ਵਾਹਨ ਚਲਾਉਣ ਵਾਲਿਆਂ ਲਈ ਬਦਲ ਗਏ ਇਹ ਨਿਯਮ-ਨਿਯਮ ਤੋੜਨ ਤੇ ਹੋਵੇਗੀ ਸਖਤ ਕਾਰਵਾਈ

ਰਾਸ਼ਟਰੀ ਰਾਜਧਾਨੀ ਦਿੱਲੀ ’ਚ ਹੁਣ ਤੁਹਾਨੂੰ ਵਾਹਨ ਚਲਾਉਂਦੇ ਸਮੇਂ ਜ਼ਿਆਦਾ ਸਾਵਧਾਨੀ ਵਰਤਨ ਦੀ ਲੋੜ ਪਵੇਗੀ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਦਿੱਲੀ ’ਚ ਗੱਡੀਆਂ ਦੀ ਨਵੀਂ ਸਪੀਡ ਲਿਮਟ ਤੈਅ ਕਰ ਦਿੱਤੀ ਹੈ ਅਤੇ ਜੇਕਰ ਕੋਈ ਇਸ ਲਿਮਟ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ ਹੁਣ ਭਾਰੀ ਜੁਰਮਾਨਾ ਦੇਣਾ ਪਵੇਗਾ।

ਦਿੱਲੀ ਟ੍ਰੈਫਿਕ ਪੁਲਸ ਦੁਆਰਾ ਜਾਰੀ ਕੀਤੀ ਗਈ ਨਵੀਂ ਨੋਟੀਫਿਕੇਸ਼ਨ ਮੁਤਾਬਕ, ਜ਼ਿਆਦਾਤਰ ਸੜਕਾਂ ’ਤੇ ਕਾਰ, ਜੀਪ, ਟੈਕਸੀ ਅਤੇ ਐਪ ’ਤੇ ਆਧਾਰਿਤ ਕੈਬਸ ਲਈ ਸਪੀਡ ਲਿਮਟ 50 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਜਦਕਿ ਦੋ ਪਹੀਆ ਵਾਹਨਾਂ (ਮੋਟਰਸਾਈਕਲ ਅਤੇ ਸਕੂਟਰ) ਦੀ ਸਪੀਡ ਲਿਮਟ 50-60 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਬੱਸ, ਟੈਂਪੂ ਅਤੇ ਤਿੰਨ ਪਹੀਆ ਵਾਹਨਾਂ ਲਈ 30 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਲਿਮਟ ਤੈਅ ਕਰ ਦਿੱਤੀ ਗਈ ਹੈ।

NH-44, DND ਫਲਾਈਓਵਰ ਅਤੇ ਦਿੱਲੀ-ਗੁੜਗਾਓਂ ਬਾਰਡਰ ’ਤੇ ਹੁਣਕਾਰਾਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਜ਼ਿਆਦਾ ਤੇਜ਼ ਨਹੀਂ ਚਲਾਉਣ ਦਿੱਤੀਆਂ ਜਾਣਗੀਆਂ, ਜਦਕਿ ਦੋ ਪਹੀਆ ਵਾਹਨਾਂ ਲਈ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੈਅ ਕੀਤੀ ਗਈ ਹੈ।

ਇਸ ਤੋਂ ਇਲਾਵਾ ਬਾਰਪੁਲਾ ਫਲਾਈਓਵਰ ’ਤੇ ਕਾਰ ਅਤੇ ਬਾਈਕ ਦੋਵਾਂ ਲਈ ਸਪੀਡ ਲਿਮਟ 60 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ, ਉਥੇ ਹੀ ਰਿੰਗ ਰੋਡ ਤੋਂ ਆਜ਼ਾਦਪੁਰ ਅਤੇ ਚਾਂਦਨੀ ਚੌਂਕ ਤੋਂ ਹੁੰਦੇ ਹਏ ਮਾਡਲ ਟਾਊਨ ਜਾਂਦੇ ਸਮੇਂ ਕਾਰ ਅਤੇ ਬਾਈਕ ਦੋਵਾਂ ਦੀ ਸਪੀਡ ਲਿਮਟ 50 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਏਅਰਪੋਰਟ ਵਾਲੇ ਰੋਡ ’ਤੇ ਕਾਰ ਅਤੇ ਬਾਈਕ ਦੋਵਾਂ ਲਈ ਸਪੀਡ ਲਿਮਟ 60 ਕੋਲਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ।

ਰਿਹਾਇਸ਼ੀ ਅਤੇ ਵਪਾਰਕ ਮਾਰਕੀਟ ਦੇ ਅੰਦਰ ਦੀਆਂ ਸੜਕਾਂ ’ਤੇ ਕਾਰ ਅਤੇ ਬਾਈਕ ਦੀ ਸਪੀਡ ਲਿਮਟ 30 ਕਿਲੋਮਟੀਰ ਪ੍ਰਤੀ ਘੰਟਾ ਰਹੇਗੀ। ਜੇਕਰ ਤੁਸੀਂ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਦੇ ਹੋਏ ਫੜੇ ਜਾਂਦੇ ਹੋ ਤਾਂ ਤੁਹਾਡੇ ’ਤੇ ਭਾਰੀ ਜੁਰਮਾਨਾ ਲੱਗ ਸਕਦਾ ਹੈ।

Leave a Reply

Your email address will not be published.