ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਏਥੇ 5 ਦਿਨਾਂ ਦਾ ਅਲਰਟ ਜਾਰੀ-ਹੋਜੋ ਸਾਵਧਾਨ

ਮੁੰਬਈ ‘ਚ ਮੌਨਸੂਨ ਨੇ ਜ਼ੋਰਦਾਰ ਦਸਤਕ ਦੇ ਦਿੱਤੀ ਹੈ। ਬੁੱਧਵਾਰ ਸਵੇਰੇ ਸ਼ੁਰੂ ਹੋਈ ਤੇਜ਼ ਬਾਰਿਸ਼ ਕਾਰਨ ਮਹਾਨਗਰ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਸਥਾਨਕ ਤੇ ਬਾਹਰੋਂ ਆਉਣ ਵਾਲੀਆਂ ਟ੍ਰੇਨਾਂ ‘ਤੇ ਅਸਰ ਪਿਆ ਹੈ। ਬੱਸਾਂ ਦਾ ਰੂਟ ਵੀ ਬਦਲਣਾ ਪਿਆ ਹੈ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤਕ ਤੇਜ਼ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੰਬਈ ਨਗਰਪਾਲਿਕਾ ਦੇ ਆਫਤ ਪ੍ਰਬੰਧਨ ਕੰਟਰੋਲ ਰੂਮ ‘ਚ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਮੁੰਬਈ ‘ਚ ਬੁੱਧਵਾਰ ਸਵੇਰ ਤੋਂ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਸੀ। ਉਪ-ਨਗਰਾਂ ‘ਚ ਬਾਰਿਸ਼ ਦੀ ਰਫ਼ਤਾਰ ਜ਼ਿਆਦਾ ਤੇਜ਼ ਰਹੀ। ਮੁੰਬਈ ਮਹਾਨਗਰਪਾਲਿਕਾ (ਬੀਐੱਮਸੀ) ਦੇ ਕਮਿਸ਼ਨਰ ਇਕਬਾਲ ਸਿੰਘ ਚਹਿਲ ਮੁਤਾਬਕ ਸਾਇਨ ਅਤੇ ਚੂਨਾਭੱਟੀ ਇਲਾਕੇ ‘ਚ ਸਵੇਰੇ ਨੌਂ ਤੋਂ 10 ਵਜੇ ਵਿਚਾਲੇ ਸਿਰਫ ਇਕ ਘੰਟੇ ‘ਚ 60 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋਈ। ਮੌਸਮ ਵਿਭਾਗ ਦੇ ਸਾਂਤਾਕਰੂਜ਼ ਕੇਂਦਰ ਨੇ ਖ਼ਬਰ ਲਿਖੇ ਜਾਣ ਤਕ ਲਗਪਗ 165 ਮਿਲੀਮੀਟਰ ਅਤੇ ਕੁਲਾਬਾ ਕੇਂਦਰ ਨੇ ਲਗਪਗ 12 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਹੈ। ਕਈ ਥਾਵਾਂ ‘ਤੇ ਪਾਣੀ ਭਰਨ ਨਾਲ ਈਸਟਰਨ ਅਤੇ ਵੈਸਟਰਨ ਹਾਈਵੇ ‘ਤੇ ਲੰਬਾ ਜਾਮ ਲੱਗ ਗਿਆ।

