ਏਥੇ ਸਰਕਾਰ ਨੇ ਏਨੇ ਸਮੇਂ ਲਈ ਵਧਾਇਆ ਲੌਕਡਾਊਨ,ਇਹ ਦੁਕਾਨਾਂ ਖੁੱਲਣਗੀਆਂ ਤੇ ਇਹ ਰਹਿਣਗੀਆਂ ਬੰਦ-ਦੇਖੋ ਪੂਰੀ ਖ਼ਬਰ

ਹਰਿਆਣਾ ਸਰਕਾਰ ਨੇ ਐਤਵਾਰ ਨੂੰ ਲੌਕਡਾਊਨ ਦੀ ਮਿਆਦ 14 ਜੂਨ ਤੱਕ ਵਧਾ ਦਿੱਤੀ ਹੈ।ਇਸ ਦੇ ਨਾਲ ਹੀ ਕੁੱਝ ਪਾਬੰਦੀਆਂ ਵਿੱਚ ਢਿੱਲ ਦਾ ਐਲਾਨ ਵੀ ਕੀਤਾ ਗਿਆ ਹੈ।ਇਸ ਦੇ ਨਾਲ ਹੀ ਉਤਰਾਖੰਡ ਨੇ ਵੀ ਲੌਕਡਾਊਨ ਦੀ ਮਿਆਦ ਵਧਾ ਕੇ 15 ਜੂਨ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਵੱਲੋਂ ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦੋ ਹਿੱਸਿਆਂ ਵਿਚ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਦੁਕਾਨਾਂ ਨੂੰ ਖੋਲ੍ਹਣ ਲਈ ਔਡ ਈਵਨ ਫਾਰਮੂਲਾ ਜਾਰੀ ਰਹੇਗਾ।

ਸ਼ਾਪਿੰਗ ਮਾਲ ਨੂੰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤਕ ਖੁੱਲ੍ਹਣ ਦੀ ਆਗਿਆ ਹੈ। ਰੈਸਟੋਰੈਂਟਾਂ ਅਤੇ ਬਾਰ (ਹੋਟਲ ਅਤੇ ਮਾਲ ਸਮੇਤ ) ਨੂੰ 50 ਫ਼ੀਸਦ ਬੈਠਣ ਦੀ ਸਮਰੱਥਾ ਦੇ ਨਾਲ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੈ ਪਰ ਸਮਾਜਕ ਦੂਰੀਆਂ ਦੇ ਨਾਲ।

ਮੰਦਿਰਾਂ ਅਤੇ ਪ੍ਰਾਰਥਨਾ ਘਰਾਂ ਵਿਚ ਇਕੋਂ ਸਮੇਂ 21 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਧੀ ਰਹੇਗੀ। ਵਿਆਹ ਅਤੇ ਸਸਕਾਰ ਮੌਕੇ ਸਿਰਫ਼ 21 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਧੀ ਹੈ। ਹੋਰ ਸਮਾਗਮਾਂ ਵਿੱਚ 50 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ ਅਤੇ 50 ਤੋਂ ਵੱਧ ਦੇ ਇਕੱਠ ਲਈ ਪ੍ਰਸ਼ਾਸਨ ਤੋਂ ਆਗਿਆ ਲਾਜ਼ਮੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *