ਕਿਸਾਨ ਨਿਧੀ ਯੋਜਨਾਂ ਵਾਲੇ 30 ਜੂਨ ਤੋਂ ਪਹਿਲਾਂ ਕਰ ਲਵੋ ਇਹ ਕੰਮ ਨਹੀਂ ਤਾਂ ਲੱਗੇਗਾ 3 ਫੀਸਦੀ ਜੁਰਮਾਨਾਂ

ਜੇਕਰ ਤੁਸੀਂ ਕਿਸਾਨ ਹੋ ਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਂਦੇ ਹੋਏ ਜੇਕਰ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦਾ ਵੀ ਲਾਭ ਲੈ ਰਹੇ ਹੋ ਤਾਂ ਤੁਰੰਤ ਆਪਣਾ ਕਰਜ਼ ਚੁਕਾ ਕੇ ਵਿਆਜ ਦਰਾਂ ਦੇ ਭੁਗਤਾਨ ਤੋਂ ਬਚ ਸਕਦੇ ਹੋ। ਅਸਲ ਵਿਚ ਆਤਮਨਿਰਭਰ ਭਾਰਤ ਯੋਜਨਾ (Atmanirbhar Bharat Yojana) ਤਹਿਤ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਲਾਭ ਲੈਣ ਵਾਲੇ ਕਿਸਾਨਾਂ ਦਾ ਕਿਸਾਨ ਕ੍ਰੈਡਿਟ ਕਾਰਡ (KCC) ਵੀ ਬਣਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਇਸ KCC ‘ਤੇ ਆਸਾਨ ਤੇ ਸਸਤਾ Loan ਮਿਲਦਾ ਹੈ। ਕੇਂਦਰ ਸਰਕਾਰ ਨੇ ਬੀਤੇ ਸਾਲ ਹੀ ਨਿਰੇਦਸ਼ ਦਿੱਤਾ ਸੀ ਕਿ ਕਿਸਾਨ ਸਨਮਾਨ ਨਿਧੀ ਦਾ ਲਾਭ ਲੈਣ ਵਾਲੇ ਸਾਰੇ ਕਿਸਾਨਾਂ ਨੂੰ KCC ਦਾ ਵੀ ਲਾਭ ਦਿੱਤਾ ਜਾਵੇ। ਇਸ ਦਾ ਵਿਸ਼ੇਸ਼ ਲਾਭ ਇਹ ਹੈ ਕਿ ਕਿਸਾਨ ਕ੍ਰੈਡਿਟ ਕਾਰਡ ‘ਤੇ ਮਿਲਿਆ Loan ਉਦੋਂ ਤਕ ਸਸਤਾ ਰਹੇਗਾ ਜਦੋਂ ਤਕ KCC Loan ਦੀਆਂ ਸ਼ਰਤੀਆਂ ਦੀ ਪਾਲਣਾ ਕੀਤੀ ਜਾਂਦੀ ਰਹੇਗੀ। ਜੇਕਰ ਅਜਿਹਾ ਨਹੀਂ ਕੀਤਾ ਤਾਂ ਜ਼ਿਆਦਾ ਵਿਆਜ ਦਾ ਭੁਗਤਾਨ ਕਰਨਾ ਪੈ ਸਕਦਾ ਹੈ।


ਕਿਸਾਨ ਕ੍ਰੈਡਿਟ ਕਾਰਡ ‘ਤੇ ਖੇਤੀ ਸਬੰਧੀ ਕਰਜ਼ – ਜੇਕਰ ਤੁਸੀਂ ਵੀ ਕਿਸਾਨ ਕ੍ਰੈਡਿਟ ਕਾਰਡ ਤਹਿਤ ਕਰਜ਼ ਲਿਆ ਹੈ ਤਾਂ ਉਸ ਨੂੰ ਜਮ੍ਹਾਂ ਕਰਨ ਲਈ ਤੁਹਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ ਕਿਉਂਕਿ 30 ਜੂਨ ਤਕ ਇਸ ਨੂੰ ਜਮ੍ਹਾਂ ਕਰਨਾ ਪਵੇਗਾ। ਕਿਸਾਨ ਕ੍ਰੈਡਿਟ ਕਾਰਡ ‘ਤੇ ਲਏ ਗਏ ਕਰਜ਼ ਦਾ ਜੇਕਰ ਸਮੇਂ ਸਿਰ ਭੁਗਤਾਨ ਕਰ ਦਿੱਤਾ ਜਾਂਦਾ ਹੈ ਤਾਂ ਕਿਸਾਨ ਭਰਾਵਾਂ ਨੇ ਸਿਰਫ਼ 3 ਫ਼ੀਸਦ ਵਿਆਜ ਹੀ ਦੇਣਾ ਹੁੰਦਾ ਹੈ ਤੇ ਜੇਕਰ ਕਿਸਾਨ ਭਰਾਵਾਂ ਨੇ ਇਸ ਵਾਰ ਇਹ ਕਰਜ਼ 30 ਜੂਨ ਤੋਂ ਬਾਅਦ ਚੁਕਾਇਆ ਤਾਂ 7 ਫ਼ੀਸਦ ਵਿਆਜ ਦਾ ਭੁਗਤਾਨ ਕਰਨਾ ਪੈ ਸਕਦਾ ਹੈ।


ਸਰਕਰਾ ਦੋ ਵਾਰ ਵਧਾ ਚੁੱਕੀ ਹੈ ਭੁਗਤਾਨ ਦੀ ਤਰੀਕ – ਕਾਬਿਲੇਗ਼ੌਰ ਹੈ ਕਿ ਕੋਰੋਨਾ ਇਨਫੈਕਸ਼ਨ ਕਾਰਨ ਲਗਾਏ ਗਏ ਲਾਕਡਾਊਨ ਕਾਰਨ ਆਰਥਿਕ ਗਤੀਵਿਧੀਆਂ ਕਾਫੀ ਪ੍ਰਭਾਵਿਤ ਹੋਈਆਂ ਹਨ। ਅਜਿਹੇ ਵਿਚ ਕਿਸਾਨਾਂ ਦੀ ਆਰਥਿਕ ਸਥਿਤੀ ਕਾਫੀ ਪ੍ਰਭਾਵਿਤ ਹੋਈ ਹੈ ਤੇ ਸਰਕਾਰ ਨੇ ਕਿਸਾਨ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨ ਕ੍ਰੈਡਿਟ ਕਾਰਡ ‘ਤੇ Loan ਦੀ ਰਕਮ ਜਮ੍ਹਾਂ ਕਰਨ ਦੀ ਤਰੀਕ ਦੋ ਵਾਰ ਵਧਾਈ ਸੀ। ਇਸ ਨੂੰ ਤੈਅਸ਼ੁਦਾ ਤਰੀਕ 31 ਮਾਰਚ 2020 ਤੋਂ ਵਧਾ ਕੇ 31 ਮਈ 2020 ਕਰ ਦਿੱਤਾ ਸੀ, ਪਰ ਫਿਰ ਬਾਅਦ ਵਿਚ ਉਸ ਨੂੰ 31 ਅਗਸਤ 2020 ਕਰ ਦਿੱਤਾ ਗਿਆ। ਇਸ ਸਾਲ 2021 ‘ਚ ਵੀ ਸਰਕਾਰ ਨੇ 3 ਮਹੀਨੇ ਦੀ ਮੁਹਲਤ ਦਿੱਤੀ ਹੈ। 30 ਜੂਨ ਤਕ Loan ਦੀ ਰਕਮ ਸਭ ਨੂੰ ਜਮ੍ਹਾਂ ਕਰਵਾਉਣੀ ਪਵੇਗੀ।

ਕਿਸਾਨਾਂ ਨੂੰ ਮਿਲਦਾ ਹੈ 3 ਲੱਖ – ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਜ਼ਰੀਏ ਤਿੰਨ ਲੱਖ ਰੁਪਏ ਤਕ ਦਾ ਕਰਜ਼ ਮਿਲਦਾ ਹੈ। ਕਾਬਿਲੇਗ਼ੌਰ ਹੈ ਕਿ Loan ‘ਤੇ ਵਿਆਜ 9 ਫ਼ੀਸਦ ਹੈ ਪਰ KCC ‘ਤੇ ਸਰਕਾਰ 2 ਫ਼ੀਸਦ ਸਬਸਿਡੀ ਦਿੰਦੀ ਹੈ। ਇਸ ਤਰ੍ਹਾਂ KCC ‘ਤੇ ਕਿਸਾਨ ਨੂੰ 7 ਫ਼ੀਸਦ ਵਿਆਜ ‘ਤੇ ਕਰਜ਼ ਮਿਲਦਾ ਹੈ। ਨਾਲ ਹੀ ਕਿਸਾਨਾਂ ਨੂੰ ਇਹ ਲਾਭ ਵੀ ਮਿਲਦਾ ਹੈ ਕਿ ਕਿਸਾਨ ਜੇਕਰ ਸਮੇਂ ਤੋਂ ਪਹਿਲਾਂ Loan ਚੁਕਾ ਦਿੰਦੇ ਹਨ ਤਾਂ ਕਿਸਾਨਾਂ ਨੇ ਸਿਰਫ਼ 4 ਫ਼ੀਸਦ ਵਿਆਜ ਹੀ ਦੇਣਾ ਹੁੰਦਾ ਹੈ। ਸਮੇਂ ਸਿਰ ਕਰਜ਼ ਜਮ੍ਹਾਂ ਕਰਨ ‘ਤੇ 3 ਫ਼ੀਸਦ ਤਕ ਛੋਟ ਮਿਲਦੀ ਹੈ।

Leave a Reply

Your email address will not be published. Required fields are marked *