰਕਮ ਦੇ ਚੁੱਕਿਆ ਹੈ।

ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਆਰਬੀਆਈ ਦੇ ਸਕਦੈ ਸਸਤੇ ਲੋਨ ਦਾ ਤੋਹਫਾ, 4 ਜੂਨ ਦੀ ਮੀਟਿੰਗ ’ਚ ਹੋਵੇਗਾ ਫ਼ੈਸਲਾ
ਬਿਆਨ ‘ਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਬਲੈਕ ਫੰਗਸ ਜਾਂ ਮਿਊਕੋਰਮਾਈਕੋਸਿਸ ਨੂੰ ਵੀ ਹਾਲ ‘ਚ ਐਪੀਡੈਮਿਕ ਐਲਾਨ ਕੀਤਾ ਗਿਆ ਹੈ। ਇਸ ਮੁਸ਼ਕਲ ਹਾਲਾਤ ‘ਚ EPFO ਨੇ ਆਪਣੇ ਸਬਸਕ੍ਰਾਈਬਰਜ਼ ਨੂੰ ਵਿੱਤੀ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦਿਆਂ ਇਹ ਕਦਮ ਚੁੱਕਿਆ ਹੈ।

Leave a Reply

Your email address will not be published.