ਹੁਣੇ ਹੁਣੇ ਇਹਨਾਂ ਲੋਕਾਂ ਲਈ ਆਈ ਖੁਸ਼ਖ਼ਬਰੀ- 31 ਮਾਰਚ ਤੱਕ ਲਈ ਹੋ ਗਿਆ ਇਹ ਐਲਾਨ

ਕੀ ਤੁਹਾਡੇ ਪਰਿਵਾਰ ’ਚ ਕੋਈ ਕੇਂਦਰੀ ਮੁਲਾਜ਼ਮ ਹੈ। ਜੇਕਰ ਹਾਂ, ਤਾਂ ਕੋਵਿਡ ਮਹਾਮਾਰੀ ਦੌਰਾਨ ਮਕਾਨ ਸਸਤੇ Loan ’ਤੇ ਬਣਾਉਣ ਦਾ ਚੰਗਾ ਮੌਕਾ ਹੈ। ਅਜਿਹਾ ਇਸ ਲਈ ਕਿਉਂਕਿ ਸਰਕਾਰ ਘੱਟ ਵਿਆਜ ’ਤੇ ਘਰ ਬਣਾਉਣ ਲਈ ਰਕਮ ਦੇ ਰਹੀ ਹੈ। 31 ਮਾਰਚ 2022 ਤਕ ਜੇਕਰ ਤੁਸੀਂ ਇਹ ਰਕਮ ਲੈਂਦੇ ਹੋ ਤਾਂ ਸਿਰਫ਼ 7.9 ਫੀਸਦ ਵਿਆਜ ’ਤੇ ਇਹ ਐਡਵਾਂਸ ਮਿਲ ਜਾਵੇਗਾ।

ਕੀ ਹੁੰਦਾ ਹੈ ਹਾਊਸ ਬਿਲਡਿੰਗ ਐਡਵਾਂਸ – ਕੇਂਦਰ ਅਤੇ ਸੂਬਾ ਕਰਮਚਾਰੀਆਂ ਨੂੰ ਸਰਕਾਰ House Building Advance ਦਿੰਦੀ ਹੈ। ਇਸ ’ਚ ਮੁਲਾਜ਼ਮ ਖ਼ੁਦ ਜਾਂ ਆਪਣੀ ਪਤਨੀ ਦੇ ਪਲਾਟ ’ਤੇ Construction ਲਈ ਐਡਵਾਂਸ ਲੈ ਸਕਦੇ ਹਨ। ਐਡਵਾਂਸ ਬੈਂਕ ਕਰਜ਼ Repayment ਦੇ ਆਧਾਰ ’ਤੇ ਹੁੰਦਾ ਹੈ। ਮੁਲਾਜ਼ਮਾਂ ਨੂੰ ਇਹ ਫੰਡ ਘਰ ਖ਼ਰੀਦਣ ਜਾਂ ਬਣਾਉਣ ਲਈ ਮਿਲਦਾ ਹੈ। ਪਰ, ਸ਼ਰਤ ਦੇ ਨਾਲ। ਕਿਸੀ ਸਰਕਾਰੀ ਮੁਲਾਜ਼ਮ ਨੂੰ ਨੌਕਰੀ ਦੌਰਾਨ ਸਿਰਫ਼ ਇਕ ਵਾਰ ਹੀ ਇਹ ਐਡਵਾਂਸ ਮਿਲਦਾ ਹੈ। ਸਾਰੇ ਸਥਾਈ ਮੁਲਾਜ਼ਮ ਹਾਊਸ ਬਿਲਡਿੰਗ ਐਡਵਾਂਸ ਦੇ ਪਾਤਰ ਹਨ। ਨਾਲ ਹੀ 5 ਸਾਲ ਦੀ ਲਗਾਤਾਰ ਸੇਵਾ ਦੇਣ ਵਾਲੇ ਅਸਥਾਈ ਕਰਮਚਾਰੀ ਵੀ ਇਸ ਸੁਵਿਧਾ ਦਾ ਫਾਇਦਾ ਲੈ ਸਕਦੇ ਹਨ।

