ਝੋਨਾ ਲਾਉਣ ਤੋਂ ਪਹਿਲਾਂ ਕਿਸਾਨਾਂ ਲਈ ਆਈ ਚੰਗੀ ਖ਼ਬਰ

ਦੱਖਣ-ਪੱਛਮੀ ਮੌਨਸੂਨ ਦੇ ਤਾਜ਼ਾ ਰੁਖ਼ ਤੇ ਦੇਸ਼ ਵਿਆਪੀ ਚੰਗੀ ਤੇ ਵਿਆਪਕ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਚਾਲੂ ਸਾਉਣੀ ਸੀਜ਼ਨ ‘ਚ ਚੰਗੀ ਖੇਤੀ ਦਾ ਅਨੁਮਾਨ ਹੈ। ਇਸ ਨੂੰ ਦੇਖਦੇ ਹੋਏ ਖੇਤੀ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਚਾਲੂ ਸੀਜ਼ਨ ਦੀਆਂ ਫ਼ਸਲਾਂ ਲਈ ਵਿਗਿਆਨਕ ਸਲਾਹ ਭੇਜੀ ਹੈ। ਇਸ ਵਿਚ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਦੇ ਤਰੀਕੇ ਵੀ ਸੁਝਾਏ ਗਏ ਹਨ।

ਕੇਰਲ ਤੱਟ ‘ਤੇ ਦੇਰ ਨਾਲ ਪੁੱਜਣ ਦੇ ਬਾਵਜੂਦ ਮੌਨਸੂਨੀ ਬੱਦਲਾਂ ਨੇ ਰਫ਼ਤਾਰ ਫੜ ਲਈ ਹੈ। ਦੱਖਣੀ ਸੂਬਿਆਂ ਦੇ ਨਾਲ ਮਹਾਰਾਸ਼ਟਰ ਹੁੰਦੇ ਹੋਏ ਮੌਨਸੂਨ ਉੱਤਰ ਪੂਰਬੀ ਸੂਬਿਆਂ ‘ਚ ਫੈਲ ਚੁੱਕਾ ਹੈ। ਇਹ ਅਗਲੇ ਤਿੰਨ ਚਾਰ ਦਿਨਾਂ ‘ਚ ਸਮੁੱਚੇ ਪੂਰਬੀ ਸੂਬਿਆਂ ਤੇ ਬੰਗਾਲ ਦੀ ਖਾੜੀ ਨਾਲ ਲੱਗਦੇ ਇਲਾਕਿਆਂ ‘ਚ ਸਰਗਰਮ ਹੋ ਜਾਵੇਗਾ। ਉੱਤਰੀ ਖੇਤਰ ‘ਚ ਵੀ ਇਸ ਦੇ ਸਮੇਂ ਸਿਰ ਪੁੱਜਣ ਦੀ ਸੰਭਾਵਨਾ ਹੈ।

ਚਾਲੂ ਮੌਨਸੂਨ ਸੀਜ਼ਨ ਦੀ ਬਾਰਿਸ਼ ‘ਤੇ ਦੇਸ਼ ਦੇ ਅਰਥਚਾਰੇ ਦਾ ਬਹੁਤ ਵੱਡਾ ਦਾਰੋਮਦਾਰ ਹੈ। ਇਸੇ ਦੇ ਮੱਦੇਨਜ਼ਰ ਚਾਲੂ ਫ਼ਸਲ ਸਾਲ 2021-22 ਦੌਰਾਨ ਕੁੱਲ 30.73 ਕਰੋੜ ਟਨ ਤੋਂ ਜ਼ਿਆਦਾ ਖ਼ੁਰਾਕਾਂ ਦੀ ਪੈਦਾਵਾਰ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।

ਇਸ ਵਿਚ 15.1 ਕਰੋੜ ਟਨ ਅਨਾਜ ਇਕੱਲੇ ਇਕ ਜੂਨ ਤੋਂ ਸ਼ੁਰੂ ਹੋਏ ਸਾਊਣੀ ਸੀਜ਼ਨ ‘ਚ ਉਤਪਾਦਨ ਕਰਨ ਦਾ ਟੀਚਾ ਹੈ। ਜਦਕਿ ਆਉਂਦੇ ਹਾੜ੍ਹੀ ਸੀਜ਼ਨ ‘ਚ ਪੈਦਾਵਾਰ ਦਾ ਟੀਚਾ 15.59 ਕਰੋੜ ਟਨ ਨਿਰਧਾਰਤ ਕੀਤਾ ਗਿਆ ਹੈ। ਉਤਪਾਦਨ ਦਾ ਇਹ ਟੀਚਾ ਪਿਛਲੇ ਫ਼ਲੀ ਸਾਲ ਦੇ ਮੁਕਾਬਲੇ ਜ਼ਿਆਦਾ ਹੈ।

ਖੇਤੀ ਮੰਤਰਾਲੇ ਨੇ ਮੌਸਮ ਵਿਭਾਗ ਦੇ ਅਨੁਮਾਨ ਨੂੰ ਦੇਖਦੇ ਹੋਏ ਇਸ ਟੀਚੇ ਨੂੰ ਹਾਸਲ ਕਰਨ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਇਸ ਲਈ ਸਾਰੇ ਸੂਬਿਆਂ ਨੂੰ ਵਿਗਿਆਨਕ ਐਡਵਾਈਜ਼ਰੀ (ਸਲਾਹ) ਭੇਜੀ ਹੈ। ਇਸ ਵਿਚ ਸੂੂਬਾਵਾਰ ਵਿਸਥਾਰ ਨਾਲ ਵੇਰਵਾ ਦਿੱਤਾ ਗਿਆ ਹੈ। ਫ਼ਸਲਾਂ ਦੀ ਪੈਦਾਵਾਰ ਦੇ ਨਾਲ ਬਾਗ਼ਬਾਨੀ ਫ਼ਸਲਾਂ ਦੀ ਖੇਤੀ, ਡੇਅਰੀ, ਪਸ਼ੂ-ਪਾਲਣ, ਪੋਲਟਰੀ ਤੇ ਮੱਛੀ ਪਾਲਣ ਨੂੰ ਲੈ ਕੇ ਵੀ ਸਲਾਹ ਦਿੱਤੀ ਗਈ ਹੈ।

Leave a Reply

Your email address will not be published.