ਅੰਧੇਰੀ, ਮਿਲਨ, ਖਾਰ ਅਤੇ ਮਾਲਾਡ ਸਬ-ਵੇ ‘ਤੇ ਆਵਾਜਾਈ ਬੰਦ ਕਰਨੀ ਪਈ। ਮਹਾਨਗਰ ਦੇ ਵਿਚਕਾਰ ਵਹਿਣ ਵਾਲੀ ਮੀਠੀ ਨਦੀ ਦਾ ਪਾਣੀ ਕੁਰਲਾ ਉਪ ਨਗਰ ਦੀਆਂ ਕਈ ਬਸਤੀਆਂ ‘ਚ ਭਰ ਗਿਆ। ਰੇਲਵੇ ਟ੍ਰੈਕ ‘ਤੇ ਪਾਣੀ ਭਰਨ ਨਾਲ ਕੁਰਲਾ ਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਲ ਵਿਚਾਲੇ ਕੁਝ ਸਮੇਂ ਤਕ ਟ੍ਰੇਨਾਂ ਰੁਕੀਆਂ ਰਹੀਆਂ। ਬਾਹਰੋਂ ਆਉਣ ਵਾਲੀਆਂ ਲੰਬੀ ਦੂਰੀ ਦੀਆਂ ਕੁਝ ਟ੍ਰੇਨਾਂ ਨੂੰ ਠਾਣੇ ‘ਚ ਹੀ ਰੋਕਣਾ ਪਿਆ। ਇਸ ਕਾਰਨ ਆਪਣੀ ਮੰਜ਼ਿਲ ਤਕ ਪੁੱਜਣ ਲਈ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਪਹਿਲੀ ਬਾਰਿਸ਼ ‘ਚ ਮੁੰਬਈ ਦੀ ਅਜਿਹੀ ਹਾਲਤ ਹੋਣ ‘ਤੇ ਬੀਐੱਮਸੀ ‘ਚ ਸਾਲਾਂ ਤੋਂ ਸ਼ਾਸਨ ਕਰਦੀ ਆ ਰਹੀ ਸ਼ਿਵਸੈਨਾ ਬਚਾਅ ਕਰਦੀ ਹੋਈ ਨਜ਼ਰ ਆਈ। ਬੀਐੱਮਸੀ ਕਮਿਸ਼ਨਰ ਇਕਬਾਲ ਸਿੰਘ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮੁੰਬਈ ‘ਚ ਕੁਝ ਹੀ ਘੰਟਿਆਂ ‘ਚ 160 ਮਿਲੀਮੀਟਰ ਤੋਂ ਜ਼ਿਆਦਾ ਬਾਰਿਸ਼ ਹੋਈ। ਇਸ ਕਾਰਨ ਕੁਝ ਥਾਵਾਂ ‘ਤੇ ਪਾਣੀ ਭਰ ਗਿਆ। ਹੇਠਲੇ ਇਲਾਕਿਆਂ ਤੋਂ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਸਥਾਈ ਉਪਾਅ ਜੂਨ ਦੇ ਅਖੀਰ ਤਕ ਪੂਰੇ ਹੋ ਜਾਣਗੇ।

ਇਸ ਤੋਂ ਬਾਅਦ ਅਜਿਹੀ ਸਮੱਸਿਆ ਨਹੀਂ ਆਵੇਗੀ। ਦੂਜੇ ਪਾਸੇ ਮੁੰਬਈ ਦੀ ਮੇਅਰ ਕਿਸ਼ੋਰੀ ਪੇਡਣੇਕਰ ਨੇ ਰੇਲਵੇ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰੇਲ ਵਿਭਾਗ ਟ੍ਰੈਕ ਦੀ ਸਫ਼ਾਈ ਕਰਨ ‘ਚ ਉਮੀਦ ਮੁਤਾਬਕ ਸਹਿਯੋਗ ਨਹੀਂ ਕਰ ਰਿਹਾ। ਇਸ ਕਾਰਨ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਪੈਦਾ ਹੁੰਦੀ ਹੈ।ਦੱਸਣਯੋਗ ਹੈ ਕਿ ਮੁੰਬਈ ‘ਚ ਮੌਨਸੂਨ ਦੀ ਪਹਿਲੀ ਬਾਰਿਸ਼ ਜੂਨ ਦੇ ਪਹਿਲੇ ਹਫ਼ਤੇ ਬੀਤਦੇ ਹੀ ਸ਼ੁਰੂ ਹੋਈ ਹੈ ਜਦੋਂ ਸਮੁੰਦਰ ‘ਚ ਜਵਾਰ ਦੀ ਉਚਾਈ ਸਿਰਫ ਚਾਰ ਮੀਟਰ ਹੀ ਚੱਲ ਰਹੀ ਹੈ। ਜੁਲਾਈ-ਅਗਸਤ ‘ਚ ਜਵਾਰ ਦੀ ਉਚਾਈ ਲਗਪਗ ਪੰਜ ਮੀਟਰ ਤਕ ਪੁਹੰਚਣ ਦੌਰਾਨ ਜੇ ਏਨੀ ਹੀ ਬਾਰਿਸ਼ ਹੋਈ ਤਾਂ ਹਾਲਾਤ ਕੰਟਰੋਲ ਤੋਂ ਬਾਹਰ ਹੋ ਸਕਦੇ ਹਨ।

ਮੌਸਮ ਵਿਭਾਗ ਨੇ ਮੁੰਬਈ ਸਮੇਤ ਕੋਕਣ ਦੇ ਸਮੁੱਚੇ ਸਮੁੰਦਰੀ ਇਲਾਕੇ ‘ਚ ਅਗਲੇ ਚਾਰ ਦਿਨ ਤਕ ਤੇਜ਼ ਬਾਰਿਸ਼ ਜਾਰੀ ਰਹਿਣ ਦੀ ਚਿਤਾਵਨੀ ਦਿੱਤੀ ਹੈ। ਇਸ ਕਾਰਨ ਮੁੰਬਈ, ਠਾਣੇ ਤੇ ਪਾਲਘਰ ਆਦਿ ‘ਚ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐੱਨਡੀਆਰਐੱਫ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।

Leave a Reply

Your email address will not be published.