ਹੁਣ ATM ਤੋਂ ਪੈਸੇ ਕਢਵਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ-ਲਾਗੂ ਹੋਣਗੇ ਇਹ ਨਿਯਮ-ਦੇਖੋ ਪੂਰੀ ਖ਼ਬਰ

ਰਿਜ਼ਰਵ ਬੈਂਕ ਆਫ ਇੰਡੀਆ ਨੇ ਏ.ਟੀ.ਐੱਮ. ਲੈਣ-ਦੇਣ ਨਾਲ ਜੁੜੇ ਨਿਯਮਾਂ ਵਿੱਚ ਵੱਡੇ ਬਦਲਾਅ ਦੀ ਇਜਾਜ਼ਤ ਵੱਖ-ਵੱਖ ਬੈਂਕਾਂ ਨੂੰ ਦੇ ਦਿੱਤੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਵੀਰਵਾਰ ਨੂੰ ਸਾਰੇ ਬੈਕਾਂ ਨੂੰ ਇਸ ਗੱਲ ਦੀ ਆਗਿਆ ਦੇ ਦਿੱਤੀ ਹੈ ਕਿ ਉਹ ਕੈਸ਼ ਅਤੇ ਨਾਨ ਕੈਸ਼ ਏ.ਟੀ.ਐੱਮ. ਟ੍ਰਾਂਜੈਕਸ਼ਨ ‘ਤੇ ਚਾਰਜ ਵਧਾ ਸਕਦੇ ਹਨ।

ਇਸ ਦਾ ਮਤਲੱਬ ਇਹ ਹੋਇਆ ਕਿ ਜੇਕਰ ਤੁਸੀਂ ਪਹਿਲਾਂ ਤੋਂ ਇੱਕ ਮਹੀਨੇ ਵਿੱਚ ਤੈਅ ਮੁਫਤ ਏ.ਟੀ.ਐੱਮ. ਟ੍ਰਾਂਜੈਕਸ਼ਨ ਦੀ ਸੀਮਾ ਤੋਂ ਜ਼ਿਆਦਾ ਵਾਰ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਤੁਹਾਨੂੰ ਪਹਿਲਾਂ ਜੋ ਚਾਰਜ ਦੇਣਾ ਪੈਂਦਾ ਸੀ ਉਸ ਵਿੱਚ ਵਾਧਾ ਹੋ ਚੁੱਕਾ ਹੈ। ਪਹਿਲਾਂ ਇਹ ਚਾਰਜ 20 ਰੁਪਏ ਨਿਰਧਾਰਤ ਸੀ, ਜਿਸ ਨੂੰ ਹੁਣ 21 ਰੁਪਏ ਕਰ ਦਿੱਤਾ ਗਿਆ ਹੈ। ਆਰ.ਬੀ.ਆਈ. ਦੇ ਨਵੇਂ ਹੁਕਮ 1 ਜਨਵਰੀ, 2022 ਤੋਂ ਲਾਗੂ ਹੋਣਗੇ।

ਹਾਲਾਂਕਿ, ਖ਼ਪਤਕਾਰ ਆਪਣੇ ਬੈਂਕ ਦੇ ਏ.ਟੀ.ਐੱਮ. ਤੋਂ ਇੱਕ ਮਹੀਨੇ ਵਿੱਚ 5 ਵਾਰ ਮੁਫਤ ਟ੍ਰਾਂਜੈਕਸ਼ਨ ਕਰ ਸਕਦੇ ਹਨ। ਇਸ ਤੋਂ ਇਲਾਵਾ ਦੂਜੇ ਬੈਂਕ ਦੇ ਏ.ਟੀ.ਐੱਮ. ਤੋਂ ਵੀ ਉਹ 3 ਵਾਰ ਮੁਫਤ ਟ੍ਰਾਂਜੈਕਸ਼ਨ ਮੈਟਰੋ ਸ਼ਹਿਰ ਅਤੇ 5 ਵਾਰ ਗੈਰ-ਮੈਟਰੋ ਸ਼ਹਿਰ ਵਿੱਚ ਕਰ ਸਕਦੇ ਹਨ।

RBI ਨੇ ਆਪਣੇ ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਸਾਰੇ ਬੈਂਕਾਂ ਨੂੰ ਏ.ਟੀ.ਐੱਮ. ਟ੍ਰਾਂਜੈਕਸ਼ਨ ਲਈ ਇੰਟਰਚੇਂਜ ਚਾਰਜ ਵਧਾਉਣ ਦੀ ਆਗਿਆ ਵੀ ਦਿੱਤੀ ਹੈ। ਨਵੇਂ ਨਿਯਮਾਂ ਮੁਤਾਬਕ ਸਾਰੇ ਕੇਂਦਰਾਂ ‘ਤੇ ਹਰ ਇੱਕ ਫਾਇਨੈਂਸੀਅਲ ਟ੍ਰਾਂਜੈਕਸ਼ਨ ਲਈ ਹੁਣ ਇੰਟਰਚੇਂਜ ਫੀਸ ਦੇ ਤੌਰ ‘ਤੇ 15 ਦੀ ਜਗ੍ਹਾ 17 ਰੁਪਏ ਦੇਣੇ ਹੋਣਗੇ। ਇਸ ਦੇ ਨਾਲ ਹੀ ਨਾਨ ਫਾਇਨੈਂਸੀਅਲ ਟ੍ਰਾਂਜੇਕਸ਼ਨ ਲਈ 5 ਦੀ ਜਗ੍ਹਾ 6 ਰੁਪਏ ਦੇਣ ਹੋਣਗੇ। ਇਹ ਵਿਵਸਥਾ 1 ਅਗਸਤ 2021 ਤੋਂ ਲਾਗੂ ਹੋਵੇਗੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *