ਪੰਜਾਬ ਚ’ ਚੜਦੀ ਜਵਾਨੀ ਚ’ ਮਾਪਿਆਂ ਦੇ ਜਵਾਨ ਪੁੱਤ ਨੂੰ ਇਸ ਤਰਾਂ ਮਿਲੀ ਮੌਤ ਤੇ ਹਰ ਪਾਸੇ ਛਾਇਆ ਸੋਗ

ਪੁਲਸ ਥਾਣਾ ਸਦਰ ਕਪੂਰਥਲਾ ਦੇ ਅਧੀਨ ਪੈਂਦੇ ਪਿੰਡ ਸੰਧੂ ਚੱਠਾ ਦੇ ਇਕ ਨੌਜਵਾਨ ਵੱਲੋਂ ਕਥਿਤ ਤੌਰ ‘ਤੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਇਸ ਘਟਨਾ ਬਾਰੇ ਮ੍ਰਿਤਕ ਦੇ ਭਰਾ ਅੱਛਰ ਸਿੰਘ (ਹਾਲ ਵਾਸੀ ਲੁਧਿਆਣਾ) ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ

ਉਨ੍ਹਾਂ ਦੀ ਮਾਂ ਪਹਿਲਾਂ ਹੀ ਇਸ ਦੁਨੀਆ ਵਿੱਚ ਨਹੀਂ ਅਤੇ ਘਰ ਵਿੱਚ ਉਸ‌ ਦਾ ਭਰਾ ਕਰਮਜੀਤ ਸਿੰਘ (ਕਰੀਬ 22 ਸਾਲ) ਪੁੱਤਰ ਨਛੱਤਰ ਸਿੰਘ ਅਤੇ ਉਸ ਦਾ ਪਿਤਾ ਨਛੱਤਰ ਸਿੰਘ ਹੀ ਰਹਿੰਦੇ ਸਨ।ਉਨ੍ਹਾਂ ਮੁਤਾਬਕ ਕਰਮਜੀਤ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਦੇ ਚਲਦਿਆਂ ਉਸ ਨੇ ਘਰ ਦੇ ਕਮਰੇ ਦੀ ਛੱਤ ਦੇ ਗਾਡਰ ਨਾਲ ਆਪਣਾ ਸਾਫ਼ਾ (ਪਰਨਾ) ਬੰਨ੍ਹ ਕੇ ਆਪਣੀ ਗਰਦਨ ਵਿੱਚ ਪਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਸ ਬਾਰੇ ਪਤਾ ਲੱਗਣ ‘ਤੇ ਮ੍ਰਿਤਕ ਦੀ ਲਾਸ਼ ਨੂੰ ਸਾਫ਼ਾ ਕੱਟ ਕੇ ਹੇਠਾਂ ਉਤਾਰਿਆ ਗਿਆ ਅਤੇ ਪਿੰਡ ਦੇ ਪੰਚਾਇਤ ਮੈਂਬਰ ਅਤੇ ਹੋਰ ਮੋਹਤਬਰਾਂ ਜ਼ਰੀਏ ਪੁਲਸ ਚੌਂਕੀ ਕਾਲਾ ਸੰਘਿਆਂ ਦੀ ਪੁਲਸ ਨੂੰ ਇਤਲਾਹ ਦਿੱਤੀ ਗਈ |

ਇਸੇ ਦੌਰਾਨ ਮੌਕੇ ‘ਤੇ ਚੌਂਕੀ ਇੰਚਾਰਜ ਸਬ ਇੰਸਪੈਕਟਰ ਮੈਡਮ ਦੀਪਿਕਾ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੋਰਚਰੀ ‘ਚ ਰਖਵਾਇਆ ਗਿਆ। ਐੱਸ. ਐੱਚ. ਓ. ਸਦਰ ਕਪੂਰਥਲਾ ਗੁਰਦਿਆਲ ਸਿੰਘ ਅਤੇ ਚੌਂਕੀ ਇੰਚਾਰਜ ਮੈਡਮ ਦੀਪਿਕਾ ਨੇ ਪ੍ਰੈਸ ਨੂੰ ਦੱਸਿਆ ਕਿ

ਫ਼ਿਲਹਾਲ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕੀਤੇ ਜਾ‌ ਰਹੇ ਹਨ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਲਈ ਲਾਸ਼ ਸਰਕਾਰੀ ਹਸਪਤਾਲ ਕਪੂਰਥਲਾ ਵਿਖੇ ਭੇਜੀ ਜਾ ਰਹੀ ਹੈ ਅਤੇ ਰਿਪੋਰਟ ਆਉਣ ‘ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published.