ਅੱਲੜ ਉਮਰੇ ਕਨੇਡਾ ਗਏ ਪੰਜਾਬ ਦੇ ਇਸ ਨੌਜਵਾਨ ਨੂੰ ਇਸ ਤਰਾਂ ਮਿਲੀ ਖੌਫ਼ਨਾਕ ਮੌਤ ਤੇ ਹਰ ਪਾਸੇ ਛਾਇਆ ਸੋਗ

ਅੱਜ ਦੇ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾ ਕੇ ਪੜਾਈ ਕਰਨਾ ਚਾਹੁੰਦੇ ਹਨ ਤੇ ਮਾਪੇ ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਗਾਨੇ ਦੇਸ਼ ਵਿੱਚ ਉਹਨਾਂ ਨਾਲ ਅਣਹੋਣੀ ਘਟਨਾ ਵਾਪਰ ਜੇ ਗਈ।

ਅਜਿਹੀ ਹੀ ਖਬਰ ਕੈਨੇਡਾ( Canada) ਦੇ ਸੂਬੇ ਓਂਟਾਰੀਓ (Ontario) ਤੋਂ ਆਈ ਹੈ। ਜਿਥੇ ਇਕ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ (Gurpreet Singh Gill) ਪੜ੍ਹਾਈ (Study) ਕਰਨ ਗਿਆ ਸੀ ਤੇ ਕੈਨੇਡਾ( Canada) ਦੇ ਸੂਬੇ ਓਂਟਾਰੀਓ (Ontario) ਦੀ ਵਸਾਖਾ ਬੀਚ( Wasaga Beach) ‘ਚ ਡੁੱਬਣ ਨਾਲ ਨੌਜਵਾਨ ਦੀ ਮੌਤ ਹੋ ਗਈ।

ਉਕਤ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ( Amritsar) ਦੇ ਬਲਾਕ ਵੇਰਕਾ ਅਧੀਨ ਆਉਂਦੇ ਪਿੰਡ ਨੰਗਲੀ ਦਾ ਰਹਿਣ ਵਾਲਾ ਸੀ। ਮ੍ਰਿਤਕ ਗੁਰਪ੍ਰੀਤ (Gurpreet Singh Gill) ਕਰੀਬ ਸਾਢੇ ਤਿੰਨ ਸਾਲ ਪਹਿਲਾਂ ਪੜਾਈ ਕਰਨ ਲਈ ਕੈਨੇਡਾ ਗਿਆ ਸੀ ਤੇ ਹੁਣ ਮੌਜੂਦਾ ਸਮੇਂ ਪੜਾਈ ਪੂਰੀ ਕਰ ਕੇ ਵਰਕ ਪਰਮਿਟ ‘ਤੇ ਕੰਮ ਕਰਦਾ ਸੀ।

ਜਾਣਕਾਰੀ ਅਨੁਸਾਰ ਕੰਮ ਤੋਂ ਛੁੱਟੀ ਹੋਣ ਕਰ ਕੇ ਆਪਣੇ ਦੋਸਤਾਂ ਨਾਲ ਵਸਾਖਾ ਬੀਚ ‘ਤੇ ਨਹਾਉਣ ਗਿਆ ਸੀ ਨਹਾਉਂਦੇ ਸਮੇਂ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.