ਕਿਸਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ-ਇਹਨਾਂ ਕਿਸਾਨਾਂ ਨੂੰ ਮਿਲਣਗੇ ਹਜ਼ਾਰਾਂ ਰੁਪਏ-ਦੇਖੋ ਪੂਰੀ ਖ਼ਬਰ

ਕਿਸਾਨਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਪੱਛਮੀ ਬੰਗਾਲ ਦੇ ਕਿਸਾਨਾਂ ਨੂੰ ਹੁਣ ਸਾਲ ਦੇ 10,000 ਰੁਪਏ ਦਿੱਤੇ ਜਾਣਗੇ। ਇਹ ਰਕਮ ਕਿਸਾਨਾਂ ਨੂੰ Krishak Bandhu Scheme ਤਹਿਤ ਦਿੱਤੀ ਜਾਵੇਗੀ। ਵੀਰਵਾਰ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ‘ਚ ਹੋਈ ਮੀਟਿੰਗ ‘ਚ ਇਸ ਪ੍ਰਸਤਾਵ ‘ਤੇ ਮੋਹਰ ਲਾ ਦਿੱਤੀ ਗਈ। Krishak Bandhu Scheme ਦੇ ਤਹਿਤ ਕਿਸਾਨਾਂ ਨੂੰ ਸਾਲਾਨਾ ਵਿੱਤੀ ਸਹਾਇਤਾ 6,000 ਰੁਪਏ ਤੋਂ ਵਧ ਕੇ 10,000 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਘੱਟ ਜ਼ਮੀਨ ਵਾਲਿਆਂ ਨੂੰ ਵੀ ਫਾਇਦਾ – ਸੂਬਾ ਸਰਕਾਰ ਨੇ ਐਲਾਨ ਕੀਤਾ ਕਿ Krishak Bandhu Scheme ਦੇ ਤਹਿਤ ਸੂਬੇ ਦੇ ਕਿਸਾਨਾਂ ਨੂੰ ਸਾਲਾਨਾ 10,000 ਰੁਪਏ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਮਿਲਣ ਵਾਲੀ ਰਾਸ਼ੀ 6,000 ਰੁਪਏ ਸੀ।

ਇਸ ਦੇ ਨਾਲ ਹੀ ਮਮਤਾ ਸਰਕਾਰ ਨੇ ਫੈਸਲਾ ਲਿਆ ਕਿ ਜਿਹੜੇ ਕਿਸਾਨਾਂ ਦੇ ਕੋਲ ਇਕ ਏਕੜ ਤੋਂ ਘੱਟ ਜ਼ਮੀਨ ਹੈ। ਉਨ੍ਹਾਂ ਨੂੰ ਹੁਣ 2,000 ਦੀ ਥਾਂ 4,000 ਰੁਪਏ ਮਿਲਣਗੇ। ਦੱਸ ਦੇਈਏ ਕਿ ਚੋਣਾਂ ਤੋਂ ਪਹਿਲਾਂ ਮਮਤਾ ਸਰਕਾਰ ਨੇ ਕਿਸਾਨਾਂ ਨਾਲ ਸਹਾਇਤਾ ਰਾਸ਼ੀ ਵਧਾਉਣ ਨੂੰ ਲੈਕੇ ਵਾਅਦਾ ਕੀਤਾ ਸੀ। ਜਿਸ ਤੇ ਹੁਣ ਮਨਜੂਰੀ ਦੀ ਮੋਹਰ ਲਾ ਦਿੱਤੀ ਗਈ ਹੈ।

PM Kisan ਦਾ ਵੀ ਮਿਲ ਰਿਹਾ ਫਾਇਦਾ – ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ਦੇ ਕਿਸਾਨਾਂ ਨੇ ਬੈਂਕ ਅਕਾਊਂਟ ‘ਚ ਪੀਐਮ ਕਿਸਾਨ ਸਮਾਨ ਨਿਧੀ ਸਕੀਮ ਦੇ ਤਹਿਤ ਰੁਪਏ ਭੇਜੇ ਜਾ ਰਹੇ ਹਨ। ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ ਤਿੰਨ ਮਹੀਨੇ ਤੇ 2,000 ਰੁਪਏ ਇਕ ਸਾਲ ਦੇ ਲਈ ਦਿੱਤੇ ਜਾਂਦੇ ਹਨ। ਇਸ ਦਰਮਿਆਨ ਬਾਗਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਸਾਨਾਂ ਲਈ ਸਾਲਾਨਾ 10,000 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *