ਹੁਣੇ ਹੁਣੇ ਗੈਸ ਸਿਲੰਡਰ ਵਾਲਿਆਂ ਲਈ ਆਈ ਬਹੁਤ ਜਰੂਰੀ ਖ਼ਬਰ

ਸ਼ਹਿਰ ‘ਚ ਗੈਸ ਕੁਨੈਕਸ਼ਨ ਟਰਾਂਸਫਰ ਕਰਨ ਵੇਲੇ ਸਿਲੰਡਰ ਤੇ ਰੈਗੂਲੇਟਰ ਜਮ੍ਹਾਂ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਜੇਕਰ ਤੁਸੀਂ ਸ਼ਹਿਰ ਬਦਲ ਰਹੇ ਹੋ, ਕਿਸੇ ਦੂਸਰੇ ਸ਼ਹਿਰ ਜਾ ਰਹੇ ਹੋ ਤਾਂ ਉਸ ਦਾ ਨਿਯਮ ਵੱਖਰਾ ਹੈ। ਤੁਹਾਨੂੰ ਏਜੰ
ਐੱਲਪੀਜੀ (LPG) ਗੈਸ ਕੁਨੈਕਸ਼ਨ ਟਰਾਂਸਫਰ ਕਰਨ ਦਾ ਖਾਸ ਨਿਯਮ ਹੈ। ਇਹ ਕੰਮ ਇਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਂ ਇੱਕੋ ਸ਼ਹਿਰ ‘ਚ ਦੂਸਰੇ ਡਿਸਟ੍ਰੀਬਿਊਟਰ ਦੇ ਵਰਕਿੰਗ ਏਰੀਆ ‘ਚ ਹੋ ਸਕਦਾ ਹੈ। ਜੇਕਰ ਇੱਕੋ ਸ਼ਹਿਰ ‘ਚ ਕਿਸੇ ਦੂਸਰੀ ਜਗ੍ਹਾ ਜਾ ਰਹੇ ਹੋ ਤਾਂ ਉਸਦਾ ਨਿਯਮ ਆਸਾਨ ਹੈ। ਇਸ ਵਿਚ ਤੁਹਾਨੂੰ ਗੈਸ ਸਿਲੰਡਰ ਤੇ ਰੈਗੂਲੇਟਰ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੁੰਦੀ।

ਇਸ ਦੇ ਲਈ ਤੁਹਾਨੂੰ ਗੈਸ ਏਜੰਸੀ ‘ਚ ਜਾਣਾ ਪਵੇਗਾ। ਗੈਸ ਏਜੰਸੀ ‘ਚ ਤੁਹਾਡੇ ਕੋਲ ਗੈਸ ਦਾ ਕਾਗ਼ਜ਼ (ਸਬਸਕ੍ਰਿਪਸ਼ਨ ਵਾਊਚਰ) ਲਿਆ ਜਾਂਦਾ ਹੈ। ਉਸ ਦੇ ਨਾਲ ਇਕ ਫਾਰਮ ਭਰਨਾ ਹੁੰਦਾ ਹੈ ਜਿਸ ਵਿਚ ਨਾਂ, ਪਤਾ ਆਦਿ ਦੀ ਜਾਣਕਾਰੀ ਦੇਣੀ ਹੁੰਦੀ ਹੈ। ਇਸ ਦੇ ਆਧਾਰ ‘ਤੇ ਗੈਸ ਏਜੰਸੀ ਤੁਹਾਨੂੰ ਈ-ਕਸਟਮਰ ਟਰਾਂਸਫਰ ਐਡਵਾਈਸ (e-CTA) ਜਾਰੀ ਕਰਦੀ ਹੈ। ਇਹ ਇਕ ਤਰ੍ਹਾਂ ਨਾਲ ਸਬਸਕ੍ਰਿਪਸ਼ਨ ਵਾਊਚਰ ਜਮ੍ਹਾਂ ਕਰਨ ਤੋਂ ਬਾਅਦ ਤੁਹਾਨੂੰ ਇਕ ਕੋਡ ਦਿੱਤਾ ਜਾਂਦਾ ਹੈ। ਈ-ਸੀਟੀਏ ਤਿੰਨ ਮਹੀਨੇ ਲਈ ਜਾਇਜ਼ ਹੁੰਦਾ ਹੈ।

ਏਨੀ ਦੇਣੀ ਪੈਂਦੀ ਹੈ ਫੀਸ
ਜੇਕਰ ਤੁਸੀਂ ਗੈਸ ਕੁਨੈਕਸ਼ਨ ਆਪਣੇ ਨਾਂ ਕਰਵਾ ਰਹੇ ਹੋ, ਜਦੋਂ ਕੁਨੈਕਸ਼ਨ ਤੁਹਾਡੇ ਪਰਿਵਾਰ ਦੇ ਕਿਸੇ ਦੂਸਰੇ ਵਿਅਕਤੀ ਦੇ ਨਾਂ ‘ਤੇ ਹੈ ਤਾਂ ਇਸ ਦਾ ਪੂਰਾ KYC ਹੋਵੇਗਾ। ਇਸ ਵਿਚ ਤੁਹਾਨੂੰ ਇਕ ਪਛਾਣ ਪੱਤਰ ਦੇਣਾ ਪੈਂਦਾ ਹੈ। ਕੇਵਾਈਸੀ, ਗੈਸ ਕੁਨੈਕਸ਼ਨ ਹੋਲਡਰ ਦੇ ਨਾਂ ‘ਚ ਬਦਲਾਅ ਤੇ ਗੈਸ ਕੁਨੈਕਸ਼ਨ ਦਾ ਟਰਾਂਸਫਰ, ਇਹ ਤਿੰਨੋਂ ਕੰਮ ਇਕੱਠੇ ਹੋ ਸਕਦੇ ਹਨ। ਇਸ ਦੇ ਲਈ ਗੈਸ ਏਜੰਸੀ ਤੁਹਾਡੇ ਤੋਂ 118 ਰੁਪਏ ਫੀਸ ਸਕਦੀ ਹੈ। ਇਸ ਦੇ ਨਾਲ ਹੀ ਜਦੋਂ ਤੁਸੀਂ ਨਵੀਂ ਗੈਸ ਏਜੰਸੀ ‘ਚ ਜਾਓਗੇ ਤਾਂ ਉੱਥੇ 58 ਰੁਪਏ ਦੇ ਕੇ ਨਵੀਂ ਪਾਸਬੁੱਕ ਪ੍ਰਾਪਤ ਕਰ ਸਕਦੇ ਹੋ।

ਜਦੋਂ ਤੁਸੀਂ ਈ-ਸੀਟੀਏ ਲੈ ਕੇ ਨਵੀਂ ਗੈਸ ਏਜੰਸੀ ਪਹੁੰਚਦੇ ਹੋ ਤਾਂ ਉੱਥੇ ਵੀ ਕੁਝ ਕਾਗ਼ਜ਼ੀ ਕਾਰਵਾਈ ਹੁੰਦੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਘਰ ਦੇ ਪਤੇ ਦਾ ਡਾਕਿਊਮੈਂਟ ਦੇਣਾ ਪਵੇਗਾ। ਇਸ ਦੇ ਲਈ ਬਿਜਲੀ, ਟੈਲੀਫੋਨ, ਪਾਣੀ ਜਾਂ ਗੈਸ ਦਾ ਬਿੱਲ ਦੇ ਸਕਦੇ ਹੋ। ਬਿੱਲ ‘ਤੇ ਤੁਹਾਡਾ ਨਾਂ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਕਿਰਾਏਦਾਰ ਹੋ ਤਾਂ ਰੈਂਟ ਐਗਰੀਮੈਂਟ ਨਾਲ ਵੀ ਕੰਮ ਚੱਲ ਸਕਦਾ ਹੈ। ਬਿਜਲੀ ਬਿੱਲ ਆਦਿ ਦਾ ਜ਼ਿਕਰ ਰੈਂਟ ਐਗਰੀਮੈਂਟ ‘ਤੇ ਹੋਣਾ ਚਾਹੀਦਾ ਹੈ। ਈ-ਸੀਟੀਏ ਦੇ ਨਾਲ ਨਵੀਂ ਏਜੰਸੀ ‘ਚ ਜਾਂਦੇ ਹੋ ਤਾਂ ਉੱਥੇ ਪੁਰਾਣੀ ਏਜੰਸੀ ਤੋਂ ਮਿਲੇ ਕੋਡ ਮੰਗਿਆ ਜਾਂਦਾ ਹੈ। ਇਹ ਕੋਡ ਈ-ਸੀਟੀਏ ‘ਤੇ ਲਿਖਿਆ ਹੁੰਦਾ ਹੈ। ਕੋਡ ਲੈਣ ਤੋਂ ਬਾਅਦ ਨਵੀਂ ਏਜੰਸੀ ਤੁਹਾਨੂੰ ਸਬਸਕ੍ਰਿਪਸ਼ਨ ਵਾਊਚਰ ਵਾਪਸ ਦੇਵੇਗੀ। ਇੱਥੇ ਤੁਹਾਡਾ ਨਾਂ ਦਰਜ ਹੋ ਜਾਵੇਗਾ। 58 ਰੁਪਏ ‘ਚ ਤੁਸੀਂ ਗੈਸ ਦੀ ਨਵੀਂ ਪਾਸਬੁੱਕ ਲੈ ਸਕਦੇ ਹੋ।
ਦੂਸਰੇ ਸ਼ਹਿਰ ‘ਚ ਟਰਾਂਸਫਰ ਦਾ ਨਿਯਮ

