ਹੁਣੇ ਹੁਣੇ ਏਨਾਂ ਸਸਤਾ ਹੋਇਆ ਗੈਸ ਸਿਲੰਡਰ-ਲੋਕਾਂ ਨੂੰ ਮਿਲੇਗੀ ਵੱਡੀ ਰਾਹਤ,ਦੇਖੋ ਪੂਰੀ ਖ਼ਬਰ

LPG ਗਾਹਕਾਂ ਲਈ ਵੱਡੀ ਖ਼ਬਰ ਹੈ। 1 ਜੂਨ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਗੈਸ ਸਿਲੰਡਰ ਦੀ ਕੀਮਤ ‘ਚ ਕਟੌਤੀ ਕਰ ਦਿੱਤੀ ਹੈ। IOC ਨੇ 19 ਕਿੱਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਰਾਹਤ ਦਿੱਤੀ ਹੈ ਜਦਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਲਗਾਤਾਰ ਤੀਸਰੇ ਮਹੀਨੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ। ਦੱਸ ਦੇਈਏ ਕਿ 19 ਕਿੱਲੋ ਵਾਲੇ ਸਿਲੰਡਰ ਦੀ ਕੀਮਤ ਇਸ ਤੋਂ ਪਹਿਲਾਂ ਮਈ ‘ਚ ਘਟਾਈ ਗਈ ਸੀ।


IOC ਦੀ ਵੈੱਬਸਾਈਟ ਮੁਤਾਬਿਕ ਦਿੱਲੀ ‘ਚ 1 ਜੂਨ ਤੋਂ 19 ਕਿੱਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ ਦੇ ਭਾਅ ‘ਚ 123 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਦੀ ਕੀਮਤ 1473.50 ਰੁਪਏ ਪ੍ਰਤੀ ਸਿਲੰਡਰ ਹੈ। ਉੱਥੇ ਹੀ ਮਈ ਮਹੀਨੇ ‘ਚ ਇਸ ਦੀ ਕੀਮਤ 1595.50 ਰੁਪਏ ਸੀ।


ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਨਹੀਂ ਹੋਇਆ ਬਦਲਾਅ – ਸਬਸਿਡੀ ਜਾਂ ਬਿਨਾਂ ਸਬਸਿਡੀ ਵਾਲੇ ਘਰੇਲੂ ਐੱਲਪੀਜੀ (LPG) ਸਿਲੰਡਰ ਦੀ ਕੀਮਤ ‘ਚ ਅੱਜ ਯਾਨੀ 1 ਜੂਨ ਨੂੰ ਹਾਲੇ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮਈ ਵਿਚ ਵੀ ਘਰੇਲੂ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਅਪ੍ਰੈਲ ‘ਚ ਐੱਲਪੀਜੀ ਸਿਲੰਡਰ ਦੇ ਭਾਅ ‘ਚ 10 ਰੁਪਏ ਦੀ ਕਟੌਤੀ ਕੀਤੀ ਸੀ।

ਦਿੱਲੀ ‘ਚ ਫਿਲਹਾਲ LPG ਸਿਲੰਡਰ ਦਾ ਭਾਅ 809 ਰੁਪਏ ਹੈ। ਦਿੱਲੀ ‘ਚ ਇਸ ਸਾਲ ਜਨਵਰੀ ‘ਚ LPG ਸਿਲੰਡਰ ਦਾ ਭਾਅ 694 ਰੁਪਏ ਸੀ, ਜਿਸ ਨੂੰ ਫਰਵਰੀ ਨੂੰ ਵਧਾ ਕੇ 719 ਰੁਪਏ ਪ੍ਰਤੀ ਸਿਲੰਡਰ ਕੀਤਾ ਗਿਆ। 15 ਫਰਵਰੀ ਨੂੰ ਕੀਮਤ ਵਧਾ ਕੇ 769 ਰੁਪਏ ਕਰ ਦਿੱਤੀ ਗਈ। ਇਸ ਤੋਂ ਬਾਅਦ 25 ਫਰਵਰੀ ਨੂੰ ਐੱਲਪੀਜੀ ਸਿਲੰਡਰ ਦੀ ਕੀਮਤ 794 ਰੁਪਏ ਕਰ ਦਿੱਤੀ ਗਈ। ਮਾਰਚ ਵਿਚ LPG ਸਿਲੰਡਰ ਦੇ ਪ੍ਰਾਈਸ ਨੂੰ 819 ਰੁਪਏ ਕਰ ਦਿੱਤਾ ਗਿਆ।

ਵ੍ਹਟਸਐਪ ਜ਼ਰੀਏ ਰੀਫਿਲ ਕਰਵਾ ਸਕਦੇ ਹੋ ਗੈਸ ਸਿਲੰਡਰ – ਇੰਡੇਨ ਕੰਪਨੀ ਦੇ ਕਸਟਮਰ LPG ਗੈਸ ਸਿਲੰਡਰ ਦੀ ਬੁਕਿੰਗ 7718955555 ‘ਤੇ ਕਾਲ ਕਰ ਕੇ ਕਰਵਾ ਸਕਦੇ ਹਨ। ਵ੍ਹਟਸਐਲ ‘ਤੇ REFILL ਲਿਖ ਕੇ 7588888824 ‘ਤੇ ਵ੍ਹਟਸਐਪ ਕਰੋ। ਗਾਹਕਾਂ ਨੇ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਵ੍ਹਟਸਐਪ ਸਿਰਫ਼ ਰਜਿਸਟਰਡ ਮੋਬਾਈਲ ਨੰਬਰ ਤੋਂ ਹੀ ਕਰਨ।

Leave a Reply

Your email address will not be published.