ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਆਈ ਬਹੁਤ ਚੰਗੀ ਖ਼ਬਰ-ਹੁਣ ਲੱਗਣਗੀਆਂ ਮੌਜ਼ਾਂ

ਜੇਕਰ ਤੁਹਾਡੇ ਕੋਲ ਵੀ ਰਾਸ਼ਨ ਕਾਰਡ (Ration Card) ਹੈ ਤਾਂ ਸਰਕਾਰ ਦੀ ਖਾਸ ਸਕੀਮ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਤੁਹਾਨੂੰ ਇਸ ਮਹੀਨੇ ਵੀ ਰਾਸ਼ਨ ਮਿਲ ਸਕਦਾ ਹੈ। ਅਸਲ ਵਿਚ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਰਕਾਰ ਨੇ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਐਲਾਨ ਕੀਤਾ ਸੀ। ਇਸੇ ਲੜੀ ‘ਚ ਕਈ ਸੂਬੇ ਆਪਣੇ ਨਾਗਰਿਕਾਂ ਨੂੰ ਮੁਫ਼ਤ ਰਾਸ਼ਨ ਦੇ ਰਹੇ ਹਨ।ਦਿੱਲੀ ਤੇ ਯੂਪੀ ‘ਚ ਤਾਂ ਬਿਨਾਂ ਰਾਸ਼ਨ ਕਾਰਡ ਦੇ ਹੀ ਸਰਕਾਰ ਰਾਸ਼ਨ ਦੇ ਰਹੀ ਹੈ। ਪਰ ਜੇਕਰ ਤੁਹਾਡੇ ਕੋਲ ਹੁਣ ਤਕ ਰਾਸ਼ਨ ਕਾਰਡ ਨਹੀਂ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਤੁਸੀਂ ਘਰ ਬੈਠੇ ਆਪਣੇ ਸਮਾਰਟਪੋਨ ਤੋਂ ਹੀ ਆਨਲਾਈਨ ਰਾਸ਼ਨ ਕਾਰਡ ਲਈ ਅਪਲਾਈ (Apply Online for Ration Card) ਕਰ ਸਕਦੇ ਹੋ। ਇਸ ਦੇ ਲਈ ਸਾਰੇ ਸੂਬਿਆਂ (State) ਨੇ ਆਪਣੇ ਵੱਲੋਂ ਵੈੱਬਸਾਈਟ ਬਣਾਈ ਹੈ। ਤੁਸੀਂ ਜਿਸ ਵੀ ਸਟੇਟ ਦੇ ਰਹਿਣ ਵਾਲੇ ਹੋ, ਉੱਥੋਂ ਦੀ ਵੈੱਬਸਾਈਟ ‘ਤੇ ਜਾਓ ਤੇ ਰਾਸ਼ਨ ਕਾਰਡ ਲਈ ਅਪਲਾਈ ਕਰ ਦਿਉ।


ਇੰਝ ਕਰ ਸਕਦੇ ਹੋ ਆਨਲਾਈਨ ਅਪਲਾਈ
ਰਾਸ਼ਨ ਕਾਰਡ ਬਣਵਾਉਣ ਲਈ ਸਭ ਤੋਂ ਪਹਿਲਾਂ ਆਪਣੇ ਸੂਬੇ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ। ਜੇਕਰ ਤੁਸੀਂ ਯੂਪੀ ਦੇ ਰਹਿਣ ਵਾਲੇ ਹੋ ਤਾਂ ਤੁਸੀਂ https://fcslupigovlin/FoodPortallaspx ਨੂੰ ਅਸੈੱਸ ਕਰ ਕੇ ਫਾਰਮ ਡਾਊਨਲੋਡ ਕਰ ਸਕਦੇ ਹੋ। ਉੱਥੇ ਹੀ ਬਿਹਾਰ ਦੇ ਰਹਿਣ ਵਾਲੇ hindiyojanalin/apply-ration-card-bihar/ ਤੇ ਮਹਾਰਾਸ਼ਟਰ ਦੇ ਬਿਨੈਕਾਰ mahafoodlgovlin ‘ਤੇ ਕਲਿੱਕ ਕਰ ਕੇ ਅਪਲਾਈ ਕਰ ਸਕਦੇ ਹਨ।