ਕਿਥੋਂ ਮਿਲੇਗਾ – ਇਸ ਐਡਵਾਂਸ ਲਈ ਕਰਮਚਾਰੀ ਆਪਣੇ ਵਿਭਾਗ ’ਚ ਅਪਲਾਈ ਕਰ ਸਕਦੇ ਹਨ। ਮੋਦੀ ਸਰਕਾਰ ਦੀ ਮੁਹਿੰਮ ਤਹਿਤ ਇਸ ਸਮੇਂ ਅਜਿਹੇ Advance ’ਤੇ ਤੇਜ਼ ਕਾਰਵਾਈ ਹੋ ਰਹੀ ਹੈ। ਘਰ ਖ਼ਰੀਦਣ ਲਈ ਜ਼ਰੂਰੀ ਫੰਡ ਇਕ ਸਪੈਸ਼ਲ ਵਿੰਡੋ ਨਾਲ ਮਿਲੇਗਾ। ਇਸ ਵਿੰਡੋ ’ਚ ਐਕਸਪਰਟ ਹਨ, ਜੋ ਆਸਾਨੀ ਨਾਲ ਹਾਊਸਿੰਗ ਕਰਜ਼ ਲੈਣ ’ਚ ਮਦਦ ਕਰਦੇ ਹਨ। ਇਸਦੇ ਨਾਲ ਹੀ ਸਰਕਾਰ ਵੱਲੋਂ ਐਕਸਟਰਨਲ ਕਮਰਸ਼ੀਅਲ ਗਾਈਡਲਾਈਨਜ਼ ਫਾਰ ਅਫੋਰਡੇਬਲ ਹਾਊਸਿੰਗ ’ਚ ਰਾਹਤ ਦਿੱਤੀ ਗਈ ਹੈ।

Simple interest ਨਾਲ ਜੁੜਿਆ – House Building Advance ਦੀ ਖ਼ਾਸ ਗੱਲ ਹੈ ਕਿ ਇਹ Simple interest ਨਾਲ ਜੁੜਿਆ ਹੈ। ਇਸ ’ਚ ਵਿਆਜ ਸਲੈਬ ਦੇ ਹਿਸਾਬ ਨਾਲ ਲੱਗਦਾ ਹੈ। ਸਲੈਬ ਵੀ 50 ਹਜ਼ਾਰ ਤੋਂ 7.5 ਲੱਖ ਰੁਪਏ ਤਕ ਦੇ ਹਨ। ਇਸ ’ਚ ਜ਼ਿਆਦਾਤਰ 7.5 ਲੱਖ ਰੁਪਏ ਮਿਲਦੇ ਹਨ। ਕੁੱਲ ਮਿਲਾ ਕੇ ਇਸ ਐਡਵਾਂਸ ਨੂੰ ਘੱਟ ਵਿਆਜ ਦਰ ’ਤੇ ਚੁਕਾਇਆ ਜਾ ਸਕਦਾ ਹੈ।
ਕੀ ਹੈ ਸ਼ਰਤ

ਇਨ੍ਹਾਂ ’ਤੇ ਮਿਲੇਗਾ ਐਡਵਾਂਸ
– ਪਲਾਟ ਜਾਂ ਮਕਾਨ ਖ਼ਰੀਦਣ ਲਈ
– ਘਰ ਦੇ ਨਿਰਮਾਣ ਲਈ
– ਕੋਆਪਰੇਟਿਵ ਜਾਂ ਗਰੁੱਪ ਹਾਊਸਿੰਗ ਸੁਸਾਇਟੀ ਤੋਂ ਪਲਾਟ ਖ਼ਰੀਦਣ ਲਈ
– ਸੈਲਫ ਫਾਈਨੈਂਸਿੰਗ ਸਕੀਮ ’ਚ ਮਕਾਨ ਲੈਣ ਲਈ

ਕਰਮਚਾਰੀਆਂ ਨੂੰ ਵੱਡੀ ਰਾਹਤ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਤੇ ਸਾਲ ਕਿਹਾ ਸੀ ਕਿ ਇਸ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਸਿੱਧਾ ਫਾਇਦਾ ਮਿਲੇਗਾ। ਸਰਕਾਰ ਦਾ ਮੰਨਣਾ ਹੈ ਕਿ ਹਾਊਸਿੰਗ ਡਿਮਾਂਡ ਵਧਾਉਣ ’ਚ ਸਰਕਾਰੀ ਮੁਲਾਜ਼ਮਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਅਜਿਹੇ ’ਚ ਸਰਕਾਰੀ ਕਰਮਚਾਰੀਆਂ ਨੂੰ ਰਾਹਤ ਦੇਣ ਨਾਲ ਆਉਣ ਵਾਲੇ ਦਿਨਾਂ ’ਚ ਮੰਗ ਵਧੇਗੀ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1.95 ਕਰੋੜ ਲੋਕਾਂ ਨੂੰ ਫਾਇਦਾ ਹੋਇਆ ਹੈ। ਸਰਕਾਰ ਸਸਤੇ ਘਰ ਉਪਲੱਬਧ ਕਰਵਾਉਣ ’ਚ ਹਰ ਸੰਭਵ ਯਤਨ ਕਰ ਰਹੀ ਹੈ।

Leave a Reply

Your email address will not be published.