ਪੈਟਰੋਲ-ਡੀਜ਼ਲ ਮਗਰੋਂ ਹੁਣ ਦੁੱਧ ਵੀ ਹੋਇਆ ਏਨਾਂ ਮਹਿੰਗਾ-ਲੋਕਾਂ ਦੀਆਂ ਜ਼ੇਬਾਂ ਹੋਣਗੀਆਂ ਢਿੱਲੀਆਂ

ਸ਼ਹਿਰ ਦੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਦੁੱਧ ਵੀ ਮਹਿੰਗਾ ਹੋ ਗਿਆ ਹੈ। ਹੈਬੋਵਾਲ ਡੇਅਰੀ ਕੰਪਲੈਕਸ ਤੋਂ ਦੁੱਧ ਖਰੀਦਣ ਵਾਲੇ ਲੋਕਾਂ ਨੂੰ ਮੰਗਲਵਾਰ ਤੋਂ ਦੁੱਧ 3 ਰੁਪਏ ਪ੍ਰਤੀ ਲੀਟਰ ਮਹਿੰਗਾ ਮਿਲਣ ਲੱਗਾ ਹੈ। ਐਸੋਸੀਏਸ਼ਨ ਨੇ ਸੋਮਵਾਰ ਨੂੰ ਮੀਟਿੰਗ ਕਰਕੇ ਦੁੱਧ ਦੇ ਭਾਅ ਵਧਾਉਣ ਦਾ ਫੈਸਲਾ ਕੀਤਾ ਸੀ। ਦੱਸ ਦਈਏ ਕਿ ਡੇਅਰੀ ਕਿਸਾਨ ਲਗਪਗ ਅੱਧੇ ਸ਼ਹਿਰ ਵਿੱਚ ਦੁੱਧ ਦੀ ਸਪਲਾਈ ਕਰਦੇ ਹਨ।

ਐਸੋਸੀਏਸ਼ਨ ਦੇ ਮੁਖੀ ਬੌਬੀ ਦਾ ਕਹਿਣਾ ਹੈ ਕਿ ਕੋਵਿਡ ਕਾਰਨ ਡੇਅਰੀ ਉਤਪਾਦਕਾਂ ਨੂੰ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ, ਡੀਜ਼ਲ ਦੀ ਕੀਮਤ ਵਾਧੇ ਦੇ ਸਿਖਰ ‘ਤੇ ਹੈ ਤਾਂ ਇਸ ਕਰਕੇ ਉਨ੍ਹਾਂ ਦੀ ਲਾਗਤ ਵੀ ਵਧੀ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਫਾਰਮਰ ਲੋਕਾਂ ਨੂੰ ਤਿੰਨ ਕਿਸਮਾਂ ਦਾ ਦੁੱਧ ਮੁਹੱਈਆ ਕਰਵਾਉਂਦੀ ਹੈ।

ਹਾਸਲ ਜਾਣਕਾਰੀ ਮੁਤਾਬਕ ਮੱਝ ਦਾ ਦੁੱਧ ਹੁਣ ਤੱਕ 70 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਸੀ, ਹੁਣ ਇਹ 73 ਰੁਪਏ ਪ੍ਰਤੀ ਲੀਟਰ ਹੋਵੇਗਾ। ਗਾਂ ਦਾ ਦੁੱਧ ਹੁਣ ਤੱਕ 55 ਰੁਪਏ ਪ੍ਰਤੀ ਲੀਟਰ ਸੀ ਜੋ ਹੁਣ ਵਧ ਕੇ 58 ਰੁਪਏ ਹੋ ਗਿਆ ਹੈ। ਗਾਂ ਤੇ ਮੱਝ ਦਾ ਮਿਲਾਇਆ ਹੋਇਆ ਦੁੱਧ 62 ਰੁਪਏ ਤੋਂ ਵਧਾ ਕੇ 65 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਕੋਵਿਡ ਕਾਰਨ ਸ਼ਹਿਰ ਵਿੱਚ ਪਾਰਟੀਆਂ, ਸਮਾਗਮਾਂ, ਹੋਟਲ ਤੇ ਰੈਸਟੋਰੈਂਟਾਂ ਤੇ ਮਿੱਠੀਆਂ ਦੁਕਾਨਾਂ ਬੰਦ ਹਨ। ਇੱਥੇ ਦੁੱਧ ਦੀ ਖਪਤ ਦਾ ਤਕਰੀਬਨ 60 ਪ੍ਰਤੀਸ਼ਤ ਹੈ। ਇਸ ਕਾਰਨ ਡੇਅਰੀ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਹੈ।

ਕੋਵਿਡ ਕਾਰਨ ਇੱਥੇ ਕੋਈ ਪਸ਼ੂ ਬਾਜ਼ਾਰ ਨਹੀਂ ਲੱਗ ਰਿਹਾ। ਡੇਅਰੀ ਚਾਲਕਾਂ ਨੂੰ ਮਹਿੰਗੇ ਭਾਅ ‘ਤੇ ਪਸ਼ੂ ਖਰੀਦਣੇ ਪੈਂਦੇ ਹਨ। ਡੀਜ਼ਲ ਦੀ ਕੀਮਤ ਵਿੱਚ ਵਾਧੇ ਦੇ ਨਾਲ ਆਵਾਜਾਈ ਦੀ ਲਾਗਤ ਵੀ ਵਧੀ ਹੈ।

 

 

Leave a Reply

Your email address will not be published.