ਇਸ ਤੋਂ ਬਾਅਦ Apply Online for Ration Card ਵਾਲੇ ਲਿੰਕ ‘ਤੇ ਕਲਿੱਕ ਕਰੋ।
ਆਈਡੀ ਪਰੂਫ ਦੇ ਤੌਰ ‘ਤੇ ਆਧਾਰ ਕਾਰਡ, ਹੈਲਥ ਕਾਰਡ, ਵੋਟਰ ਆਈਡੀ, ਪਾਸਪੋਰਟ, ਡਰਾਈਵਿੰਗ ਲਾਇਸੈਂਸ ਆਦਿ ਦਿੱਤਾ ਜਾ ਸਕਦਾ ਹੈ।

ਅਪਲਾਈ ਫੀਸ 5 ਤੋਂ ਲੈ ਕੇ 45 ਰੁਪਏ ਤਕ ਹੈ। ਇਸ ਤੋਂ ਬਾਅਦ ਫੀਸ ਜਮ੍ਹਾਂ ਕਰੋ ਤੇ ਐਪਲੀਕੇਸ਼ਨ ਸਬਮਿਟ ਕਰ ਦਿਉ।
ਫੀਲਡ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਤੁਹਾਡਾ ਫਾਰਮ ਸਹੀ ਪਾਇਆ ਗਿਆ ਤਾਂ ਰਾਸ਼ਨ ਕਾਰਡ ਬਣ ਜਾਵੇਗਾ।

ਕੌਣ ਕਰ ਸਕਦੈ ਰਾਸ਼ਨ ਕਾਰਡ ਲਈ ਅਪਲਾਈ – ਉਹ ਵਿਅਕਤੀ ਜਿਹੜਾ ਭਾਰਤ ਦਾ ਨਾਗਰਿਕ ਹੈ, ਰਾਸ਼ਨ ਕਾਰਡ ਲਈ ਅਪਲਾਈ ਕਰ ਸਕਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਨਾਂ ਪੇਰੈਂਟਸ ਦੇ ਰਾਸ਼ਨ ਕਾਰਡ ‘ਚ ਸ਼ਾਮਲ ਕੀਤਾ ਜਾਂਦਾ ਹੈ। ਹਾਲਾਂਕਿ 18 ਸਾਲ ਤੋਂ ਉੱਪਰ ਵਾਲੇ ਆਪਣੇ ਲਈ ਵੱਖਰੇ ਰਾਸ਼ਨ ਕਾਰਡ ਲਈ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਦਸਤਾਵੇਜ਼ਾਂ ਦੀ ਪੈਂਦੀ ਹੈ ਜ਼ਰੂਰਤ – ਰਾਸ਼ਨ ਕਾਰਡ ਬਣਵਾਉਣ ਲਈ ਆਈਡੀ ਪਰੂਫ ਦੇ ਤੌਰ ‘ਤੇ ਆਧਾਰ ਕਾਰਡ, ਪਾਸਪੋਰਟ, ਵੋਟਰ ਆਈਡੀ ਜਾਂ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਕੋਈ ਆਈ ਕਾਰਡ, ਹੈਲਥ ਕਾਰਡ, ਡਰਾਈਵਿੰਗ ਲਾਇਸੈਂਸ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੈਨ ਕਾਰਡ, ਆਮਦਨਕਰ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ, ਪਤੇ ਦੇ ਪ੍ਰਮਾਣ ਦੇ ਤੌਰ ‘ਤੇ ਬਿਜਲੀ ਬਿੱਲ, ਗੈਸ ਕੁਨੈਕਸ਼ਨ ਬੁਕ, ਬੈਂਕ ਸਟੇਟਮੈਂਟ ਜਾਂ ਪਾਸਬੁੱਕ, ਟੈਲੀਫੋਨ ਬਿਲ, ਰੈਂਟਲ ਐਗਰੀਮੈਂਟ ਵਰਗੇ ਦਸਤਾਵੇਜ਼ ਵੀ ਲੱਗਣਗੇ।

Leave a Reply

Your email address will not be published.