ਇਕ ਸ਼ਹਿਰ ‘ਚ ਗੈਸ ਕੁਨੈਕਸ਼ਨ ਟਰਾਂਸਫਰ ਕਰਨ ਵੇਲੇ ਸਿਲੰਡਰ ਤੇ ਰੈਗੂਲੇਟਰ ਜਮ੍ਹਾਂ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਜੇਕਰ ਤੁਸੀਂ ਸ਼ਹਿਰ ਬਦਲ ਰਹੇ ਹੋ, ਕਿਸੇ ਦੂਸਰੇ ਸ਼ਹਿਰ ਜਾ ਰਹੇ ਹੋ ਤਾਂ ਉਸ ਦਾ ਨਿਯਮ ਵੱਖਰਾ ਹੈ। ਤੁਹਾਨੂੰ ਏਜੰਸੀ ‘ਚ ਸਬਸਕ੍ਰਿਪਸ਼ਨ ਵਾਊਚਰ ਦੇ ਨਾਲ ਗੈਸ ਸਿਲੰਡਰ ਤੇ ਰੈਗੂਲੇਟਰ ਜਮ੍ਹਾਂ ਕਰਨਾ ਪੈਂਦਾ ਹੈ। ਇਸ ਦੇ ਆਧਾਰ ‘ਤੇ ਏਜੰਸੀ ਤੁਹਾਨੂੰ ਟਰਮੀਨੇਸ਼ਨ ਵਾਊਚਰ ਬਣਾ ਕੇ ਦਿੰਦੀ ਹੈ। ਇਹ ਵਾਊਚਰ ਇਕ ਸਾਲ ਲਈ ਵੈਲਿਡ ਹੁੰਦਾ ਹੈ। ਵਾਊਚਰ ਦੇ ਨਾਲ ਗੈਸ ਸਿਲੰਡਰ ਤੇ ਰੈਗੂਲੇਟਰ ਦੀ ਜਮ੍ਹਾਂ ਰਾਸ਼ੀ ਰਿਫੰਡ ਕਰ ਦਿੱਤੀ ਜਾਂਦੀ ਹੈ। ਇਸ ਵਿਚ ਤੁਹਾਨੂੰ ਗੈਸ ਪਾਸਬੁੱਕ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਨਵੀਂ ਜਗ੍ਹਾ ਉਸੇ ਨਾਲ ਕੰਮ ਚੱਲ ਜਾਂਦਾ ਹੈ। ਜਿਸ ਸ਼ਹਿਰ ਵਿਚ ਗਏ ਹੋ, ਉੱਥੇ ਡਿਪਾਜ਼ਿਟ ਮਨੀ ਤੇ ਟਰਮੀਨੇਸ਼ਨ ਵਾਊਚਰ ਜਮ੍ਹਾਂ ਕਰਨ ‘ਤੇ ਤੁਹਾਨੂੰ ਨਵਾਂ ਸਬਸਕ੍ਰਿਪਸ਼ਨ ਵਾਊਚਰ ਮਿਲ ਜਾਂਦਾ ਹੈ। ਇਸ ਦੇ ਨਾਲ ਤੁਸੀਂ ਸਿਲੰਡਰ ਤੇ ਰੈਗੂਲੇਟਰ ਪ੍ਰਾਪਤ ਕਰ ਲੈਂਦੇ ਹਨ।


ਨਾਂ ਬਦਲਵਾਉਣ ਦਾ ਖ਼ਰਚ
ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਮੁਤਾਬਕ, ਐੱਲਪੀਜੀ ਗੈਸ ਕੁਨੈਕਸ਼ਨ ‘ਚ ਨਾਂ ਬਦਲਵਾਉਣ ਲਈ ਕੋਈ ਫੀਸ ਨਹੀਂ ਦੇਣੀ ਪੈਂਦੀ। ਇਕ ਸਵਾਲ ਦੇ ਜਵਾਬ ‘ਚ ਪੈਟਰੋਲੀਅਮ ਮੰਤਰੀ ਸੰਸਦ ‘ਚ ਇਹ ਦੱਸ ਚੁੱਕੇ ਹਨ। ਗੈਸ ਸਿਲੰਡਰ ਤੇ ਰੈਗੂਲੇਟਰ ਲਈ ਡਿਪਾਜ਼ਿਟ ਮਨੀ ਗੈਸ ਏਜੰਸੀਆਂ ਕੋਲ ਰਹਿੰਦੀ ਹੈ। ਜੇਕਰ ਤੁਸੀਂ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਂ ਗੈਸ ਕੁਨੈਕਸ਼ਨ ਟਰਾਂਸਫਰ ਕਰ ਰਹੇ ਹੋ ਤਾਂ ਡਿਪਾਜ਼ਿਟ ਮਨੀ ਨਹੀਂ ਵਾਪਸ ਕੀਤੀ ਜਾਂਦੀ। ਉਹ ਏਜੰਸੀ ਕੋਲ ਹੀ ਰਹਿੰਦੀ ਹੈ। ਤੁਸੀਂ ਉਸ ਕੁਨੈਕਸ਼ਨ ਦਾ ਇਸੇਤਮਾਲ ਕਰ ਸਕਦੇ ਹੋ।


ਗੈਸ ਕੁਨੈਕਸ਼ਨ ‘ਤੇ ਨਾਂ ਬਦਲਵਾਉਣ ਲਈ ਡਿਪਾਜ਼ਿਟ ਰਕਮ ‘ਚ ਕੋਈ ਅੰਤਰ ਨਹੀਂ ਹੁੰਦਾ। ਜਿੰਨੀ ਪਹਿਲਾਂ ਹੁੰਦੀ ਹੈ, ਓਨੀ ਹੀ ਰਕਮ ਬਾਅਦ ‘ਚ ਵੀ ਫਿਕਸ ਹੈ, ਜੇਕਰ ਪਰਿਵਾਰ ਤੋਂ ਬਾਹਰੇ ਕਿਸੇ ਵਿਅਕਤੀ ਦੇ ਨਾਂ ਗੈਸ ਕੁਨੈਕਸ਼ਨ ਟਰਾਂਸਫਰ ਕਰਨ ਵੇਲੇ ਕੁਝ ਫੀਸ ਲਗਦੀ ਹੈ। ਓਰਿਜਨਲ ਸਿਕਓਰਿਟੀ ਡਿਪਾਜ਼ਿਟ ਤੇ ਨਵੀਂ ਕੀਮਤ ਵਿਚਕਾਰ ਜਿਹੜਾ ਅੰਤਰ ਹੁੰਦਾ ਹੈ, ਉਹੀ ਪੈਸਾ ਲਿਆ ਜਾਂਦਾ ਹੈ। ਅਲੱਗ ਤੋਂ ਜਿਹੜੀ ਰਕਮ ਲਈ ਜਾਂਦੀ ਹੈ, ਗੈਸ ਏਜੰਸੀ ਵੱਲੋਂ ਉਸ ਦਾ ਕੈਸ਼ ਮੈਮੋ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *