ਕਰੋਨਾ ਟੀਕਾ ਨਹੀਂ ਲਗਵਾਇਆ ਤਾਂ ਬਲੌਕ ਹੋਵੇਗਾ ਤੁਹਾਡਾ ਸਿਮ ਕਾਰਡ-ਸਰਕਾਰ ਨੇ ਕਰਤਾ ਵੱਡਾ ਐਲਾਨ

ਪਾਕਿਸਤਾਨ ਵਿਚ ਪੰਜਾਬ ਸਰਕਾਰ ਨੇ ਕੋਰੋਨਾ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਨੂੰ ਸਿਮ ਕਾਰਡ ਬਲਾਕ ਕਰਨ ਦੀ ਧਮਕੀ ਦਿੱਤੀ ਹੈ। ਪਾਕਿਸਤਾਨ ਵਿਚ ਪੰਜਾਬ ਸੂਬੇ ਦੇ ਸਿਹਤ ਮੰਤਰੀ ਡਾ. ਯਾਸਮੀਨ ਰਾਸ਼ਿਦ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਵਿਚ ਫ਼ੈਸਲ ਲਿਆ ਗਿਆ ਹੈ ਕਿ ਜੋ ਲੋਕ ਵੈਕਸੀਨ ਨਹੀਂ ਲਗਵਾਉਣਗੇ, ਉਨ੍ਹਾਂ ਦੇ ਸਿਮ ਕਾਰਡ ਨੂੰ ਬਲਾਕ ਕਰ ਦਿੱਤਾ ਜਾਏਗਾ।

ਇਸ ਮੀਟਿੰਗ ਵਿਚ ਸਿਵਲ ਅਤੇ ਫ਼ੌਜ ਅਧਿਕਾਰੀ ਮੌਜੂਦ ਸਨ। ਬੈਠਕ ਦੌਰਾਨ ਅਧਿਕਾਰੀਆਂ ਨੇ ਫ਼ੈਸਲਾ ਕੀਤਾ ਕਿ 12 ਜੂਨ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਵਾਕ-ਇਨ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ। ਦੱਸ ਦੇਈਏ ਕਿ ਇਸ ਸਾਲ ਦਸੰਬਰ ਦੇ ਅੰਤ ਤੱਕ ਪਾਕਿਸਤਾਨ ਨੇ 70 ਮਿਲੀਅਨ ਲੋਕਾਂ ਨੂੰ ਟੀਕਾ ਲਗਾਉਣ ਦਾ ਟੀਚਾ ਰੱਖਿਆ ਹੈ।

ਸੂਬਾ ਸਰਕਾਰ ਪੂਰੇ ਸੂਬੇ ਵਿਚ ਧਾਰਮਿਕ ਸਥਾਨਾਂ ਦੇ ਬਾਹਰ ਮੋਬਾਇਲ ਟੀਕਾਕਰਨ ਕੈਂਪ ਲਗਾਏਗੀ ਅਤੇ ਪਹਿਲ ਦੇ ਆਧਾਰ ’ਤੇ ਕੈਂਸਰ ਅਤੇ ਏਡਸ ਨਾਲ ਪੀੜਤ ਲੋਕਾਂ ਦਾ ਟੀਕਾਕਰਨ ਕਰੇਗੀ। ਸਰਕਾਰ ਨੇ ਕਿਹਾ ਕਿ ਟੀਕ ਲਗਵਾਉਣ ਦੇ ਬਾਅਦ ਹੀ ਲੋਕ ਸਿਨੇਮਾ, ਰੈਸਟੋਰੈਂਟ ਅਤੇ ਵਿਆਹਾਂ ਵਿਚ ਸ਼ਾਮਲ ਹੋ ਸਕਣੇ।

ਇਹ ਫ਼ੈਸਲਾ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਰਾਸ਼ਟਰੀ ਕਮਾਨ ਅਤੇ ਸੰਚਾਲਨ ਕੇਂਦਰ (ਐਨ.ਸੀ.ਓ.ਸੀ.) ਵੱਲੋਂ 18 ਤੋਂ ਉਪਰ ਦੇ ਸਾਰੇ ਨਾਗਰਿਕਾਂ ਲਈ ਸ਼ੁੱਕਰਵਾਰ 11 ਜੂਨ ਤੋਂ ਵਾਕ-ਇਨ ਟੀਕਾਕਰਨ ਸੁਵਿਧਾ ਖੋਲ੍ਹਣ ਦੀ ਘੋਸ਼ਣਾ ਕੀਤੀ ਗਈ। ਦੱਸ ਦੇਈਏ ਕਿ ਅੱਜ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਵਾਕ-ਇਨ ਸੁਵਿਧਾ ਨਾਲ ਸੈਂਟਰ ’ਤੇ ਵੈਕਸੀਨ ਲੈ ਸਕਦੇ ਹਨ। ਯਾਨੀ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਆਧਾਰ ’ਤੇ ਵੈਕਸੀਨ ਲੱਗੇਗੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.