ਸਰਕਾਰ ਦੀ ਡਾਇਰੈਕਟ ਬੈਨੀਫਿਟ ਟਰਾਂਸਫਰ (DBT) ਯੋਜਨਾ ਤਹਿਤ ਹਰੇਕ ਸਿਲੰਡਰ ‘ਤੇ ਸਬਸਿਡੀ ਦੀ ਰਕਮ ਸਿੱਧੇ ਖਪਤਕਾਰ ਦੇ ਬੈਂਕ ਖਾਤੇ ‘ਚ ਜਮ੍ਹਾਂ ਕੀਤੀ ਜਾਂਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਆਧਾਰ ਨੂੰ ਐੱਲਪੀਜੀ ਕੁਨੈਕਸ਼ਨ ਨਾਲ ਜੋੜਨਾ ਚਾਹੁੰਦੇ ਹੋ ਤਾਂ ਇਹ ਸੰਭਵ ਹੈ ਕਿਉਂਕਿ ਐੱਲਪੀਜੀ ਸਬਸਿਡੀ ਦਾ ਲਾਭ ਲੈਣ ਲਈ ਆਧਾਰ ਨੂੰ ਐੱਲਪੀਜੀ ਕੁਨੈਕਸ਼ਨ ਨਾਲ ਜੋੜਨਾ ਜ਼ਰੂਰੀ ਹੈ। ਅਜਿਹੇ ਵਿਚ ਕਈ ਤਰੀਕੇ ਹਨ ਜਿਨ੍ਹਾਂ ਰਾਹੀਂ ਦੋਵਾਂ ਨੂੰ ਜੋੜਿਆ ਜਾ ਸਕਦਾ ਹੈ। ਕੋਈ ਵੀ ਇਸ ਨੂੰ ਵੈੱਬਸਾਈਟ, ਡਿਸਟ੍ਰੀਬਿਊਟਰ ਜ਼ਰੀਏ ਕਾਲ ਕਰ ਕੇ, IVRS ਰਾਹੀਂ ਜਾਂ ਇੱਥੋਂ ਤਕ ਕਿ SMS ਭੇਜ ਕੇ ਵੀ ਅਜਿਹਾ ਸੰਭਵ ਹੈ।
ਆਧਾਰ ਨੂੰ LPG connection ਨਾਲ ਆਨਲਾਈਨ ਕਿਵੇਂ ਕਰੀਏ ਲਿੰਕ, ਜਾਣੋ
ਵੈੱਬਸਾਈਟ rasf.uidai.gov.in/seeding/User/ResidentSelfSeedingspds.aspx ‘ਤੇ ਜਾਓ ਤੇ ਜ਼ਰੂਰੀ ਜਾਣਕਾਰੀ ਭਰੋ।
ਐੱਲਪੀਜੀ ਤਹਿਤ ‘ਲਾਭ ਪ੍ਰਕਾਰ’ ਦੀ ਚੋਣ ਕਰੋ ਤੇ ਫਿਰ ਐੱਲਪੀਜੀ ਕੁਨੈਕਸ਼ਨ ਅਨੁਸਾਰ ਯੋਜਨਾ ਦੇ ਨਾਂ ਦਾ ਜ਼ਿਕਰ ਕਰੋ, ਜਿਵੇਂ ਭਾਰਤ ਗੈਸ ਕੁਨੈਕਸ਼ਨ ਲਈ ‘BPCL’ ਤੇ ਇੰਡੇਨ ਗੈਸ ਕੁਨੈਕਸ਼ਨ ਲਈ ‘IOCL’।
ਡਰਾਪ-ਡਾਊਨ ਲਿਸਟ ਤੋਂ ‘ਡਿਸਟ੍ਰੀਬਿਊਟਰ’ ਚੁਣੋ ਤੇ ਐੱਲਪੀਜੀ ਖਪਤਕਾਰ ਨੰਬਰ ਦਰਜ ਕਰੋ।
ਮੋਬਾਈਲ ਨੰਬਰ, ਈ-ਮੇਲ ਪਤਾ ਤੇ ਆਧਾਰ ਨੰਬਰ ਦਰਜ ਕਰੋ ਤੇ ‘ਸਬਮਿਟ’ ਬਟਨ ‘ਤੇ ਕਲਿੱਕ ਕਰੋ।
ਰਜਿਸਟਰਡ ਮੋਬਾਈਲ ਨੰਬਰ ਤੇ ਈ-ਮੇਲ ਆਈਡੀ ‘ਤੇ ਇਕ ਓਟੀਪੀ ਮਿਲੇਗਾ। ਇਸ ਨੂੰ ਅੱਗੇ ਤੋਰਨ ਲਈ ਓਟੀਪੀ ਦਰਜ ਕਰੋ।
ਰਜਿਸਟ੍ਰੇਸ਼ਨ ਤੋਂ ਬਾਅਦ ਡਿਟੇਲ ਸਬੰਧੀ ਅਧਿਕਾਰੀ ਵੱਲੋਂ ਵੈਰੀਫਾਈ ਕੀਤਾ ਜਾਵੇਗਾ ਤੇ ਨੋਟੀਫਿਕੇਸ਼ਨ ਰਜਿਸਟਰਡ ਮੋਬਾਈਲ ਨੰਬਰ ਦੇ ਨਾਲ-ਨਾਲ ਈ-ਮੇਲ ਆਈਡੀ ‘ਤੇ ਵੀ ਭੇਜਿਆ ਜਾਵੇਗਾ।
SMS : LPG ਸੇਵਾ ਦੇਣ ਵਾਲੇ ਨੂੰ SMS ਭੇਜ ਕੇ ਆਧਾਰ ਨੂੰ LPG ਕੁਨੈਕਸ਼ਨ ਨਾਲ ਜੋੜਿਆ ਜਾ ਸਕਦਾ ਹੈ। LPG ਡਿਸਟ੍ਰੀਬਿਊਟਰ ਦੇ ਨਾਲ ਮੋਬਾਈਲ ਨੰਬਰ ਰਜਿਸਟਰਡ ਕਰੋ ਤੇ ਫਿਰ ਰਜਿਸਟਰਡ ਮੋਬਾਈਲ ਨੰਬਰ ਤੋਂ ਇਕ ਐੱਸਐੱਮਐੱਸ ਭੇਜੋ। ਨੰਬਰ ਡਿਸਟ੍ਰੀਬਿਊਟਰ ਦੀ ਵੈੱਬਸਾਈਟ ਤੋਂ ਲਿਆ ਜਾ ਸਕਦਾ ਹੈ।