ਬੋਲੀਵੁਡ ਦੇ ਮਸ਼ਹੂਰ ਐਕਟਰ ਧਰਮਿੰਦਰ ਦੇ ਮੁੰਡੇ ਬੋਬੀ ਦਿਓਲ ਬਾਰੇ ਆਈ ਇਹ ਵੱਡੀ ਤਾਜਾ ਖਬਰ

ਇਸ ਸੰਸਾਰ ਦੇ ਵਿਚ ਜੇਕਰ ਮਨੋਰੰਜਨ ਜਗਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿਚ ਇਸ ਦਾ ਇਕ ਅਹਿਮ ਰੁਤਬਾ ਹੈ। ਸਾਡੇ ਭਾਰਤ ਦੀ ਫਿਲਮ ਇੰਡਸਟਰੀ ਦੁਨੀਆਂ ਦੀ ਸ਼ਾਇਦ ਸਭ ਤੋਂ ਵੱਡੀ ਫਿਲਮ ਇੰਡਸਟਰੀ ਹੈ ਇੱਥੇ ਹਰ ਸਾਲ ਹਜ਼ਾਰਾਂ ਦੀ ਤਾਦਾਦ ਵਿੱਚ ਫਿਲਮਾਂ ਤਿਆਰ ਕੀਤੀਆਂ ਜਾਂਦੀਆਂ ਹਨ।

ਇਨ੍ਹਾਂ ਫ਼ਿਲਮਾਂ ਦੀ ਬਦੌਲਤ ਹੀ ਲੋਕ ਆਪਣਾ ਮਨੋਰੰਜਨ ਕਰਦੇ ਹਨ ਅਤੇ ਨਿੱਤ ਦੀਆਂ ਪ੍ਰੇ-ਸ਼ਾ-ਨੀ-ਆਂ ਤੋਂ ਥੋੜ੍ਹਾ ਜਿਹਾ ਸੁਰਖੁਰੂ ਮਹਿਸੂਸ ਕਰਦੇ ਹਨ। ਪਿੱਛੇ ਜਿਹੇ ਵੈੱਬ ਸੀਰੀਜ਼ ਦਾ ਇਕ ਟਰੈਂਡ ਸ਼ੁਰੂ ਹੋਇਆ ਸੀ ਜਿਸ ਨੇ ਥੋੜ੍ਹੇ ਸਮੇਂ ਵਿਚ ਹੀ ਇਕ ਵੱਡੀ ਪੁਲਾਂਘ ਪੁੱਟੀ।ਇਹਨਾਂ ਵੱਖ ਵੱਖ ਸੀਰੀਜ਼ ਦੇ ਵਿਚ ਕੰਮ ਕਰਨ ਵਾਲੇ ਅਦਾਕਾਰਾ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ।

ਅਜਿਹੇ ਵਿੱਚ ਹੀ ਇੱਕ ਖਾਸ ਐਵਾਰਡ ਦਿਓਰ ਖ਼ਾਨਦਾਨ ਦੇ ਚਿਰਾਗ ਬੌਬੀ ਦਿਓਲ ਦੇ ਹਿੱਸੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੌਬੀ ਦਿਓਲ ਨੂੰ ਸਰਵੋਤਮ ਅਦਾਕਾਰ ਦਾ ਇਹ ਪੁਰਸਕਾਰ ਓ ਟੀ ਟੀ ਸੀਰੀਜ਼ ਲਈ ਪ੍ਰਾਪਤ ਹੋਇਆ ਹੈ‌। ਬੌਬੀ ਦਿਓਲ ਨੇ ਫਿਲਮਾਂ ਦੇ ਨਾਲ ਨਾਲ ਵੈੱਬ ਸੀਰੀਜ਼ ਦੇ ਵਿੱਚ ਵੀ ਕੰਮ ਕੀਤਾ ਹੈ।

ਉਨ੍ਹਾਂ ਵੱਲੋਂ ਆਸ਼ਰਮ ਵੈੱਬ ਸੀਰੀਜ਼ ਦੇ ਵਿਚ ਕੀਤੇ ਗਏ ਕੰਮ ਦੀ ਚਰਚਾ ਪੂਰੇ ਵਿਸ਼ਵ ਦੇ ਵਿਚ ਹੋਈ। ਇਸੇ ਹੀ ਵੈੱਬ ਸੀਰੀਜ਼ ਦੇ ਵਿਚ ਬੌਬੀ ਦਿਓਲ ਵਲੋਂ ਬਾਬਾ ਨਿਰਾਲਾ ਦੀ ਨਿਭਾਈ ਗਈ ਭੂਮਿਕਾ ਦੇ ਕਾਰਨ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬੀਤੀ 20 ਫ਼ਰਵਰੀ ਨੂੰ ਪੰਜਵਾਂ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਐਵਾਰਡਜ਼ ਮੁੰਬਈ ਵਿਖੇ ਆਯੋਜਿਤ ਕੀਤਾ ਗਿਆ।

ਜਿੱਥੋਂ ਸਰਵੋਤਮ ਅਦਾਕਾਰ ਦਾ ਐਵਾਰਡ ਹਾਸਲ ਕਰਨ ਤੋਂ ਬਾਅਦ ਬੌਬੀ ਦਿਓਲ ਨੇ ਆਪਣੀ ਇੱਕ ਫੋਟੋ ਮੰਮੀ ਦੇ ਨਾਲ ਸਾਂਝੀ ਕੀਤੀ। ਐਵਾਰਡ ਮਿਲਣ ‘ਤੇ ਖੁਸ਼ੀ ਆਪਣੀ ਮੰਮੀ ਦੇ ਨਾਲ ਸਾਂਝੇ ਕਰਦੇ ਹੋਏ ਬੌਬੀ ਦਿਓਲ ਫੋਟੋ ਵਿੱਚ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਦੱਸਣਯੋਗ ਹੈ ਕਿ ਆਸ਼ਰਮ ਵੈੱਬ ਸੀਰੀਜ਼ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਇਸ ਲੜੀ ਦੇ ਅਧੀਨ ਆਏ ਹੋਏ ਵੀਡੀਓ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ। ਇਸ ਵਿੱਚ ਬੌਬੀ ਦਿਓਲ ਵੱਲੋਂ ਨਿਭਾਏ ਗਏ ਬਾਬਾ ਨਿਰਾਲਾ ਦੇ ਕਿਰਦਾਰ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।

Leave a Reply

Your email address will not be published.