ਹੁਣੇ ਹੁਣੇ ਪੰਜਾਬ ਚ’ ਏਥੇ ਨਹਿਰ ਚ’ ਡੁੱਬਿਆ ਪੂਰਾ ਪਰਿਵਾਰ-ਫ਼ਿਰ ਜੋ ਹੋਇਆ ਦੇਖ ਕੇ ਉੱਡੇ ਸਭ ਦੇ ਹੋਸ਼

ਸਿੱਧਵਾਂ ਬੇਟ ਦੇ ਨਜ਼ਦੀਕ ਨਹਿਰ ਦੇ ਪਾਣੀ ‘ਚ ਇਕ ਪਰਿਵਾਰ ਅਚਾਨਕ ਵਹਿ ਗਿਆ। ਮੌਕੇ ‘ਤੇ ਲੋਕਾਂ ਨੇ ਨਹਿਰ ਵਿੱਚ ਛਾਲਾਂ ਮਾਰ ਕੇ ਮਾਂ ਅਤੇ ਪੁੱਤ ਨੂੰ ਤਾਂ ਬਚਾ ਲਿਆ ਪਰ ਬੱਚੇ ਦਾ ਪਿਤਾ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ‘ਚ ਹੀ ਰੁੜ੍ਹ ਗਿਆ, ਜਿਸ ਦੀ ਮੌਤ ਹੋ ਗਈ।

ਥਾਣਾ ਸਿੱਧਵਾਂ ਬੇਟ ਦੇ ਏ. ਐਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਸਿੱਧਵਾਂ ਬੇਟ ਮੰਡੀ ਦੇ ਨਜ਼ਦੀਕ ਝੁੱਗੀਆਂ ਵਿਚ ਰਹਿਣ ਵਾਲਾ ਪਰਿਵਾਰ ਆਪਣੀ ਗੱਡੀ ਟਾਟਾ ਟਰੈਵਲ ਨੂੰ ਨਹਿਰ ‘ਤੇ ਧੋਣ ਲਈ ਆਇਆ ਸੀ।

ਪਰਿਵਾਰ ਦਾ ਮੁਖੀ ਸੰਨੀ (35) ਉਸ ਦੀ ਪਤਨੀ ਨਾਰੰਗੀ ਅਤੇ 9 ਸਾਲ ਦਾ ਪੁੱਤਰ ਅਜੈ ਕੁਮਾਰ ਨਹਿਰ ਕਿਨਾਰੇ ਗੱਡੀ ਨੂੰ ਧੋ ਰਹੇ ਸਨ। ਅਚਾਨਕ ਤਿੰਨੋਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਆਸ-ਪਾਸ ਦੇ ਲੋਕਾਂ ਨੇ ਜਦੋਂ ਉਨ੍ਹਾਂ ਨੂੰ ਨਹਿਰ ਦੇ ਵਿੱਚ ਡੁੱਬਦੇ ਹੋਏ ਦੇਖਿਆ ਤਾਂ ਨਹਿਰ ਵਿੱਚ ਛਾਲਾਂ ਲਗਾ ਦਿੱਤੀਆਂ।

ਲੋਕਾਂ ਨੇ ਨਾਰੰਗੀ ਅਤੇ ਉਸ ਦੇ 9 ਸਾਲ ਦੇ ਬੱਚੇ ਨੂੰ ਤਾਂ ਬਚਾ ਲਿਆ ਪਰ ਸੰਨੀ ਤੇਜ਼ ਪਾਣੀ ਦੇ ਵਹਾਅ ਵਿੱਚ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਕੋਈ ਵੀ ਪੁਲਸ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *