ਹੁਣੇ ਹੁਣੇ ਪੰਜਾਬ ਚ’ ਏਥੇ ਵਾਪਰਿਆ ਮੌਤ ਦਾ ਤਾਂਡਵ-ਮੌਕੇ ਤੇ ਮਾਂ-ਧੀ ਦੀ ਹੋਈ ਦਰਦਨਾਕ ਮੌਤ ਤੇ ਛਾਇਆ ਸੋਗ

ਸੋਮਵਾਰ ਨੂੰ ਸਮਰਾਲਾ ( Samrala) ਨੇੜੇ ਕੁੱਬੇ ਟੋਲ ਪਲਾਜ਼ਾ ਵਿਖੇ ਮੋਟਰਸਾਈਕਲ ਸਵਾਰ ਇਕ ਪਰਿਵਾਰ ਦੇ ਦੋ ਜੀਆਂ ਦੀ ਸੜਕ ਹਾਦਸੇ(Tragic accident in Samrala) ਦੌਰਾਨ ਦਰਦਨਾਕ ਮੌਤ ਹੋ ਗਈ ਹੈ।

ਮਰਨ ਵਾਲਿਆਂ ’ਚ 34 ਸਾਲਾ ਔਰਤ ਅਤੇ ਉਸ ਦੀ 6 ਸਾਲ ਦੀ ਮਾਸੂਮ ਧੀ ਸ਼ਾਮਲ ਹੈ। ਜਦਕਿ ਮੋਟਰਸਾਈਕਲ ਚਾਲਕ ਮ੍ਰਿਤਕ ਔਰਤ ਦੇ ਪਤੀ ਸਮੇਤ ਇਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਹਨਾਂ ਨੂੰ ਇਲਾਜ਼ ਲਈ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਵਾਸੀ ਪਿੰਡ ਲਲਤੋਂ (ਲੁਧਿਆਣਾ) ਅੱਜ ਸਵੇਰੇ ਆਪਣੀ ਪਤਨੀ ਇੰਦਰਜੀਤ ਕੌਰ (34) ਅਤੇ 6 ਸਾਲਾ ਦੀ ਧੀ ਗਗਨਦੀਪ ਕੌਰ ਨਾਲ ਮੋਟਰਸਾਈਕਲ ’ਤੇ ਸਵਾਰ ਹੋਕੇ ਬਾਹਰ ਜਾ ਰਹੇ ਸਨ। ਸਮਰਾਲਾ ਨੇੜੇ ਪਿੰਡ ਕੁੱਬੇ ਦੇ ਟੋਲ ਪਲਾਜ਼ਾ ਵਿਖੇ ਪਹੁੰਚਣ ’ਤੇ ਸਾਹਮਣੇ ਤੋਂ ਆ ਰਹੀ ਇਕ ਤੇਜ ਰਫ਼ਤਾਰ ਕਾਰ ਨਾਲ ਸਿੱਧੀ ਟੱਕਰ ਹੋ ਗਈ।

ਇਹ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਿੱਛੇ ਬੈਠੀ ਸੁਖਵੀਰ ਸਿੰਘ ਦੀ ਪਤਨੀ ਇੰਦਰਜੀਤ ਕੌਰ ਅਤੇ ਉਸ ਦੀ ਮਾਸੂਮ ਧੀ ਗਗਨਦੀਪ ਕੌਰ ਨੇ ਮੌਕੇ ’ਤੇ ਹੀ ਦਮ ਤੌੜ ਦਿੱਤਾ। ਜਦਕਿ ਕਾਰ ਦਾ ਚਾਲਕ ਜਿਸ ਦੀ ਪਹਿਚਾਣ ਲੁਧਿਆਣਾ ਦੇ ਦੁੱਗਰੀ ਨਿਵਾਸੀ ਰਵਿੰਦਰ ਸਿੰਘ ਵਜੋਂ ਹੋਈ ਹੈ, ਸਮੇਤ ਮੋਟਰਸਾਈਕਲ ਚਾਲਕ ਸੁਖਵੀਰ ਸਿੰਘ ਦੇ ਗੰਭੀਰ ਸੱਟਾਂ ਵੱਜੀਆਂ।

ਦੋਵੇਂ ਜ਼ਖਮੀਆਂ ਨੂੰ ਇਲਾਜ਼ ਲਈ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਕਾਰ ਚਾਲਕ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਮੁੱਢਲੀ ਸਹਾਇਤਾ ਦੇਣ ਮਗਰੋਂ ਲੁਧਿਆਣਾ ਰੈਫਰ ਕਰ ਦਿੱਤਾ ਹੈ। ਸੁਖਵੀਰ ਸਿੰਘ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਦੋਵੇਂ ਮ੍ਰਿਤਕ ਮਾਂ-ਧੀ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਅਤੇ ਪੁਲਸ ਨੇ ਮੌਕੇ ’ਤੇ ਪਹੰਚ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Leave a Reply

Your email address will not be published.