ਪੰਜਾਬ ਚ’ ਲਗਾਤਾਰ ਇਹ 2 ਦਿਨ ਭਾਰੀ ਮੀਂਹ ਦੀ ਆਈ ਵੱਡੀ ਚੇਤਾਵਨੀਂ-ਦੇਖੋ ਪੂਰੀ ਖ਼ਬਰ

ਸੂਬੇ ਵਿਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਐਤਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਛਮ-ਛਮ ਬਾਰਿਸ਼ ਹੋਈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਮੌਨਸੂਨ ਨੇ 17 ਦਿਨ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਮੌਨਸੂਨ ਦੇ ਛੇਤੀ ਆਗਮਨ ’ਤੇ ਮੌਸਮ ਵਿਗਿਆਨੀ ਵੀ ਹੈਰਾਨ ਹਨ। ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਡਾ. ਕੇਕੇ ਗਿੱਲ ਨੇ ਦੱਸਿਆ ਕਿ ਮੌਨਸੂਨ ਹਰਿਆਣੇ ਤੋਂ ਹੁੰਦਾ ਹੋਇਆ ਪੰਜਾਬ ਵਿਚ ਦਸਤਕ ਦਿੰਦਾ ਹੈ ਪਰ ਇਸ ਵਾਰ ਉੱਤਰ ਪ੍ਰਦੇਸ਼ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਪੁੱਜਾ ਹੈ। ਐਤਵਾਰ ਨੂੰ ਲੁਧਿਆਣਾ, ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਹੋਈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਮੌਨਸੂਨ 13 ਜੂਨ ਨੂੰ ਹੀ ਪੰਜਾਬ ਵਿਚ ਪੁੱਜ ਗਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਇਕ-ਦੋ ਵਾਰ 15 ਜੂਨ ਨੂੰ ਮੌਨਸੂਨ ਪੰਜਾਬ ਪੁੱਜਾ ਸੀ।

ਇਕ ਹਫ਼ਤਾ ਪਹਿਲਾਂ ਤਕ ਇਹ ਪੇਸ਼ੀਨਗੋਈ ਸੀ ਕਿ ਮੌਨਸੂਨ 30 ਜੂਨ ਜਾਂ ਫਿਰ ਜੁਲਾਈ ਦੇ ਪਹਿਲੇ ਹਫ਼ਤੇ ’ਚ ਪੰਜਾਬ ਵਿਚ ਦਾਖ਼ਲ ਹੋਵੇਗਾ। ਇਸ ਵਾਰ ਪ੍ਰੀ-ਮੌਨਸੂਨ ਵੀ ਜੂਨ ਦੇ ਪਹਿਲੇ ਹਫ਼ਤੇ ਹੀ ਸ਼ੁਰੂ ਹੋ ਗਿਆ ਸੀ। ਅਮੂਮਨ ਪ੍ਰੀ-ਮੌਨਸੂਨ ਦੀ ਸ਼ੁਰੂਆਤ ਜੂਨ ਦੇ ਤੀਜੇ ਹਫ਼ਤੇ ਵਿਚ ਹੁੰਦੀ ਹੈ। ਕਿਸੇ ਨੇ ਉਮੀਦ ਨਹੀਂ ਸੀ ਪ੍ਰਗਟਾਈ ਕਿ ਮੌਨਸੂਨ ਏਨੀ ਛੇਤੀ ਆ ਜਾਵੇਗਾ। ਡਾ. ਗਿੱਲ ਨੇ ਕਿਹਾ ਕਿ ਐਤਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਮੌਨਸੂਨ ਦੀ ਬਾਰਿਸ਼ ਹੋਈ। 14 ਜੂਨ ਨੂੰ ਵੀ ਸੂਬੇ ਵਿਚ ਬਾਰਿਸ਼ ਹੋਵੇਗੀ ਜਦਕਿ 15 ਜੂਨ ਨੂੰ ਕਈ ਥਾਈਂ ਤੇਜ਼ ਹਵਾਵਾਂ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਨਸੂਨ ਦੇ ਛੇਤੀ ਆਉਣ ਨਾਲ ਝੋਨੇ ਦੇ ਕਾਸ਼ਤਕਾਰਾਂ ਨੂੰ ਫ਼ਾਇਦਾ ਹੋਵੇਗਾ।

ਅੰਮ੍ਰਿਤਸਰ ’ਚ 15 ਮਿਲੀਮੀਟਰ ਬਾਰਿਸ਼ – ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਦੀ ਪੇਸ਼ੀਨਗੋਈ ਅਨੁਸਾਰ ਅੰਮ੍ਰਿਤਸਰ ਵਿਚ 15 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਤੇ ਦਿਨ ਦਾ ਤਾਪਮਾਨ 32.5 ਡਿਗਰੀ ਸੈਲਸੀਅਸ ਰਿਹਾ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਸੱਤ ਡਿਗਰੀ ਘੱਟ ਰਿਹਾ ਜਦਕਿ ਘੱਟੋ-ਘੱਟ ਤਾਪਮਾਨ 22.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡੇ ਵਿਚ 2.9 ਮਿਲੀਮੀਟਰ ਬਾਰਿਸ਼ ਦਰਜ ਹੋਈ ਜਦਕਿ ਵੱਧ ਤੋਂ ਵੱਧ ਤਾਪਮਾਨ 29.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੀਜੀਆਈ ਚੰਡੀਗਡ਼੍ਹ ਡਾਇਰੈਕਟਰ ਬੋਲੇ-ਸਤੰਬਰ ਆਖੀਰ ਤਕ ਆਵੇਗੀ ਕੋਰੋਨਾ ਦੀ ਤੀਜੀ ਲਹਿਰ,ਹਰ ਉਮਰ ਵਰਗ ਹੋਵੇਗਾ ਪ੍ਰਭਾਵਿਤ
ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 11 ਡਿਗਰੀ ਸੈਲਸੀਅਸ ਘੱਟ ਰਿਹਾ। ਉਧਰ ਘੱਟੋ-ਘੱਟ ਤਾਪਮਾਨ 22.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣੇ ਵਿਚ 15 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਜਦਕਿ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਘੱਟ ਸੀ। ਘੱਟੋ-ਘੱਟ ਤਾਪਮਾਨ 23.6 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਸੀ। ਪਟਿਆਲੇ ਵਿਚ 1.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਜਦਕਿ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ ਚਾਰ ਡਿਗਰੀ ਘੱਟ ਰਿਹਾ। ਘੱਟੋ-ਘੱਟ ਤਾਪਮਾਨ 23.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਦੋ ਡਿਗਰੀ ਘੱਟ ਸੀ।

Leave a Reply

Your email address will not be published.