ਹੁਣੇ ਹੁਣੇ ਮੌਸਮ ਬਾਰੇ ਆਇਆ ਵੱਡਾ ਅਲਰਟ- ਪੰਜਾਬ ਵਾਲਿਓ ਜਰਾ ਹੋਜੋ ਕੈਂਮ

ਇਸ ਮਹੀਨੇ ਪੈਣ ਵਾਲੀ ਗਰਮੀ ਨਾਲ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਗਰਮੀ ਨਾਲ ਜਿਥੇ ਇਨਸਾਨੀ ਜ਼ਿੰਦਗੀ ਵਿਚ ਉਥਲ-ਪੁਥਲ ਮਚ ਗਈ ਹੈ ਉਥੇ ਹੀ ਜਾਨਵਰ ਅਤੇ ਪੰਛੀ ਵੀ ਪਾਣੀ ਤੇ ਛਾਂ ਦੀ ਭਾਲ ਵਿਚ ਭਟਕਦੇ ਹੋਏ ਦਿਖਾਈ ਦੇ ਰਹੇ ਹਨ।

ਕੁਝ ਦਿਨ ਪਹਿਲਾਂ ਅਚਾਨਕ ਹੋਣ ਵਾਲੀ ਬਰਸਾਤ ਅਤੇ ਤੇਜ਼ ਹਵਾਵਾਂ ਕਾਰਨ ਮੌਸਮ ਵਿੱਚ ਆਈ ਤਬਦੀਲੀ ਨਾਲ ਲੋਕਾਂ ਨੂੰ ਕੁਝ ਗਰਮੀ ਤੋਂ ਰਾਹਤ ਮਹਿਸੂਸ ਹੋਈ ਸੀ। ਪਰ ਫਿਰ ਪਾਰੇ ਦੇ ਵਧ ਜਾਣ ਕਾਰਨ ਲੋਕਾਂ ਨੂੰ ਉਹ ਹੀ ਗਰਮੀ ਪਰੇਸ਼ਾਨ ਕਰ ਰਹੀ ਹੈ। ਇਸ ਗਰਮੀ ਨਾਲ ਫਸਲਾਂ ਉੱਪਰ ਵੀ ਨੁਕਸਾਨ ਹੋ ਰਿਹਾ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਮੌਸਮ ਸਬੰਧੀ ਸਮੇਂ-ਸਮੇਂ ਤੇ ਜਾਣਕਾਰੀ ਲੋਕਾਂ ਨੂੰ ਮੁਹਈਆ ਕਰਵਾ ਦਿੱਤੀ ਜਾਂਦੀ ਹੈ।

ਹੁਣ ਪੰਜਾਬ ਵਿੱਚ ਮੌਸਮ ਸੰਬੰਧੀ ਇਕ ਵੱਡਾ ਅਲਰਟ ਜਾਰੀ ਹੋਇਆ ਹੈ। ਆਉਣ ਵਾਲੇ ਦਿਨਾਂ ਦੇ ਮੌਸਮ ਸਬੰਧੀ ਚੰਡੀਗੜ੍ਹ ਵਿਚ ਮੌਨਸੂਨ ਨੇ ਪੰਜਾਬ ਅਤੇ ਹਰਿਆਣਾ ਦੇ ਉੱਤਰੀ ਹਿੱਸੇ ਵਿੱਚ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਮੌਸਮ ਮਾਨਸੂਨ ਤੇ ਨਿਰਭਰ ਕਰੇਗਾ। ਬੰਗਾਲ ਦੀ ਖਾੜੀ ਵਿਚ ਬਣੇ ਹੋਏ ਲੋਅ ਪ੍ਰੈਸ਼ਰ ਦੇ ਪ੍ਰਭਾਵ ਨਾਲ ਮਾਨਸੂਨ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। 15 ਜੂਨ ਨੂੰ ਵਧੇਰੇ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਤੇਜ਼ ਹਨੇਰੀ ਤੇ ਤੂਫ਼ਾਨ ਦੀ ਸੰਭਾਵਨਾ ਬਣੀ ਹੋਈ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਆਉਣ ਵਾਲੇ ਅਗਲੇ 48 ਘੰਟਿਆਂ ਦੌਰਾਨ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਬਿਜਲੀ ਚਮਕਣ ਭਾਰੀ ਮੀਂਹ ਹੋਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ ਗੜ੍ਹੇਮਾਰੀ ਵੀ ਹੋ ਸਕਦੀ ਹੈ ਅਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ਼ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਚੰਡੀਗੜ੍ਹ ਵਿੱਚ ਤਿੰਨ ਦਿਨਾਂ ਦੌਰਾਨ ਪਾਰਾ ਕਾਫੀ ਉੱਪਰ ਤੱਕ ਪਹੁੰਚ ਗਿਆ ਹੈ |

ਜਿਸ ਕਾਰਨ ਵੱਧ ਤੋਂ ਵੱਧ ਪਾਰਾ 5 ਡਿਗਰੀ ਘੱਟ ਕਰਕੇ 33 .9 ਡਿਗਰੀ ਤੱਕ ਪਹੁੰਚਾ ਦਿੱਤਾ ਹੈ। ਆਉਣ ਵਾਲੇ 48 ਘੰਟਿਆਂ ਦੌਰਾਨ ਪੰਜਾਬ ਹਰਿਆਣਾ ਅਤੇ ਬਾਕੀ ਹਿੱਸਿਆਂ ਵਿੱਚ ਵੀ ਬਰਸਾਤ ਆ ਜਾਵੇਗੀ। ਇਹ ਮੌਨਸੂਨ ਪਹਿਲਾਂ ਪੰਜਾਬ ਵਿੱਚ ਪੁੱਜ ਗਈ ਹੈ। ਇਸ ਵਾਰ ਮੌਨਸੂਨ ਨੇ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ ਹਰ ਸਾਲ ਜੂਨ ਦੇ ਅਖੀਰ ਜਾਂ ਜੁਲਾਈ ਦੇ ਪਹਿਲੇ ਹਫਤੇ ਆਉਂਦੀ ਹੈ।

Leave a Reply

Your email address will not be published.