ਹੁਣੇ ਹੁਣੇ ਮੌਸਮ ਬਾਰੇ ਆਈ ਵੱਡੀ ਖ਼ਬਰ- ਏਥੇ ਏਥੇ ਭਾਰੀ ਮੀਂਹ ਪੈਣ ਦੀ ਸੰਭਾਵਨਾਂ,ਦੇਖੋ ਪੂਰੀ ਖ਼ਬਰ

ਕੇਰਲ ਵਿਚ ਦੱਖਣ-ਪੱਛਮੀ ਮਾਨਸੂਨ ਦੀ ਆਮਦ ਵਿਚ ਦੋ ਦਿਨ ਦੀ ਦੇਰ ਹੋ ਸਕਦੀ ਹੈ ਤੇ ਸੂਬਿਆਂ ਵਿਚ ਹੁਣ ਇਸ ਦੇ ਤਿੰਨ ਜੂਨ ਤਕ ਪੁੱਜਣ ਦਾ ਅਨੁਮਾਨ ਹੈ। ਕੇਰਲ ਵਿਚ ਆਮ ਤੌਰ ‘ਤੇ ਪਹਿਲੀ ਜੂਨ ਨੂੰ ਮਾਨਸੂਨ ਦਸਤਕ ਦੇ ਦਿੰਦਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਚਾਰ ਮਹੀਨੇ ਤਕ ਚੱਲਣ ਵਾਲੀ ਬਾਰਿਸ਼ ਦੀ ਰੁੱਤ ਦੀ ਸ਼ੁਰੂਆਤ ਹੋ ਜਾਂਦੀ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਐਤਵਾਰ ਨੂੰ ਕਿਹਾ ਕਿ ਪਹਿਲੀ ਜੂਨ ਤੋਂ ਦੱਖਣ-ਪੱਛਮੀ ਹਵਾਵਾਂ ਹੌਲੀ-ਹੌਲੀ ਜ਼ੋਰ ਫੜ ਸਕਦੀਆਂ ਹਨ ਜਿਸ ਦੇ ਚੱਲਦਿਆਂ ਕੇਰਲ ਵਿਚ ਬਾਰਿਸ਼ ਸਬੰਧੀ ਸਰਗਰਮੀਆਂ ਵਿਚ ਤੇਜ਼ੀ ਆ ਸਕਦੀ ਹੈ।

ਲਿਹਾਜ਼ਾ ਕੇਰਲ ਵਿਚ ਤਿੰਨ ਜੂਨ ਦੇ ਆਸਪਾਸ ਪੂਰਬ ਉੱਤਰੀ ਸੂਬਿਆਂ ਵਿਚ ਕੁਝ ਇਲਾਕਿਆਂ ਵਿਚ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਉਧਰ ਆਈਐੱਮਡੀ ਦੇ ਮੁਖੀ ਐੱਮ ਮਹਾਪਾਤਰਾ ਨੇ ਕਿਹਾ ਕਿ ਕਰਨਾਟਕ ਦੇ ਤੱਟਵਰਤੀ ਇਲਾਕਿਆਂ ਵਿਚ ਚੱਕਰਵਾਰ ਦੇ ਚੱਲਦਿਆਂ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਵਿਚ ਰੁਕਾਵਟ ਪੈਦਾ ਹੋਈ ਹੈ।

ਮੌਸਮ ਵਿਭਾਗ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਕੇਰਲ ਵਿਚ 31 ਮਈ ਨੂੰ ਮਾਨਸੂਨ ਦੇ ਦਸਤਕ ਦੇਣ ਦਾ ਅਨੁਮਾਨ ਲਾਇਆ ਸੀ। ਐਤਵਾਰ ਦੁਪਹਿਰ ਤਕ ਵਿਭਾਗ ਨੇ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਹੁਣ ਤਿੰਨ ਜੂਨ ਤਕ ਹੋਣ ਦੀ ਉਮੀਦ ਹੈ। ਆਈਐੱਮਡੀ ਅਨੁਸਾਰ ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਤਿੰਨ ਮਾਪਦੰਡਾਂ ‘ਤੇ ਨਿਰਭਰ ਕਰਦੀ ਹੈ।

ਜੇ 10 ਮਈ ਤੋਂ ਬਾਅਦ 14 ਸਟੇਸ਼ਨਾਂ ਵਿਚੋਂ 60 ਫ਼ੀਸਦੀ ਮਿਨਿਕਾਯਾ, ਅਮਿਨੀ, ਤਿਰੂਵਨੰਤਪੁਰਮ, ਪੁਨਾਲੁਰ, ਕੋਲੱਮ, ਅੱਲਪੁਝਾ, ਕੋਟਿਅੱਮ, ਕੋਚੀ, ਤਿ੍ਸ਼ੂਰ, ਕੋਜ਼ੀਕੋਡ, ਥਾਲਾਸਸੇਰੀ, ਕੰਨੂਰ, ਕੁਡਲੂ ਤੇ ਮੈਂਗਲੁਰੂ ਵਿਚ ਲਗਾਤਾਰ ਦੋ ਦਿਨ 2.5 ਮਿਲੀਮੀਟਰ ਜਾਂ ਉਸ ਤੋਂ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਦੂਜੇ ਦਿਨ ਕੇਰਲ ਵਿਚ ਮਾਨਸੂਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਜਾਂਦਾ ਹੈ ਬਸ਼ਰਤੇ ਹੋਰ ਦੋ ਮਾਪਦੰਡ ਵਿਚ ਨਾਲ ਹੋਣ ਜਿਨ੍ਹਾਂ ਵਿਚ ਹਵਾ ਦੀ ਰਫ਼ਤਾਰ ਤੇ ਆਊਟਗੋਇੰਗ ਲਾਂਗਵੇਵ ਰੈਡੀਏਸ਼ਨ (ਓਐੱਲਆਰ) ਸ਼ਾਮਲ ਹਨ। ਮਹਾਪਾਤਰ ਨੇ ਕਿਹਾ ਕਿ ਪੱਛਮੀ ਹਵਾਵਾਂ ਦੀ ਗਹਿਰਾਈ ਓਨੀ ਨਹੀਂ ਹੈ ਜਿੰਨੀ ਉਮੀਦ ਹੈ। ਨਾਲ ਹੀ ਬਾਰਿਸ਼ ਦੇ ਮਾਣਦੰਡ ਕੇਰਲ ਵਿਚ ਮਾਨਸੂਨ ਦੀ ਸ਼ੁਰੂਆਤ ਦਾ ਐਲਾਨ ਕਰਨ ਲਈ ਅਧੂਰੇ ਹਨ।

Leave a Reply

Your email address will not be published.