ਏਥੇ 11ਵੀ ਵਿਦਿਆਰਥੀ ਅਤੇ ਅਧਿਆਪਿਕਾ ਨੇ ਕੀਤਾ ਅਜਿਹਾ ਕੰਮ ਕਿ ਦੇਖ ਕੇ ਉੱਡੇ ਸਭ ਦੇ ਹੋਸ਼,ਦੇਖੋ ਪੂਰੀ ਖ਼ਬਰ

ਅਧਿਆਪਕ-ਵਿਦਿਆਰਥੀ ਦੇ ਰਿਸ਼ਤੇ ਨੂੰ ਵੀ ਇੱਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਬੱਚੇ ਦੇ ਮਾਤਾ-ਪਿਤਾ ਤੋਂ ਬਾਅਦ ਇੱਕ ਅਧਿਆਪਕ ਹੀ ਉਸ ਨੂੰ ਦੁਨੀਆ ਵਿੱਚ ਵਿਚਰਨ ਦਾ ਤੌਰ ਤਰੀਕਾ ਸਿਖਾਉਂਦਾ ਹੈ।

ਪਰ ਅਧਿਆਪਕ-ਵਿਦਿਆਰਥੀ ਦੇ ਇਸ ਪਵਿੱਤਰ ਰਿਸ਼ਤੇ ਨੂੰ ਦਾਗੀ ਕਰਨ ਵਾਲੀ ਇੱਕ ਘਟਨਾ ਹਰਿਆਣਾ ਦੇ ਪਾਣੀਪਤ ਸ਼ਹਿਰ ਤੋਂ ਸਾਹਮਣੇ ਆਈ ਹੈ। ਇਲਜ਼ਾਮ ਲਗਾਇਆ ਗਿਆ ਹੈ ਕਿ ਇੱਕ ਪ੍ਰਾਈਵੇਟ ਸਕੂਲ ਦੀ ਅਧਿਆਪਕਾ 17 ਸਾਲਾਂ ਦੇ ਆਪਣੇ ਇੱਕ ਵਿਦਿਆਰਥੀ ਨੂੰ ਬਰਗਲਾਕੇ ਆਪਣੇ ਨਾਲ ਲੈਜਾਣ ਤੋਂ ਬਾਅਦ ਲਾਪਤਾ ਹੋ ਗਈ ਹੈ।

ਲੌਕਡਾਊਨ ਕਾਰਨ ਸਕੂਲ ਬੰਦ ਹਨ ਇਸ ਲਈ ਵਿਦਿਆਰਥੀ ਚਾਰ-ਚਾਰ ਘੰਟੇ ਦੀ ਟਿਊਸ਼ਨ ਲਈ ਹਰ ਰੋਜ ਅਧਿਆਪਕ ਦੇ ਘਰ ਜਾਂਦਾ ਸੀ। ਪਰ ਦੋਵੇਂ 29 ਮਈ ਨੂੰ ਅਚਾਨਕ ਗਾਇਬ ਹੋ ਗਏ। ਦਿਲਚਸਪ ਗੱਲ ਇਹ ਹੈ ਕਿ ਦੋਵਾਂ ਨੇ ਘਰ ਤੋਂ ਕੋਈ ਚੀਜ਼ ਵੀ ਨਹੀਂ ਚੱਕੀ। ਕੀਮਤੀ ਚੀਜ਼ਾਂ ਵਿੱਚੋਂ ਅਧਿਆਪਕ ਦੇ ਹੱਥ ਵਿੱਚ ਸਿਰਫ ਇੱਕ ਸੋਨੇ ਦੀ ਮੁੰਦਰੀ ਹੈ।

ਪਾਣੀਪਤ ਦੀ ਦੇਸ਼ਰਾਜ ਕਲੋਨੀ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਵਾਲੀ ਇਹ ਅਧਿਆਪਕਾ ਤਲਾਕਸ਼ੁਦਾ ਹੈ ਅਤੇ ਆਪਣੇ ਨਾਨਕੇ ਘਰ ਵਿੱਚ ਰਹਿ ਰਹੀ ਸੀ। ਵਿਦਿਆਰਥੀ ਦੇ ਪਿਤਾ ਨੇ ਜ਼ਿਲ੍ਹਾ ਪੁਲਿਸ ਥਾਣੇ ਵਿੱਚ ਦਿੱਤੀ ਰਿਪੋਰਟ ਵਿੱਚ ਦੱਸਿਆ ਹੈ ਕਿ ਉਸਦਾ ਲੜਕਾ 29 ਮਈ ਨੂੰ ਦੁਪਹਿਰ 2 ਵਜੇ ਹਰ ਰੋਜ ਦੀ ਤਰ੍ਹਾਂ ਲੇਡੀ ਟੀਚਰ ਦੇ ਘਰ ਟਿਊਸ਼ਨ ਪੜ੍ਹਨ ਲਈ ਗਿਆ ਸੀ, ਪਰ ਉਸ ਤੋਂ ਬਾਅਦ ਵਾਪਿਸ ਨਹੀਂ ਆਇਆ। ਅਧਿਆਪਕ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਕਈ ਘੰਟੇ ਕੁੱਝ ਨਹੀਂ ਬੋਲਿਆ, ਫਿਰ ਅਧਿਆਪਕ ਦੇ ਪਿਤਾ ਨੇ ਬੇਟੀ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ।

ਪੁਲਿਸ ਨੇ ਦੋਸ਼ੀ ਅਧਿਆਪਕ ਖਿਲਾਫ ਅਗਵਾ ਕਰਨ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਆਪਕ ਅਤੇ ਵਿਦਿਆਰਥੀ ਦੀ ਭਾਲ ਕਰ ਰਹੀ ਹੈ, ਪਰ ਅਜੇ ਤੱਕ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਉਨ੍ਹਾਂ ਦੇ ਗਾਇਬ ਹੋਣ ਤੋਂ ਬਾਅਦ ਉਨ੍ਹਾਂ ਦੇ ਦੋਵੇਂ ਮੋਬਾਈਲ ਫੋਨ ਸਵਿਚ ਆਫ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਦਿਆਰਥੀ ਦੇ ਪਿਤਾ ਨੇ ਕਿਹਾ ਹੈ ਕਿ ਉਸ ਦਾ ਲੜਕਾ 11 ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਦੋਸ਼ੀ ਔਰਤ ਉਸਦੀ ਜਮਾਤ ਦੀ ਅਧਿਆਪਕਾ ਹੈ।

Leave a Reply

Your email address will not be published.