ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕੀ ਸੋਮਵਾਰ (7 ਜੂਨ) ਤੋਂ ਲਾਕਡਾਊਨ ਖ਼ਤਮ ਹੋਵੇਗਾ? ਕੀ ਬਾਜ਼ਾਰ ਤੇ ਦਫ਼ਤਰ ਖੁਲ੍ਹਣ ਦੇ ਨਾਲ ਦਿੱਲੀ ਮੈਟਰੋ ਵੀ ਰਫ਼ਤਾਰ ਭਰੇਗੀ? ਇਸ ਨੂੰ ਲੈ ਕੇ ਸਸਪੈਂਸ ਸ਼ਨਿਚਰਵਾਰ ਦੁਪਹਿਰ ਤਕ ਖ਼ਤਮ ਹੋ ਸਕਦਾ ਹੈ।
ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਦੀ ਸ਼ਨਿਚਰਵਾਰ ਦੁਪਹਿਰ 12 ਵਜੇ ਡਿਜੀਟਲ ਪੱਤਰਕਾਰ ਗੱਲਬਾਤ ਹੋਣੀ ਹੈ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸ ‘ਚ ਦਿੱਲੀ ਨੂੰ ਅਨਲਾਕ ਕਰਨ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਸਕਦੇ ਹਨ। ਖ਼ਾਸਤੌਰ ਤੋਂ ਬਾਜ਼ਾਰ ਖੋਲ੍ਹਣ ਤੇ ਦਿੱਲੀ ਮੈਟਰੋ ਦਾ ਪਰਿਚਾਲਨ ਸ਼ੁਰੂ ਕਰਨ ਨੂੰ ਲੈ ਕੇ ਅਹਿਮ ਐਲਾਨ ਕੀਤਾ ਜਾ ਸਕਦਾ ਹੈ।
ਕਿਹਾ ਜਾ ਰਿਹਾ ਹੈ ਕਿ ਕਾਰੋਬਾਰੀਆਂ ਤੇ ਵਪਾਰੀਆਂ ਦੀ ਭਾਰੀ ਮੰਗ ਤੋਂ ਬਾਅਦ ਦਿੱਲੀ ‘ਚ ਸੋਮਵਾਰ ਤੋਂ ਸਖ਼ਤ ਨਿਯਮਾਂ ਨਾਲ ਬਾਜ਼ਾਰ ਖੋਲ੍ਹਣ ਤੇ ਮੈਟਰੋ ਸ਼ੁਰੂ ਕੀਤੇ ਜਾਣ ਦੀ ਇਜਾਜ਼ਤ ਮਿਲ ਸਕਦੀ ਹੈ। ਦਿੱਲੀ ਸਰਕਾਰ ਇਸ ਬਾਰੇ ‘ਚ ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਕੋਲ ਪ੍ਰਸਤਾਵ ਭੇਜੇਗੀ।
ਸੂਤਰਾਂ ਮੁਤਾਬਿਕ, ਸੋਮਵਾਰ ਤੋਂ ਅਨਲਾਕ ਦੀ ਪ੍ਰਕਿਰਿਆ ਦੇ ਦੂਜੇ ਪੜਾਅ ਲਈ ਸ਼ਨਿਚਰਵਾਰ ਜਾਂ ਐਤਵਾਰ ਨੂੰ ਡੀਡੀਐੱਮਏ ਦੀ ਬੈਠਕ ਤੋਂ ਬਾਅਦ ਦਿੱਲੀ ਸਰਕਾਰ ਇਸ ਬਾਰੇ ‘ਚ ਐਲਾਨ ਕਰ ਸਕਦੀ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |