30 ਜੂਨ ਤੱਕ ਕਿਸਾਨ ਵੀਰੋ ਕਰ ਲਵੋ ਇਹ ਕੰਮ ਨਹੀਂ ਤਾਂ ਪਵੇਗਾ ਪਛਤਾਉਣਾ,ਦੇਖੋ ਪੂਰੀ ਖ਼ਬਰ

ਕੀ ਤੁਸੀਂ PM Kisan ਦੇ ਮੈਂਬਰ ਹੋ। ਜੇਕਰ ਨਹੀਂ ਤਾਂ 30 ਜੂਨ ਤਕ ਰਜਿਸਟਰ ਕਰਨ ਦਾ ਮੌਕਾ ਹੈ। ਇਸ ਵਿਚ ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਨੂੰ ਦੋ ਕਿਸ਼ਤਾਂ ਮਿਲ ਸਕਦੀਆਂ ਹਨ। ਤੀਸਰੀ ਕਿਸ਼ਤ ਅਗਸਤ ਵਿਚ ਪੈਂਡਿੰਗ ਹੈ। ਨਾਲ ਹੀ ਜੇਕਰ Kisan Credit Card ‘ਤੇ Loan ਲਿਆ ਹੈ ਤਾਂ ਉਸ ਨੂੰ ਵੀ ਬਿਨਾਂ Penalty ਚੁਕਾਉਣ ਦੀ ਅੰਤਿਮ ਤਰੀਕ 30 ਜੂਨ ਹੈ। ਇਸ ਲਈ ਦੋਵੇਂ ਕੰਮਾਂ ਦੀ ਮਿਆਦ ਇਕੱਠੇ ਖ਼ਤਮ ਹੋ ਰਹੀ ਹੈ। Covid ਮਹਾਮਾਰੀ ‘ਚ ਵੀ ਇਸ ਸਕੀਮ ਜ਼ਰੀਏ ਕਰੋੜਾਂ ਲੋਕਾਂ ਨੂੰ 2,000 ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ।

ਕਿਵੇਂ ਬਣੀਏ PM Kisan ਦੇ ਮੈਂਬਰ
PM Kisan ਦਾ ਮੈਂਬਰ ਬਣਨਾ ਹੈ ਤਾਂ ਸੂਬਾ ਸਰਕਾਰ ਵੱਲੋਂ ਨਿਯੁਕਤ ਨੋਡਲ ਅਧਿਕਾਰੀ ਜਾਂ ਪਟਵਾਰੀ ਜ਼ਰੀਏ ਇਸ ਯੋਜਨਾ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਕਾਮਨ ਸਰਵਿਸ ਸੈਂਟਰਾਂ ਜ਼ਰੀਏ ਵੀ ਤੁਸੀਂ ਇਸ ਸਕੀਮ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਪੀਐੱਮ ਕਿਸਾਨ ਪੋਰਟਲ ਜ਼ਰੀਏ ਵੀ ਇਸ ਸਕੀਮ ਲਈ ਅਪਲਾਈ ਕੀਤਾ ਜਾ ਸਕਦਾ ਹੈ।


ਖ਼ੁਦ ਕਰ ਸਕਦੇ ਹੋ ਅਪਲਾਈ
1. PM Kisan ਦੀ ਵੈੱਬਸਾਈਟ https://pmkisan.gov.in/ ‘ਤੇ ਜਾਓ।

2. ‘Farmers Corner’ ਨਾਂ ਦੀ ਇਕ ਆਪਸ਼ਨ ਨਜ਼ਰ ਆਵੇਗੀ।
3. ਇਸ ਵਿਚ ਹੇਠਾਂ ‘New Farmer Registration’ ਦੀ ਆਪਸ਼ਨ ਨਜ਼ਰ ਆਵੇਗੀ।

4. ‘New Farmer Registration’ ਆਪਸ਼ਨ ‘ਤੇ ਕਲਿੱਕ ਕਰੋ।
5. ਨਵਾਂ ਪੇਜ ਖੁੱਲ੍ਹੇਗਾ, ਜਿਸ ਵਿਚ ਤੁਹਾਨੂੰ Aadhaar Number ਤੇ Captcha ਭਰਨਾ ਪਵੇਗਾ।
6. Aadhaar ਨੰਬਰ ਭਰ ਕੇ ਕੁਝ ਨਿੱਜੀ ਜਾਣਕਾਰੀ ਭਰਨੀ ਪਵੇਗੀ।
7. ਨਾਂ ‘ਤੇ ਦਰਜ ਜ਼ਮੀਨ ਦਾ ਵੇਰਵਾ ਵੀ ਦੇਣਾ ਪਵੇਗਾ।
8. ਹੁਣ ਫਾਰਮ ਨੂੰ ਸਬਮਿਟ ਕਰ ਦਿਉ।


Atmanirbha Bharat Yojana – ਦੱਸ ਦੇਈਏ ਕਿ PM Kisan ਦੇ ਮੈਂਬਰ ਨੂੰ ਸਰਕਾਰ Atmanirbhar Bharat Yojana ਤਹਿਤ ਕਿਸਾਨ ਕ੍ਰੈਡਿਟ ਕਾਰਡ (KCC) ਬਣਾ ਕੇ ਦੇ ਰਹੀ ਹੈ। ਇਸ ਕਾਰਡ ‘ਤੇ ਆਸਾਨ ਤੇ ਸਸਤਾ ਕਰਜ਼ ਮਿਲਦਾ ਹੈ। ਪਰ ਇਹ ਜ਼ਰੂਰੀ ਹੈ ਕਿ Loan Repayment ਮਿੱਥੀ ਤਰੀਕ ਤਕ ਜਮ੍ਹਾਂ ਹੋ ਜਾਵੇ। ਉਸ ਤੋਂ ਬਾਅਦ ਜ਼ਿਆਦਾ ਵਿਆਜ ਭਰਨਾ ਪਵੇਗਾ।

ਲੋਨ ਵਾਪਸੀ (Loan Repayment) – Loan Repayment ਨਾਲ ਤਿੰਨ ਫ਼ੀਸਦ ਜ਼ਿਆਦਾ ਵਿਆਜ ਦਾ ਭੁਗਤਾਨ ਨਹੀਂ ਕਰਨਾ ਪਵੇਗਾ। KCC ਦਾ ਪੈਸਾ ਤੈਅ ਤਰੀਕ ‘ਤੇ ਵਿਆਜ ਸਮੇਤ ਬੈਂਕ ਨੂੰ ਮੋੜਨਾ ਹੁੰਦਾ ਹੈ। ਅਜਿਹਾ ਨਾ ਕਰਨ ‘ਤੇ ਬੈਂਕ 4 ਫ਼ੀਸਦ ਦੀ ਜਗ੍ਹਾ 7 ਫ਼ੀਸਦ ਵਿਆਜ ਦੇਣਾ ਪੈਂਦਾ ਹੈ। ਇਸ ਸਾਲ ਇਸ ਦੀ ਅੰਤਿਮ ਤਰੀਕ ਵਧਾਈ ਗਈ ਹੈ ਤਾਂ ਕਿਸਾਨਾਂ ਨੂੰ ਥੋੜ੍ਹੀ ਰਾਹਤ ਮਿਲਦੀ ਹੈ।


Corona ਦੇ ਕਾਰਨ – ਬੀਤੇ ਸਾਲ Corona ਕਾਰਨ ਕੇਂਦਰ ਸਰਕਾਰ ਨੇ ਕਿਸਾਨ ਕ੍ਰੈਡਿਟ ਕਾਰਡ ‘ਤੇ Loan ਦੀ ਰਕਮ ਨੂੰ ਜਮ੍ਹਾਂ ਕਰਨ ਦੀ ਤਰੀਕ ਦੋ ਵਾਰ ਵਧਾਈ ਸੀ। ਇਸ ਨੂੰ ਤੈਅ ਤਰੀਕ 31 ਮਾਰਚ 2020 ਤੋਂ ਵਧਾ ਕੇ 31 ਮਈ 2020 ਕਰ ਦਿੱਤਾ ਸੀ। ਫਿਰ ਅਗਸਤ 2020 ਕਰ ਦਿੱਤਾ ਗਿਆ। ਇਸ ਸਾਲ 2021 ‘ਚ ਵੀ ਸਰਕਾਰ ਨੇ 3 ਮਹੀਨੇ ਦੀ ਮੁਹਲਤ ਦਿੱਤੀ ਹੈ। 30 ਜੂਨ ਤਕ Loan ਦੀ ਰਕਮ ਸਭ ਨੂੰ ਜਮ੍ਹਾਂ ਕਰਨੀ ਪਵੇਗੀ।


KCC ਰਾਹੀਂ 3 ਲੱਖ ਰੁਪਏ ਤਕ ਦਾ Loan – ਕਿਸਾਨਾਂ ਨੂੰ KCC ‘ਤੇ 3 ਲੱਖ ਰੁਪਏ ਤਕ ਦਾ ਕਰਜ਼ ਦਿੱਤਾ ਜਾਂਦਾ ਹੈ। ਕਰਜ਼ ‘ਤੇ ਵਿਆਜ 9 ਫ਼ੀਸਦ ਹੈ, ਪਰ KCC ‘ਤੇ ਸਰਕਾਰ 2% ਸਬਸਿਡੀ ਦਿੰਦੀ ਹੈ। ਇਸ ਨੂੰ KCC ‘ਤੇ ਕਿਸਾਨ ਨੂੰ 7 ਫ਼ੀਸਦ ਵਿਆਜ ਦਰ ‘ਤੇ ਕਰਜ਼ ਮਿਲਦਾ ਹੈ। ਕਿਸਾਨ ਜੇਕਰ ਸਮੇਂ ਸਿਰ ਕਰਜ਼ ਦਾ ਭੁਗਤਾਨ ਕਰਦਾ ਹੈ ਤਾਂ ਉਸ ਨੂੰ ਵਿਆਜ ‘ਤੇ 3 ਫ਼ੀਸਦ ਤਕ ਛੋਟ ਮਿਲਦੀ ਹੈ ਯਾਨੀ ਕੁੱਲ ਵਿਆਜ 4 ਫ਼ੀਸਦ ਰਹਿੰਦਾ ਹੈ।


ਇਹ ਬੈਂਕ ਬਣਾਉਣਗੇ KCC
ਜਿਹੜੇ ਕਿਸਾਨ KCC ਬਣਵਾਉਣਾ ਚਾਹੁੰਦੇ ਹਨ ਉਹ ਕੋ-ਆਪ੍ਰੇਟਿਵ ਬੈਂਕ, ਖੇਤਰੀ ਗ੍ਰਾਮੀਣ ਬੈਂਕ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI), ਸਟੇਟ ਬੈਂਕ ਆਫ ਇੰਡੀਆ (SBI), ਬੈਂਕ ਆਫ ਇੰਡੀਆ ਤੇ ਇੰਡਸਟ੍ਰੀਅਲ ਡਿਵੈੱਲਪਮੈਂਟ ਬੈਂਕ ਆਫ ਇੰਡੀਆ (IDBI) ‘ਚ ਅਪਲਾਈ ਕਰ ਸਕਦਾ ਹੈ।

Leave a Reply

Your email address will not be published.