ਡਰਾਈਵਿੰਗ ਲਾਈਸੈਂਸ ਬਣਾਉਣ ਵਾਲਿਆਂ ਲਈ ਆਈ ਖੁਸ਼ਖ਼ਬਰੀ-ਹੁਣ ਇਹ ਚੀਜ਼ ਦਾ ਮੁੱਕਿਆ ਝੰਜਟ

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਖੁਸ਼ਖ਼ਬਰੀ ਹੈ। ਹੁਣ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਆਰਟੀਓ ਦਫ਼ਤਰ ਜਾ ਕੇ ਡਰਾਈਵਿੰਗ ਟੈਸਟ ਦੇਣ ਦੀ ਲੋੜ ਨਹੀਂ ਪਵੇਗੀ। ਤੁਸੀਂ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਤੋਂ ਕਾਰ ਚਲਾਉਣਾ ਸਿੱਖ ਕੇ ਤੇ ਉੱਥੇ ਹੀ ਟੈਸਟ ਦੇ ਕੇ ਲਾਇਸੈਂਸ ਪ੍ਰਾਪਤ ਕਰ ਸਕਦੇ ਹੋ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਮਾਨਤਾ ਪ੍ਰਾਪਤ ਡਰਾਈਵਰ ਸਿਖਲਾਈ ਕੇਂਦਰਾਂ ਲਈ ਨਵੇਂ ਨਿਯਮ ਲਾਗੂ ਕੀਤੇ ਹਨ।

ਇਨ੍ਹਾਂ ਕੇਂਦਰਾਂ ‘ਚ ਉਮੀਦਵਾਰਾਂ ਨੂੰ ਉੱਚ ਪੱਧਰੀ ਡਰਾਈਵਿੰਗ ਟ੍ਰੇਨਿੰਗ ਦਿੱਤੀ ਜਾਏਗੀ ਤੇ ਜਿਹੜੇ ਟੈਸਟ ਨੂੰ ਕਲੀਅਰ ਕਰ ਲੈਣਗੇ, ਉਨ੍ਹਾਂ ਨੂੰ ਡਰਾਈਵਿੰਗ ਲਾਇਸੈਂਸ ਲੈਣ ਵੇਲੇ ਦੁਬਾਰਾ ਟੈਸਟ ਨਹੀਂ ਦੇਣਾ ਪਵੇਗਾ। ਨਵੇਂ ਨਿਯਮ 1 ਜੁਲਾਈ 2021 ਤੋਂ ਲਾਗੂ ਹੋਣਗੇ। ਮਾਨਤਾ ਪ੍ਰਾਪਤ ਕੇਂਦਰਾਂ ਵੱਲੋਂ ਦਿੱਤੀ ਗਈ ਮਾਨਤਾ 5 ਸਾਲ ਲਈ ਲਾਗੂ ਰਹੇਗੀ ਤੇ ਇਸ ਨੂੰ ਰੀਨਿਊ ਕਰਵਾਇਆ ਜਾ ਸਕੇਗਾ। ਮੌਜੂਦਾ ਸਮੇਂ ਆਰਟੀਓ ਵਿੱਚ ਟੈਸਟ ਦੇ ਕੇ ਲਾਇਸੈਂਸ ਬਣਵਾਉਣ ‘ਤੇ 10 ਸਾਲ ਲਈ ਡੀਐਲ ਵੈਲਿਡ ਹੁੰਦਾ ਹੈ।

ਡਰਾਈਵਿੰਗ ਟ੍ਰੇਨਿੰਗ ਸੈਂਟਰਾਂ ਦੀ ਮਾਨਤਾ ਸਿਰਫ਼ ਉਨ੍ਹਾਂ ਸੈਂਟਰਾਂ ਨੂੰ ਦਿੱਤੀ ਜਾਵੇਗੀ, ਜੋ ਡਰਾਈਵਿੰਗ ਟਰੈਕ, ਆਈਟੀ ਤੇ ਬਾਇਓਮੈਟ੍ਰਿਕ ਪ੍ਰਣਾਲੀ ਨਾਲ ਸਬੰਧਤ ਨਿਯਮਾਂ ਨੂੰ ਪੂਰਾ ਕਰਦੇ ਹਨ ਤੇ ਤੈਅ ਸ਼ਰਤਾਂ ਮੁਤਾਬਕ ਟ੍ਰੇਨਿੰਗ ਦਿੰਦੇ ਹਨ। ਉੱਚ ਪੱਧਰੀ ਸਿਖਲਾਈ ਲਈ ਟਰੈਕ ਹੋਣਗੇ। ਇਨ੍ਹਾਂ ਸੈਂਟਰਾਂ ‘ਤੇ ਮੋਟਰ ਵਹੀਕਲਜ਼ ਐਕਟ 1988 ਦੇ ਅਧੀਨ ਰੀਮੇਡੀਅਲ ਤੇ ਰਿਫ਼ਰੈਸ਼ਰ ਕੋਰਸ ਦਾ ਲਾਭ ਲਿਆ ਜਾ ਸਕਦਾ ਹੈ।

ਮੰਤਰਾਲੇ ਨੇ ਕਿਹਾ ਹੈ ਕਿ ਮਾਨਤਾ ਪ੍ਰਾਪਤ ਟ੍ਰੇਨਿੰਗ ਸੈਂਟਰਾਂ ਤੋਂ ਗੱਡੀ ਚਲਾਉਣ ਦੀ ਟ੍ਰੇਨਿੰਗ ਤੋਂ ਬਾਅਦ ਲਾਇਸੈਂਸ ਘਰ ਪਹੁੰਚ ਜਾਵੇਗਾ। ਅਫਸਰਾਂ ਨੂੰ ਬੇਨਤੀ ਨਹੀਂ ਕਰਨੀ ਪਵੇਗੀ। ਮੰਤਰਾਲੇ ਦੇ ਅਨੁਸਾਰ ਹਲਕੇ ਵਾਹਨ ਚਾਲਕਾਂ ਦੀ ਟ੍ਰੇਨਿੰਗ 4 ਹਫ਼ਤਿਆਂ ‘ਚ 29 ਘੰਟੇ ਤੇ ਮੱਧਮ ਤੇ ਭਾਰੀ ਵਾਹਨਾਂ ਲਈ 6 ਹਫ਼ਤਿਆਂ ‘ਚ 38 ਘੰਟੇ ਹੋਣੀ ਚਾਹੀਦੀ ਹੈ। ਡਰਾਈਵਰਾਂ ਨੂੰ ਵਿਵਹਾਰ ਤੇ ਅਨੁਸ਼ਾਸਨ ਵੀ ਸਿਖਾਇਆ ਜਾਵੇਗਾ।

ਸੈਂਟਰ ‘ਚ ਪਾਰਕਿੰਗ, ਰਿਵਰਸ ਡਰਾਈਵਿੰਗ, ਢਲਾਨ ਦੀ ਟ੍ਰੇਨਿੰਗ ਲਈ ਡਰਾਈਵਿੰਗ ਟਰੈਕ ਲਾਜ਼ਮੀ ਹੋਵੇਗਾ। ਜੋ ਲੋਕ ਇਸ ਕਿਸਮ ਦਾ ਡਰਾਈਵਿੰਗ ਟ੍ਰੇਨਿੰਗ ਇੰਸਟੀਚਿਊਟ ਚਲਾਉਣਾ ਚਾਹੁੰਦੇ ਹਨ ਉਹ ਸੂਬਾ ਸਰਕਾਰ ਨੂੰ ਅਰਜ਼ੀ ਦੇ ਸਕਦੇ ਹਨ।

Leave a Reply

Your email address will not be published.