ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਰਾਹਤ ਵਾਲੀ ਖ਼ਬਰ, 1 ਜੁਲਾਈ ਤੋਂ ਬਦਲ ਜਾਵੇਗਾ ਇਹ ਨਿਯਮ

ਡਰਾਈਵਿੰਗ ਲਾਇਸੈਂਸ ਅੱਜ ਦੇ ਸਮੇਂ ‘ਚ ਸਾਡੇ ਲਈ ਸਭ ਤੋਂ ਜ਼ਰੂਰੀ ਡਾਕਿਊਮੈਂਟ ‘ਚੋਂ ਇਕ ਹੈ। ਡਰਾਈਵਿੰਗ ਲਾਇਸੈਂਸ ਗੱਡੀ ਚਲਾਉਣ ਲਈ ਜ਼ਰੂਰੀ ਤਾਂ ਹੈ ਤੇ ਇਸ ਨੂੰ ਕਈ ਅਹਿਮ ਮੌਕਿਆਂ ‘ਤੇ ਪਛਾਣ ਪੱਤਰ ਦੇ ਤੌਰ ‘ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਡਰਾਈਵਿੰਗ ਲਾਇਸੈਂਸ ਬਣਵਾਉਣਾ ਆਸਾਨ ਕੰਮ ਨਹੀਂ ਹੈ।

ਇਸ ਦੇ ਲਈ ਪਹਿਲਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣਾ ਪੈਂਦਾ ਹੈ ਤੇ ਫਿਰ ਬਾਅਦ ਵਿਚ RTO ਆਫਿਸ ਜਾ ਕੇ ਟੈਸਟ ਵੀ ਦੇਣਾ ਪੈਂਦਾ ਹੈ। ਕਈ ਵਾਰ ਤੁਸੀਂ ਟੈਸਟ ਦਿੰਦੇ ਸਮੇਂ ਨਰਵਸ ਵੀ ਹੋ ਜਾਂਦੇ ਹੋ ਤੇ ਠੀਕ ਢੰਗ ਨਾਲ ਗੱਡੀ ਨਹੀਂ ਚਲਾ ਪਾਉਂਦੇ ਅਜਿਹੇ ਸਮੇਂ ਤੁਹਾਡਾ ਲਾਇਸੈਂਸ ਪੱਕਾ ਨਹੀਂ ਹੋ ਪਾਉਂਦਾ ਤੇ ਤੁਹਾਨੂੰ ਵਾਰ-ਵਾਰ ਟੈਸਟ ਦੇਣਾ ਪੈਂਦਾ ਹੈ। ਹੁਣ RTO ਨੇ ਤੁਹਾਨੂੰ ਇਸ ਤੋਂ ਬਚਾਉਣ ਦਾ ਰਾਹ ਕੱਢ ਲਿਆ ਹੈ। ਹੁਣ ਤੁਸੀਂ ਬਿਨਾਂ ਟੈਸਟ ਦਿੱਤੇ ਵੀ ਡਰਾਈਵਿੰਗ ਲਾਇਸੈਂਸ ਬਣਵਾ ਸਕਦੇ ਹੋ।


ਜੇਕਰ ਤੁਸੀਂ ਵੀ ਆਪਣਾ ਡਰਾਈਵਿੰਗ ਲਾਇਸੈਂਸ ਬਣਵਾਉਣਾ ਚਾਹੁੰਦੇ ਹੋ ਤੇ ਟੈਸਟ ਨਹੀਂ ਦੇਣਾ ਚਾਹੁੰਦੇ ਤਾਂ ਤੁਹਾਨੂੰ ਕਿਸੇ ਮਾਨਤਾ ਪ੍ਰਾਪਤ ਡਰਾਈਵਿੰਗ ਟੈਸਟ ਸੈਂਟਰ ਤੋਂ ਟ੍ਰੇਨਿੰਗ ਲੈਣੀ ਪਵੇਗੀ। ਇਹ ਟੈਸਟ ਸੈਂਟਰ ਸੜਕ ਆਵਾਜਾਈ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ। ਟ੍ਰੇਨਿੰਗ ਤੋਂ ਬਾਅਦ ਸੈਂਟਰ ਤੁਹਾਨੂੰ ਇਕ ਸਰਟੀਫਿਕੇਟ ਦੇਵੇਗਾ। ਇਸੇ ਸਰਟੀਫਿਕੇਟ ਦੇ ਆਧਾਰ ‘ਤੇ ਆਰਟੀਓ ਤੁਹਾਡਾ ਡਰਾਈਵਿੰਗ ਲਾਇਸੈਂਸ ਜਾਰੀ ਕਰੇਗਾ।


1 ਜੁਲਾਈ ਤੋਂ ਸ਼ੁਰੂ ਹੋਵੇਗੀ ਸਹੂਲਤ –  ਟਰਾਂਸਪੋਰਟ ਵਿਭਾਗ ਦੀ ਇਹ ਨਵੀਂ ਸਹੂਲਤ 1 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ। ਆਵਾਜਾਈ ਮੰਤਰਾਲੇ ਨੇ ਇਸ ਬਾਰੇ ਕਿਹਾ ਕਿ ਦੇਸ਼ ਵਿਚ ਬਿਹਤਰ ਡਰਾਈਵਰਜ਼ ਦੀ ਗਿਣਤੀ ‘ਚ ਕਮੀ ਆਈ ਹੈ। ਦੇਸ਼ ‘ਚ ਕਰੀਬ 22 ਲੱਖ ਡਰਾਈਵਰਜ਼ ਦੀ ਘਾਟ ਹੈ ਜਿਸ ਨੂੰ ਪੂਰਾ ਕਰਨ ਲਈ ਇਹ ਕਦਮ ਉਠਾਇਆ ਜਾ ਰਿਹਾ ਹੈ।

ਮਹਾਰਾਸ਼ਟਰ ‘ਚ ਡਰਾਈਵਿੰਗ ਲਾਇਸੈਂਸ ਆਨਲਾਈਨ – ਮਹਾਰਾਸ਼ਟਰ ‘ਚ ਹੁਣ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਵਾਉਣਾ ਕਾਫੀ ਆਸਾਨ ਹੋ ਗਿਆ ਹੈ। ਇੱਥੋਂ ਦੀ ਸਰਕਾਰ ਨੇ ਲੋਕਾਂ ਨੂੰ ਖੁਸ਼ਖਬਰੀ ਦਿੰਦੇ ਹੋਏ ਆਰਟੀਓ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਇਸ ਹੁਕਮ ‘ਚ ਕਿਹਾ ਗਿਆ ਹੈ ਕਿ ਹੁਣ ਲਰਨਿੰਗ ਲਾਇਸੈਂਸ ਲਈ ਲੋਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਆਨਲਾਈਨ ਹੀ ਦਿੱਤਾ ਜਾਵੇਗਾ।

Leave a Reply

Your email address will not be published. Required fields are marked *