1 ਜੁਲਾਈ ਤੋਂ ਬਦਲਣ ਜਾ ਰਹੇ ਹਨ ਇਹ ਨਿਯਮ ਤੇ ਤੁਹਾਡੀ ਇਹ ਚੀਜ਼ ਵੀ ਹੋ ਜਾਵੇਗੀ ਬੇਕਾਰ-ਦੇਖੋ ਪੂਰੀ ਖ਼ਬਰ

ਸਿੰਡੀਕੇਟ ਬੈਂਕ ਦੀਆਂ ਬ੍ਰਾਂਚਾਂ ਦੇ ਮੌਜੂਦਾ IFSC 30 ਜੂਨ 2021 ਤਕ ਹੀ ਕੰਮ ਕਰਨਗੇ। 1 ਜੁਲਾਈ 2021 ਤੋਂ ਨਵੇਂ IFSC ਲਾਗੂ ਹੋਣਗੇ। ਸਿੰਡਿਕੇਟ ਬੈਂਕ ਦਾ 1 ਅਪ੍ਰੈਲ 2020 ਤੋਂ ਕੈਨਰਾ ਬੈਂਕ ‘ਚ ਰਲੇਵਾਂ ਹੋ ਚੁੱਕਿਆ ਹੈ। ਹੁਣ ਸਿੰਡੀਕੇਟ ਬੈਂਕ ਦੀਆਂ ਸਾਰੀਆਂ ਬ੍ਰਾਂਚਾਂ ਕੈਨਰਾ ਬੈਂਕ ਦੀਆਂ ਬ੍ਰਾਂਚਾਂ ਦੇ ਤੌਰ ‘ਤੇ ਕੰਮ ਕਰ ਰਹੀਆਂ ਹਨ।

Canara Bank ਨੇ ਆਪਣੇ ਗਾਹਕਾਂ ਨੂੰ ਦੱਸਿਆ ਹੈ ਕਿ ਬੈਂਕ ਦੇ ਪਹਿਲਾਂ ਦੇ ਬ੍ਰਾਂਚਾਂ ਦੇ IFSC Code 1 ਜੁਲਾਈ, 2021 ਤੋਂ ਬਦਲ ਜਾਣਗੇ। ਗਾਹਕਾਂ ਨੂੰ NEFT/RTGS/IMPS ਰਾਹੀਂ ਪੈਸੇ ਪਾਉਣ ਲਈ ਨਵੇਂ ਕੈਨਰਾ ਆਈਐੱਫਐੱਸਸੀ ਦਾ ਇਸਤੇਮਾਲ ਕਰਨਾ ਹੋਵੇਗਾ।

ਕਿਵੇਂ ਮਿਲੇਗਾ ਨਵਾਂ IFSC – ਨਵੇਂ IFSC ਲਈ ਗਾਹਕਾਂ ਨੂੰ URL canarabank.Com/IFSC.Html ‘ਤੇ ਜਾਣਾ ਹੋਵੇਗਾ ਜਾਂ ਕੈਨਰਾ ਬੈਂਕ ਦੀ ਵੈੱਬਸਾਈਟ ‘ਤੇ ਜਾਣਾ ਹੋਵੇਗਾ ਜਾਂ ਕੈਨਰਾ ਬੈਂਕ ਦੀ ਕਿਸੇ ਬ੍ਰਾਂਚ ‘ਚ ਜਾਣਾ ਹੋਵੇਗਾ। ਪਹਿਲੇ ਦੇ ਸਿੰਡੀਕੇਟ ਬੈਂਕ ਦੇ ਗਾਹਕਾਂ ਨੂੰ ਵੀ ਬਦਲੇ ਹੋਏ IFSC ਤੇ MICR ਕੋਡ ਦੇ ਨਾਲ ਨਵਾਂ ਚੈੱਕ ਬੁੱਕ ਮਿਲੇਗੀ।

ਦੱਸ ਦੇਈਏ ਕਿ IFSC ਜਾਂ Indian Financial System Code NEFT, RTGS ਜਾਂ IMPS ਲੈਣ-ਦੇਣ ਲਈ 11 ਅਲਫਾ-ਨਿਊਮੈਰਿਕ ਕੋਡ ਜ਼ਰੂਰੀ ਹੈ। ਹਰ ਬੈਂਕ ਬ੍ਰਾਂਚ ਦਾ ਇਕ ਵੱਖਰਾ ਕੋਡ ਹੋਵੇਗਾ। ਕੈਨਰਾ ਬੈਂਕ ਨੇ ਮਾਰਚ 2021 ‘ਚ ਕਿਹਾ ਸੀ ਕਿ ਸਿੰਡੀਕੇਟ ਬੈਂਕ ਦੀਆਂ ਬ੍ਰਾਂਚਾਂ ਵੱਲੋਂ ਜਾਰੀ ਕੀਤੀ ਗਈ ਚੈੱਕਬੁੱਕ ਜੂਨ 2021 ਆਖਰ ਤਕ ਹੀ ਵੈਧ ਰਹਿਣਗੀਆਂ। ਬੈਂਕ ਨੇ ਇਕ ਵਾਰ ਫਿਰ ਇਸ ਬਾਰੇ ਦੱਸਿਆ ਹੈ। ਸਿੰਡੀਕੇਟ ਬੈਂਕ ਦੇ ਚੈਕਬੁੱਕ 30 ਜੂਨ 2021 ਤਕ ਹੀ ਵੈਧ ਹੈ। ਇਸਲਈ ਗਾਹਕ ਜੂਨ ਆਖਿਰ ਤਕ ਹੀ ਸਿੰਡੀਕੇਟ ਬੈਂਕ ਦੇ IFSC ਤੇ MICR ਕੋਡ ਵਾਲੀ ਚੈਕਬੁੱਕ ਦਾ ਇਸਤੇਮਾਲ ਕਰ ਸਕਦੇ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.