ਬੀਤੀ ਰਾਤ ਚੱਲੀ ਤੇਜ਼ ਹਨੇਰੀ ਝੱਖੜ, ਭਾਰੀ ਗੜੇਮਾਰੀ ਅਤੇ ਬਾਰਿਸ਼ ਦੇ ਨਾਲ ਥਾਣਾ ਸਮਾਲਸਰ (ਮੋਗਾ) ਅਧੀਨ ਪੈਂਦੇ ਪਿੰਡਾਂ ਵਿਚ ਵੱਡੀ ਪੱਧਰ ’ਤੇ ਦਰਖ਼ਤ ਜੜ੍ਹੋਂ ਉਖਾੜ ਕੇ ਸੁੱਟ ਦਿੱਤੇ। ਬਿਜਲੀ ਦੇ ਖੰਭਿਆਂ ਅਤੇ ਨੀਵੀਆਂ ਹੋਈਆਂ ਤਾਰਾਂ ਨਾਲ ਇਲਾਕੇ ਵਿਚ ਪੂਰੀ ਤਰ੍ਹਾਂ ਬਿਜਲੀ ਸਪਲਾਈ ਠੱਪ ਹੋ ਗਈ।
ਲੋਕਾਂ ਨੂੰ ਗਰਮੀ ਤੋਂ ਤਾਂ ਭਾਵੇਂ ਰਾਹਤ ਮਿਲੀ ਪਰ ਪਿੰਡ ਸੁਖਾਨੰਦ ਅਤੇ ਮੱਲਕੇ ਦੇ ਦੋ ਘਰਾਂ ਵਿਚ ਸੱਥਰ ਵਿਛ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੰਬੀਹਾ ਭਾਈ ਅਤੇ ਸੁਖਾਨੰਦ ਦੇ ਵਿਚਕਾਰ ਸੜਕ ਉਪਰ ਡਿੱਗੇ ਹੋਏ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਰਕੇ ਮੋਟਰਸਾਈਕਲ ਸਵਾਰ ਸੁਖਾਨੰਦ ਨਿਵਾਸੀ ਮਾਂ ਪੁੱਤਰ ਜੋ ਦਵਾਈ ਲੈਣ ਲਈ ਸ਼ਹਿਰ ਜਾ ਰਹੇ ਸਨ,
ਪਰਮਜੀਤ ਕੌਰ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦਾ 16 ਸਾਲਾ ਪੁੱਤਰ ਤੇਜਵਿੰਦਰ ਸਿੰਘ ਜੋ ਮੋਟਰਸਾਈਕਲ ਚਲਾ ਰਿਹਾ ਸੀ ਦੀ ਮੌਕੇ ’ਤੇ ਹੀ ਮੌਤ ਹੋ ਗਈ।ਪਿੰਡ ਸੁਖਾਨੰਦ ਵਿਖੇ ਵਾਪਰੇ ਇਸ ਦਰਦਨਾਕ ਹਾਦਸੇ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਮ੍ਰਿਤਕ ਨੌਜਵਾਨ ਦੇ ਪਿਤਾ ਵੀ ਪਰਿਵਾਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ।
ਦੂਜੀ ਘਟਨਾ ਮੋਟਰਸਾਈਕਲ ਸਵਾਰ ਛਿੰਦਰਪਾਲ ਸਿੰਘ ਪੁੱਤਰ ਮੇਹਰ ਸਿੰਘ ਨਿਵਾਸੀ ਪਿੰਡ ਮੱਲਕੇ ਦੀ ਵੀ ਉਸੇ ਖੰਭੇ ਨਾਲ ਟਕਰਾਉਣ ਕਰਕੇ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ’ਤੇ ਪਿੱਛੇ ਬੈਠੇ ਜਗਤਾਰ ਸਿੰਘ ਪੁੱਤਰ ਮੱਘਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਉਕਤ ਦੋਵੇਂ ਆਪਣੇ ਕਿਸੇ ਰਿਸ਼ਤੇਦਾਰ ਦਾ ਸਸਕਾਰ ਕਰਵਾਉਣ ਉਪਰੰਤ ਪਿੰਡ ਵਾਪਸ ਆ ਰਹੇ ਸਨ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |